Breaking News

ਏਸ਼ੀਆਈ ਖੇਡਾਂ ਦੇ ਆਪਣੇ ਸੋਨ ਜੇਤੂਆਂ ਨੂੰ 1 ਕਰੋੜ ਦੇਵੇਗਾ ਪੰਜਾਬ

ਰਾਸ਼ਟਰਮੰਡਲ ਖੇਡਾਂ ਂਚ ਸੋਨ ਜੇਤੂ ਨੂੰ ਮਿਲਣਗੇ 75 ਲੱਖ

 

11 ਅਕਤੂਬਰ ਨੂੰ ਚੰਡੀਗੜ ‘ਚਖ਼ਾਸ ਸਮਾਗਮ ‘ਚ  ਜੇਤੂ ਪੰਜਾਬੀ ਖਿਡਾਰੀਆਂ ਨੂੰ ਵਧੀ ਹੋਈ ਇਨਾਮੀ ਰਾਸ਼ੀ ਨਾਲ ਸਨਮਾਨਤ ਕੀਤਾ ਜਾਵੇਗਾ

ਚੰਡੀਗੜ੍ਹ, 4 ਅਕਤੂਬਰ

ਪੰਜਾਬ ‘ਚ ਰਾਜ ਦੇ ਏਸ਼ੀਆਈ ਅਤੇ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂਆਂ ਨੂੰ ਦਿੱਤੀ ਜਾਣ ਵਾਲੀ ਨਗਦ ਰਾਸ਼ੀ ‘ਚ ਤਿੰਨ ਗੁਣਾ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਏਸ਼ੀਆਈ ਖੇਡਾਂ ਦੇ ਸੋਨ, ਚਾਂਦੀ ਅਤੇ ਕਾਂਸੀ ਤਮਗਾ ਜੇਤੂਆਂ ਨੂੰ ਕ੍ਰਮਵਾਰ 1 ਕਰੋੜ, 75 ਲੱਖ ਅਤੇ 50 ਲੱਖ ਰੁਪਏ ਦਾ ਇਨਾਮੀ ਰਾਸ਼ੀ ਦਿੱਤੀ ਜਾਵੇਗੀ

 
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਨਵੀਂ ਨੀਤੀ ਨਾਲ ਰਾਜ ‘ਚ ਖੇਡ ਲਈ ਰਚਨਾਤਮਕ ਮਾਹੌਲ ਪੈਦਾ ਹੋਵੇਗਾ ਅਤੇ ਖਿਡਾਰੀਆਂ ਦਾ ਹੌਂਸਲਾ ਵਧੇਗਾ ਸੋਢੀ ਨੇ ਕਿਹਾ ਕਿ ਹੁਣ ਏਸ਼ੀਆਈ ਖੇਡਾਂ ਦੇ ਸੋਨ, ਚਾਂਦੀ ਅਤੇ ਕਾਂਸੀ ਤਮਗਾ ਜੇਤੂਆਂ ਨੂੰ ਕ੍ਰਮਵਾਰ 1 ਕਰੋੜ, 75 ਲੱਖ ਅਤੇ 50 ਲੱਖ ਰੁਪਏ ਅਤੇ ਰਾਸ਼ਟਰਮੰਡਲ ਖੇਡਾਂ ਦੇ ਸੋਨ, ਚਾਂਦੀ ਅਤੇ ਕਾਂਸੀ ਤਮਗਾ ਜੇਤੂਆਂ ਨੂੰ ਕ੍ਰਮਵਾਰ 75 ਲੱਖ, 50 ਲੱਖ ਅਤੇ 40 ਲੱਖ ਰੁਪਏ ਨਾਲ ਸਨਮਾਨਤ ਕੀਤਾ ਜਾਵੇਗਾ

