Uncategorized

ਪੂਜਨੀਕ ਗੁਰੂ ਜੀ ਦੀ ਫੋਟੋ ਨਾਲ ਛੇੜਛਾੜ, ਸਾਧ-ਸੰਗਤ ‘ਚ ਜ਼ਬਰਦਸਤ ਰੋਸ

ਸਰਸਾ/ਭਿਵਾਨੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸਰੂਪ ਨਾਲ ਛੇੜਛਾੜ ਕਰਕੇ ਉਸ ਨੂੰ ਫੇਸਬੁੱਕ ‘ਤੇ ਅਪਲੋਡ ਕਰਕੇ ਡੇਰਾ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲਿਆਂ ਖਿਲਾਫ਼ ਸਾਧ-ਸੰਗਤ ਨੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਭਿਵਾਨੀ ਤੇ ਰਾਨੀਆਂ ਥਾਣਿਆਂ ‘ਚ ਤਿੰਨ ਵੱਖ-ਵੱਖ ਮਾਮਲਿਆਂ ‘ਚ ਕੁੱਲ 4 ਵਿਅਕਤੀਆਂ ਖਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ’ਚ ਆਈਟੀ ਐਕਟ 67ਏ ਅਤੇ ਆਈਪੀਸੀ ਦੀ ਧਾਰਾ 295 ਏ, 504 ਤਹਿਤ ਮੁਕੱਦਮਦੇ ਦਰਜ ਕੀਤੇ ਹਨ।

ਜ਼ਿਕਰਯੋਗ ਹੈ ਕਿ ਸਰਸਾ ਜ਼ਿਲ੍ਹੇ ਦੀ ਰਾਨੀਆ ਥਾਣਾ ਪੁਲਿਸ ਨੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਸਰੂਪ ਨਾਲ ਛੇੜਛਾੜ ਕਰਕੇ ਉਸ ਨੂੰ ਸੋਸ਼ਲ ਮੀਡੀਆ ‘ਤੇ ਅਪਲੋਡ ਕਰਨ ਅਤੇ ਅਭੱਦਰ ਟਿੱਪਣੀਆਂ ਕਰਨ ਦੇ ਮਾਮਲੇ ‘ਚ ਹਿਸਾਰ ਜ਼ਿਲ੍ਹਾ ਦੇ ਪਿੰਡ ਬੀੜਬਬਰਾਨ ਦੇ ਸਰਪੰਚ ਸਮੇਤ ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ‘ਚ ਡੇਰਾ ਸ਼ਰਧਾਲੂ ਭਜਨ ਲਾਲ ਇੰਸਾਂ ਨਿਵਾਸੀ ਸਾਦੇਵਾਲਾ ਨੇ ਦੱਸਿਆ ਕਿ ਜ਼ਿਲ੍ਹਾ ਹਿਸਾਰ ਦੇ ਪਿੰਡ ਬੀੜਬਬਰਾਨ ਨਿਵਾਸੀ ਸਰਪੰਚ ਮਾਨਵਿੰਦਰ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਪੂਜਨੀਕ ਗੁਰੂ ਜੀ ਦੀ ਐਡਿਟ ਕੀਤੀ ਹੋਈ ਤਸਵੀਰ ਤੇ ਅਭੱਦਰ ਟਿੱਪਣੀਆਂ ਕੀਤੀਆਂ ਹੋਈਆਂ ਹਨ।

