[horizontal_news id="1" scroll_speed="0.10" category="breaking-news"]
Breaking News

‘ਉੜਤਾ ਪੰਜਾਬ’ ‘ਤੇ ਸਖ਼ਤ ਹੋਈ ਪੰਜਾਬ ਹਰਿਆਣਾ ਹਾਈ ਕੋਰਟ

– ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਾਰੀ ਕੀਤਾ ਫਿਲਮਕਾਰ ਨੂੰ ਨੋਟਿਸ
-16 ਜੂਨ ਨੂੰ ਹੋਵੇਗੀ ਸੁਣਵਾਈ
ਚੰਡੀਗੜ,  (ਅਸ਼ਵਨੀ ਚਾਵਲਾ)। ਪਿਛਲੇ ਕੁਝ ਦਿਨਾਂ ਤੋਂ ਵਿਵਾਦਾਂ ਵਿੱਚ ਘਿਰੀ ‘ਉੜਤਾ ਪੰਜਾਬ’ ਨੂੰ ਮੁੰਬਈ ਹਾਈ ਕੋਰਟ ਵੱਲੋਂ ਰਾਹਤ ਮਿਲਣ ਤੋਂ ਬਾਅਦ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨੋਟਿਸ ਜਾਰੀ ਕਰਦੇ ਹੋਏ ਫਿਲਮਕਾਰ ਨੂੰ ਪੁੱਛਿਆ ਹੈ ਕਿ ਕਿਉਂ ਨਾ ਉਨ੍ਹਾਂ ਦੀ ਫਿਲਮ ‘ਤੇ ਰੋਕ ਲਗਾ ਦਿੱਤੀ ਜਾਵੇ। ਹਾਈ ਕੋਰਟ ਵੱਲੋਂ ਜਾਰੀ ਹੋਏ ਇਸ ਨੋਟਿਸ ਤੋਂ ਬਾਅਦ ‘ਉੜਤਾ ਪੰਜਾਬ’ ਦੀ ਪੰਜਾਬ ਵਿੱਚ ਰਲੀਜ਼ ਮੁੜ ਤੋਂ ਸ਼ੱਕ ਦੇ ਦਾਇਰੇ ਵਿੱਚ ਆ ਗਈ ਹੈ।

ਚੰਡੀਗੜ ਦੇ ਇੱਕ ਵਕੀਲ ਨੇ ਹਾਈ ਕੋਰਟ ਵਿੱਚ ਅਰਜ਼ੀ ਦਾਖ਼ਲ ਕਰਦੇ ਹੋਏ ਕਿਹਾ ਕਿ ਫਿਲਮ ਵਿੱਚ ਪੰਜਾਬ ਨੂੰ ਲੈ ਕੇ ਕਈ ਇਤਰਾਜਯੋਗ ਅਤੇ ਗਲਤ ਦਿਸ਼ਾ ਵਲ ਲਿਜਾਣ ਵਾਲੇ ਸ਼ਬਦ ਪੇਸ਼ ਕੀਤੇ ਗਏ ਹਨ। ਜਿਹੜੇ ਕਿ ਪੰਜਾਬ ਦੀ ਦਿੱਖ ਨੂੰ ਖਰਾਬ ਕਰਨ ਦੀ ਵੀ ਕੋਸ਼ਸ਼ ਕਰ ਰਹੇ ਹਨ, ਜਿਸ ਦੇ ਚਲਦੇ ਪੰਜਾਬ ਵਿੱਚ ਇਸ ਫਿਲਮ ਨਾਲ ਸ਼ਾਂਤੀ ਭੰਗ ਹੋ ਸਕਦੀ ਹੈ। ਇਸ ‘ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਐਮਿਕਸ਼ ਕਿਊਰੀ ਨਿਯੁਕਤ ਕਰਦੇ ਹੋਏ ਮੰਗਲਵਾਰ ਨੂੰ ਫਿਲਮ ਦੇਖਣ ਤੋਂ ਬਾਅਦ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ ਜਿਸ ਤੋਂ ਬਾਅਦ ਹੁਣ ਅਗਲੀ ਸੁਣਵਾਈ 16 ਜੂਨ ਨੂੰ ਹੋਵੇਗੀ।

ਪ੍ਰਸਿੱਧ ਖਬਰਾਂ

To Top