ਪੰਜਾਬ

ਪੰਜਾਬੀ ‘ਵਰਸਿਟੀ ਬਣੀ ਜੰਗ ਦਾ ਮੈਦਾਨ, ਧਰਨੇ ‘ਤੇ ਬੈਠੇ ਵਿਦਿਆਰਥੀਆਂ ‘ਤੇ ਹਮਲਾ

Punjabi, University, War, Field, Dharna, Students, Attacked

ਡੀਐੱਸਓ ਸਮੇਤ ਧਰਨੇ ‘ਤੇ ਬੈਠੇ ਅੱਧੀ ਦਰਜ਼ਨ ਵਿਦਿਆਰਥੀ ਜ਼ਖਮੀ

ਦੂਜੀ ਜਥੇਬੰਦੀ ਨੇ ਫਾਇਰਿੰਗ ਵੀ ਕੀਤੀ: ਵਿਦਿਆਰਥਣ ਆਗੂ

ਪਟਿਆਲਾ, ਖੁਸ਼ਵੀਰ ਤੂਰ

ਪੰਜਾਬੀ ਯੂਨੀਵਰਸਿਟੀ ਪਟਿਆਲਾ ਲਗਾਤਾਰ ਯੁੱਧ ਦਾ ਮੈਦਾਨ ਬਣਦੀ ਜਾ ਰਹੀ ਹੈ ਅੱਜ ਸ਼ਾਮ ਅੱਠ ਵੱਜ ਕੇ ਦਸ ਮਿੰਟ ‘ਤੇ ਧਰਨੇ ‘ਤੇ ਬੈਠੇ ਵਿਦਿਆਰਥੀਆਂ ‘ਤੇ ਇੱਕ ਹੋਰ ਜਥੇਬੰਦੀ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਵੀ ਪਤਾ ਲੱਗਾ ਹੈ ਕਿ ਸੌ ਤੋਂ ਵੱਧ ਬਾਹਰੋਂ ਆਏ ਵਿਦਿਆਰਥੀਆਂ ਵੱਲੋਂ ਵੀਸੀ ਦਫ਼ਤਰ ਦੀ ਭੰਨ-ਤੋੜ ਕੀਤੀ ਗਈ ਹੈ ਧਰਨੇ ‘ਤੇ ਬੈਠੇ ਵਿਦਿਆਰਥੀਆਂ ਦੋਸ਼ ਲਾਇਆ ਕਿ ਬਾਹਰੋਂ ਆਏ ਨੌਜਵਾਨਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ ਹੈ, ਜਿਸ ਕਾਰਨ ਯੂਨੀਵਰਸਿਟੀ ‘ਚ ਭਾਜੜ ਪੈ ਗਈ ਦੂਜੀ ਜਥੇਬੰਦੀ ਵੱਲੋਂ ਕੀਤੇ ਹਮਲੇ ਕਾਰਨ ਡੀਐੱਸਓ ਸਮੇਤ ਹੋਰ ਜਥੇਬੰਦੀਆਂ ਦੇ ਧਰਨੇ ‘ਤੇ ਬੈਠੇ ਅੱਧੀ ਦਰਜਨ ਤੋਂ ਵੱਧ ਵਿਦਿਆਰਥੀ ਜ਼ਖ਼ਮੀ ਹੋ ਗਏ ਯੂਨੀਵਰਸਿਟੀ ਵਿੱਚ ਹੋਈ ਇਸ ਲੜਾਈ ਤੋਂ ਬਾਅਦ ਪੁਲਿਸ ਵੱਲੋਂ ਆ ਕੇ ਸਥਿਤੀ ਨੂੰ ਸੰਭਾਲਿਆ ਗਿਆ ਡੀਅੱੈਸਓ ਜਥੇਬੰਦੀ ਦੀ ਆਗੂ ਗਗਨਦੀਪ ਕੌਰ ਨੇ ਦੱਸਿਆ ਕਿ ਬਾਹਰੋਂ ਸੌ ਤੋਂ ਵੱਧ ਆਏ ਗੁੰਡਿਆਂ ਵੱਲੋਂ ਉਨ੍ਹਾਂ ‘ਤੇ ਹਮਲਾ ਕੀਤਾ ਗਿਆ ਹੈ ।

