ਮਨੋਰੰਜਨ

ਅਮਿਤਾਭ ਬੱਚਨ ਦੀ ਦਿਲਜੀਤ ਦੁਸਾਂਝ ਨੂੰ ਹੱਲਾਸ਼ੇਰੀ

Promoting, Amitabh Bachchan, Diljit Dosanjh

ਫਿਲਮ ਸੂਰਮਾ ਲਈ ਦਿੱਤੀਆਂ ਵਧਾਈਆਂ

ਮੁੰਬਈ (ਏਜੰਸੀ)।

ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਐਕਟਰ ਦਿਲਜੀਤ ਦੋਸਾਂਝ ਜਲਦ ਹੀ ਹਾਕੀ ਦੇ ਦਿੱਗਜ਼ ਖਿਡਾਰੀ ਸੰਦੀਪ ਸਿੰਘ ਦੀ ਬਾਇਓਪਿਕ ‘ਸੂਰਮਾ’ ‘ਚ ਨਜ਼ਰ ਆਉਣਗੇ। ਬੀਤੇ ਦਿਨੀਂ ਰਿਲੀਜ਼ ਕੀਤੇ ਫਿਲਮ ਦੇ ਟਰੇਲਰ ਨੂੰ ਲੋਕਾਂ ਦੀ ਕਾਫੀ ਵਧੀਆ ਪ੍ਰਤੀਕਿਰਿਆ ਮਿਲ ਰਹੀ ਹੈ। ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਆਉਣ ਵਾਲੀ ਫਿਲਮ ‘ਸੂਰਮਾ’ ਦੀ ਪੂਰੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ, ”ਮੈਂ ਐਕਟਰ ਦਿਲਜੀਤ ਦੋਸਾਂਝ ਦਾ ਵੱਡਾ ਪ੍ਰਸ਼ੰਸਕ ਹਾਂ। ਅਮਿਤਾਭ ਨੇ ਦਿਲਜੀਤ ਨੂੰ ‘ਉਤਕ੍ਰਿਸ਼ਟ ਪ੍ਰਤਿਭਾ’ ਦੱਸਿਆ।’ ਬਿੱਗ ਬੀ ਨੇ ਬੀਤੇ ਮੰਗਲਵਾਰ ਰਾਤ ਫਿਲਮ ਨਿਰਦੇਸ਼ਕ ਸ਼ਾਦ ਅਲੀ ਤੇ ਅਦਾਕਾਰਾ ਤਾਪਸੀ ਪਨੂੰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਦੂਜੇ ਪਾਸੇ ਤਾਪਸੀ ਨੂੰ ਉਨ੍ਹਾਂ ਨੇ ਆਪਣਾ ‘ਸਹਿਯੋਗੀ’ ਦੱਸਿਆ। ਉਨ੍ਹਾਂ ਨੇ ਲਿਖਿਆ, ”ਫਿਲਮ ‘ਸੂਰਮਾ’ ਲਈ ਨਿਰਦੇਸ਼ਕ ਤੇ ਦੋਸਤ ਸ਼ਾਦ ਮੇਰੀ ਸਹਿਯੋਗੀ ਤਾਪਸੀ, ਉਤਕ੍ਰਿਸ਼ਟ ਪ੍ਰਤਿਭਾ ਤੇ ਪ੍ਰਸ਼ੰਸਕਾਯੋਗ ਦਿਲਜੀਤ ਨੂੰ ਸ਼ੁੱਭਕਾਮਨਾਵਾਂ।”

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


																														
Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top