 
ਉਹਨਾਂ ਦੱਸਿਆ ਕਿ ਖੇਡ ਵਿਭਾਗ ਵੱਲੋਂ 11 ਅਕਤੂਬਰ ਨੂੰ ਚੰਡੀਗੜ ‘ਚ ਖ਼ਾਸ ਸਮਾਗਮ ‘ਚ ਜਕਾਰਤਾ ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂਆਂ ਪੰਜਾਬੀ ਖਿਡਾਰੀਆਂ ਨੂੰ ਵਧੀ ਹੋਈ ਇਨਾਮੀ ਰਾਸ਼ੀ ਨਾਲ ਸਨਮਾਨਤ ਕੀਤਾ ਜਾਵੇਗਾ

ਪਿਛਲੇ ਛੇ ਸਾਲਾਂ ਤੋਂ  814 ਖਿਡਾਰੀਆਂ ਨੂੰ ਬਕਾਇਆ ਨਗਦ ਇਨਾਮ ਅਤੇ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਵੰਬਰ ‘ਚ ਦਿੱਤੇ ਜਾਣਗੇ

ਖੇਡ ਮੰਤਰੀ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਤੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਦੇ ਤਮਗਾ ਜੇਤੂ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ 814 ਖਿਡਾਰੀਆਂ ਨੂੰ ਬਕਾਇਆ ਨਗਦ ਇਨਾਮ ਅਤੇ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਵੰਬਰ ‘ਚ ਦਿੱਤੇ ਜਾਣਗੇ
ਉਹਨਾਂ ਕਿਹਾ ਕਿ ਤਮਗਾ ਜੇਤੂ ਖਿਡਾਰੀਆਂ ਨੂੰ ਸਿੱਧਾ ਨੌਕਰੀ ‘ਤੇ ਭਰਤੀ ਕਰਨਾ ਵੀ ਖੇਡ ਨੀਤੀ ਦਾ ਹਿੱਸਾ ਹੈ 25 ਸਾਲ ਤੋਂ ਘੱਟ ਉਮਰ ਦੇ ਤਮਗਾ ਜੇਤੂ ਖਿਡਾਰੀਆਂ ਨੂੰ ਨੌਕਰੀ ਨਾ ਹੋਣ ‘ਤੇ ਸਿੱਧੇ ਤਣਖ਼ਾਹ ‘ਤੇ ਰੱਖਿਆ ਜਾਵੇਗਾ

ਕੋਚਾਂ ਨੂੰ ਵੀ ਨਗਦ ਇਨਾਮ ਦਿੱਤਾ ਜਾਵੇਗਾ

ਸੋਢੀ ਨੇ ਕਿਹਾ ਕਿ ਕੋਚਾਂ ਨੂੰ ਵੀ ਪ੍ਰੇਰਿਤ ਕਰਨ ਲਈ ਅੰਤਰਰਾਸ਼ਟਰੀ ਪੱਧਰ ਦੇ ਜੇਤੂ ਖਿਡਾਰੀਆਂ ਨੂੰ ਸਿਖਲਾਈ ਦੇਣ ਵਾਲੇ ਕੋਚਾਂ ਨੂੰ ਵੀ ਨਗਦ ਇਨਾਮ ਦਿੱਤਾ ਜਾਵੇਗਾ ਇਸ ਤਰ੍ਹਾਂ ਤਮਗਾ ਜੇਤੂ ਖਿਡਾਰੀਆਂ ਨੂੰ ਮਿਲਣ ਵਾਲੀ ਪੈਨਸ਼ਨ ‘ਚ ਵੀ ਵਾਧਾ ਕੀਤਾ ਗਿਆ ਹੈ ਓਲੰਪਿਕ ਤਮਗਾ ਜੇਤੂਆਂ ਨੂੰ 15 ਹਜਾਰ ਰੁਪਏ, ਏਸ਼ੀਆਈ\ਰਾਸ਼ਟਰਮੰਡਲ ਖੇਡਾਂ ‘ਚ ਤਮਗਾ ਜੇਤੂਆਂ ਨੂੰ 7500 ਰੁਪਏ ਅਤੇ ਰਾਸ਼ਟਰੀ ਖੇਡਾਂ ‘ਚ ਤਮਗਾ ਜੇਤੂਆਂ ਨੂੰ 5000 ਰੁਪਏ ਪੈਨਸ਼ਨ ਮਿਲਣਗੇ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top