ਪੰਜਾਬ

ਹੜਤਾਲ ਛੱਡ ਕੇ ਕੰਮ ‘ਤੇ ਵਾਪਸ ਆਉਣ ਡਾਕਟਰ

ਸਿਹਤ ਮੰਤਰੀ ਸੁਰਜੀਤ ਜਿਆਣੀ ਨੇ ਕੀਤੀ ਅਪੀਲ
ਤਨਖਾਹ ਬਾਰੇ ਨਿਯਮਾਂ ਅਨੁਸਾਰ ਤੈਨਾਤੀ ਤੋਂ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ
ਚੰਡੀਗੜ੍ਹ,  (ਅਸ਼ਵਨੀ ਚਾਵਲਾ)। ਪੰਜਾਬ ਵਿੱਚ 13 ਜੂਨ ਵਿੱਚ ਮੁਕੰਮਲ ਅਣਮਿਥੇ ਸਮੇਂ ਲਈ ਹੜਤਾਲ ‘ਤੇ ਚਲ ਰਹੇ ਮੈਡੀਕਲ ਅਫ਼ਸਰਾਂ ਨੂੰ ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰੀ ਜਿਆਣੀ ਨੇ ਡਿਊਟੀ ‘ਤੇ ਪਰਤਣ ਦੀ ਅਪੀਲ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੀ ਹੜਤਾਲ ਦੇ ਕਾਰਨ ਪੰਜਾਬ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਕਾਫ਼ੀ ਬੁਰਾ ਹਾਲ ਹੋਇਆ ਪਿਆ ਹੈ ਅਤੇ ਸਿਹਤ ਸੇਵਾਵਾਂ ਠੱਪ ਪਈਆਂ ਹਨ। ਇਸ ਲਈ ਜੇਕਰ ਉਹ ਜਲਦ ਹੀ ਆਪਣੀਆਂ ਸੇਵਾਵਾਂ ‘ਤੇ ਹਾਜ਼ਰ ਨਾ ਹੋਏ ਤਾਂ ਉਨ੍ਹਾਂ ਨੂੰ ਬਲੈਕ ਲਿਸਟ ਕਰ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਉਹ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੀ ਨੌਕਰੀ ਕਰਨਾ ਤਾਂ ਦੂਰ ਉਸ ਲਈ ਅਪਲਾਈ ਹੀ ਨਹੀਂ ਕਰ ਸਕਣਗੇ।  ਸਿਹਤ ਮੰਤਰੀ ਸੁਰਜੀਤ ਕੁਮਾਰੀ ਜਿਆਣੀ ਨੇ ਆਪਣੀ ਅਪੀਲ ਵਿੱਚ ਅੱਗੇ ਕਿਹਾ ਕਿ ਜਿਹੜੇ ਵੀ ਮੈਡੀਕਲ ਅਫਸਰਾਂ ਵੱਲੋਂ ਤਨਖਾਹ ਸਮੇਤ ਭੱਤਿਆਂ ਦੀ ਮੰਗ ਨੂੰ ਲੈ ਕੇ ਅਣਮਿਥੇ ਸਮੇਂ ਲਈ ਹੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਸਾਲ 2015 ਦੀ ਭਰਤੀ ਸਬੰਧੀ ਪ੍ਰਕ੍ਰਿਆ ਤੋਂ ਪਹਿਲਾਂ ਸਕੱਤਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਪਟਿਆਲਾ ਵੱਲੋਂ ਜਿਹੜਾ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤਾ ਗਿਆ ਸੀ, ਉਸ ਇਸ਼ਤਿਹਾਰ ਦੀ ਸ਼ਰਤ ਨੰ.  2 ਅਨੁਸਾਰ ਹੀ ਤਨਖ਼ਾਹ ਰੁਪਏ 15600-39100+5400 ਗ੍ਰੇਡ ਤਨਖਾਹ ਤੈਅ ਕੀਤੀ ਗਈ ਸੀ ਪਰ ਇਸ ਨਾਲ ਹੀ ਨਿਯੁਕਤ ਉਮੀਦਵਾਰ ਦੇ ਤਨਖਾਹ ਲੈਣ ਸੰਬੰਧੀ ਪੰਜਾਬ ਸਰਕਾਰ, ਵਿੱਤ ਵਿਭਾਗ (ਫਾਇਨਾਂਸ ਪ੍ਰਸੋਨਲ –1 ਬਰਾਂਚ) ਚੰਡੀਗੜ੍ਹ ਦੇ ਨੋਟੀਫਿਕੇਸ਼ਨ ਨੰ: 7/204/2012-4 ਐਪੀ /66 ਮਿਤੀ 15-01-2015 ਅਨੁਸਾਰ ਪੇਅ ਬੈਂਡ ਦੇ ਘੱਟੋ-ਘੱਟ ਦੇ ਬਰਾਬਰ ਨਿਰਧਾਰਤ ਤਨਖਾਹ ਬਿਨਾਂ ਕਿਸੇ ਗ੍ਰੇਡ ਤਨਖਾਹ ਜਾਂ ਕਿਸੇ ਭੱਤੇ ਤੋਂ 2 ਸਾਲਾਂ ਦੇ ਅਜ਼ਮਾਇਸ਼ੀ ਅਰਸੇ ਦੌਰਾਨ ਅਦਾ ਕੀਤੇ ਜਾਣ ਬਾਰੇ ਸਪੱਸ਼ਟ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਵੀ ਸਪੱਸ਼ਟ ਕੀਤਾ ਗਿਆ ਸੀ ਕਿ ਯਾਤਰਾ ਭੱਤੇ ਤੋਂ ਇਲਾਵਾ ਕੋਈ ਹੋਰ ਭੱਤਾ ਜਾਂ ਸਾਲਾਨਾ ਤਰੱਕੀ 2 ਸਾਲਾਂ ਦੇ ਅਜ਼ਮਾਇਸ਼ੀ ਅਰਸੇ ਦੌਰਾਨ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਉਮੀਦਵਾਰਾਂ ਨੂੰ ਜਾਰੀ ਕੀਤੇ ਗਏ ਨਿਯੁਕਤੀ ਪੱਤਰ ਵਿੱਚ ਵੀ ਉਕਤ ਸ਼ਰਤ ਦਾ ਸਪੱਸ਼ਟ ਵਰਣਨ ਕੀਤਾ ਗਿਆ ਸੀ ਅਤੇ ਨਿਯੁਕਤੀ ਪੱਤਰ ਦੀ ਸ਼ਰਤ ਨੰਬਰ 15 ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਨਿਯੁਕਤ ਹੋਏ ਉਮੀਦਵਾਰ ਨੂੰ ਨਿਯੁਕਤੀ ਦੀ ਪੇਸ਼ਕਸ਼ ਜੇਕਰ ਪ੍ਰਵਾਨ ਹੈ ਤਾਂ ਉਹ ਸਟੇਟ ਇੰਸਟੀਚਿਊਟ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ, ਮੁਹਾਲੀ ਵਿਖੇ ਆਪਣੀ ਹਾਜ਼ਰੀ ਰਿਪੋਰਟ ਪੇਸ਼ ਕਰਨ।

ਪ੍ਰਸਿੱਧ ਖਬਰਾਂ

To Top