ਇਸ ਤੋਂ ਇਲਾਵਾ ਪਿੰਡ ਬੁੱਢੀਮੇੜੀ ਨਿਵਾਸੀ ਰਾਮਮਾਹੀ ਨੇ ਫੇਸਬੁੱਕ ‘ਤੇ ਕੌਮ ਦੇ ਹੀਰੇ ਨਾਂਅ ਨਾਲ ਪੇਸ਼ ਨੂੰ ਸ਼ੇਅਰ ਕੀਤਾ ਹੋਇਆਹੈ। ਉਕਤ ਪੇਜ ‘ਤੇ ਪੂਜਨੀਕ ਗੁਰੂ ਜੀ ਬਾਰੇ ਅਭੱਦਰ ਟਿੱਪਣੀ ਕੀਤੀ ਹੋਈ ਹੈ। ਸ਼ਿਕਾਇਤਕਰਤਾ ਦਲੀਪ ਸਿੰਘ ਦਾ ਕਹਿਣਾਹੈ ਕਿ ਮਾਨਵਿੰਦਰ ਸਿੰਘ ਜੋ ਕਿ ਖੁਦ ਜਨਪ੍ਰਤੀਨਿਧੀ ਹੈ ਤੇ ਰਾਮ ਮਾਹੀ ਜੋਕਿ ਸੰਤਨਗਰ ‘ਚ ਨਿੱਜੀ ਸਕੂਲ ਚਲਾਉਂਦਾ ਹੈ।

ਉਕਤ ਦੋਵਾਂ ਆਰੋਪੀਆਂ ਨੇ ਅਜਿਹੀ ਹਰਕਤ ਕਰਕੇ ਨਾ ਸਿਰਫ਼ ਡੇਰਾ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੰਹੁਚਾਈ ਹੈ ਸਗੋਂ ਸਰਪੰਚੀ ਤੇ ਵਿੱਦਿਆ ਵਰਗੇ ਗੌਰਵਮਈ ਅਹੁਦੇ ਨੂੰ ਵੀ ਲੀਕ ਲਾਈ ਹੈ। ਇਸ ਮਾਮਲੇ ‘ਚ ਰਾਨੀਆ ਥਾਣੇ ‘ਚ ਦੋਵਾਂ ਮੁਲਜ਼ਮਾਂ ਖਿਲਾਫ਼ ਇੰਸਪੈਕਟਰ ਦਲੀਪ ਸਿੰਘ ਨੇ ਧਾਰਾ ਆਈਟੀ ਐਕਟ 67ਏ, ਆਈਪੀਸੀ ਦੀ ਧਾਰਾ 295 ਏ ਤਹਿਤ ਮੁਕੱਦਮਾ ਦਰਜ ਕੀਤਾ ਹੈ।

ਉਧਰ ਭਿਵਾਨੀ ਪੁਲਿਸ ਨੇ ਭਿਵਾਨੀ ਦੀ ਕ੍ਰਿਸ਼ਨਾ ਕਾਲੋਨੀ ਨਿਵਾਸੀ ਗੌਰਵ ਇੰਸਾਂ ਦੀ ਸ਼ਿਕਾਇਤ ‘ਤੇ ਕੋਰਟ ਕਾਲੋਨੀ, ਭਿਵਾਨੀ ਵਾਸੀ ਵਿਜੇਂਦਰ ਤਨੇਜਾ ਤੇ ਵਿਜੈ ਕੁਮਾਰ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮੁਕੱਦਮਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ 14 ਜੂਨ ਨੂੰ ਫੇਸਬੁੱਕ ‘ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਦੀ ਪਵਿੱਤਰ ਫੋਟੋ ਨਾਲ ਛੇੜਛਾੜ ਕਰਕੇ ਫੇਸਬੁੱਕ ‘ਤੇ ਪਾ ਕੇ ਸਮੂਹ ਡੇਰਾ ਪ੍ਰੇਮੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਇੰਸਪੈਕਟਰ ਸੰਦੀਪ ਨੇ ਦੋਵਾਂ ਮੁਲਜ਼ਮਾਂ ਨੂੰ ਧਾਰਾ ਆਈਟੀ ਐਕਟ 67ਏ, ਆਈਪੀਸੀ ਦੀ ਧਾਰਾ 295 ਏ ਅਤੇ 504 ਤਹਿਤ ਮੁਕੱਦਮਾ ਦਰਜ ਕੀਤਾ ਹੈ।

ਪ੍ਰਸਿੱਧ ਖਬਰਾਂ

To Top