ਇਸ ਹਮਲੇ ਵਿੱਚ ਉਨ੍ਹਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਵਿਦਿਆਰਥਣਾਂ ਵੀ ਜ਼ਖਮੀ ਹੋਈਆਂ ਹਨ ਉਨ੍ਹਾਂ ਦੋਸ਼ ਲਾਇਆ ਕਿ ਇਹ ਸਾਰੀ ਗੁੰਡਾਗਰਦੀ ਸੇਪ ਜਥੇਬੰਦੀ ਵੱਲੋਂ ਕੀਤੀ ਗਈ ਹੈ ਜਿਨ੍ਹਾਂ ਵੱਲੋਂ ਪਿਛਲੇ ਦਿਨਾਂ ਦੌਰਾਨ ਵੀ ਉਨ੍ਹਾਂ ‘ਤੇ ਹਮਲਾ ਕੀਤਾ ਗਿਆ ਸੀ ਉਨ੍ਹਾਂ ਦਾ ਦੋਸ਼ ਸੀ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇਸ ਸਬੰਧੀ ਸਭ ਪਤਾ ਸੀ ਕਿ ਉਕਤ ਜਥੇਬੰਦੀ ਧਰਨ ‘ਤੇ ਬੈਠੇ ਵਿਦਿਆਰਥੀਆਂ ‘ਤੇ ਹਮਲੇ ਦੀ ਸੋਚ ਰਹੀ ਹੈ ਪਰ ਫਿਰ ਵੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪਹਿਲਾਂ ਪੁਲਿਸ ਨੂੰ ਸੂਚਿਤ ਨਹੀਂ ਕੀਤਾ ਗਿਆ ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਉਕਤ ਜਥੇਬੰਦੀ ਨੇ ਧਰਨੇ ‘ਤੇ ਬੈਠੇ ਵਿਦਿਆਰਥੀਆਂ ‘ਤੇ ਹਮਲਾ ਕਰ ਦਿੱਤਾ ਤਾਂ ਉਸ ਤੋਂ ਲਗਭਗ ਅੱਧੇ ਘੰਟੇ ਤੋਂ ਬਾਅਦ ਪੁਲਿਸ ਕੈਂਪਸ ‘ਚ ਆਈ ਉਨ੍ਹਾਂ ਕਿਹਾ ਕਿ ਇਨ੍ਹਾਂ ਗੁੰਡਿਆਂ ਨੇ ਇੱਥੇ ਆ ਕੇ ਵੀਸੀ ਦਫ਼ਤਰ ਦੇ ਸ਼ੀਸ਼ਿਆਂ ਸਮੇਤ ਹੋਰ ਸਮਾਨ ਦੀ ਭੰਨ-ਤੋੜ ਕੀਤੀ ਦੱਸਣਯੋਗ ਹੈ ਕਿ ਵੀਸੀ ਦਫ਼ਤਰ ਅੱਗੇ ਚੌਵੀ ਘੰਟੇ ਹੋਸਟਲ ਦੀ ਮੰਗ ਸਮੇਤ ਹੋਰ ਮੰਗਾਂ ਨੂੰ ਲੈ ਕੇ ਡੀਐੱਸਓ ਸਮੇਤ ਹੋਰ ਜਥੇਬੰਦੀਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਆਪਣਾ ਧਰਨਾ ਲਗਾਇਆ ਹੋਇਆ ਹੈ ਪਰ ਕੁਝ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਕਾਰਨ ਅੱਜ ਸ਼ਾਮ ਨੂੰ ਇਹ ਮਾਮਲਾ ਹੋਰ ਭੜਕ ਗਿਆ ਤੇ ਇੱਥੇ ਇੱਟਾਂ ਰੋੜਿਆਂ ਤਲਵਾਰਾਂ ਸਮੇਤ ਹੋਰ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ਵਿਦਿਆਰਥਣ ਆਗੂ ਅਨੁਸਾਰ ਉਨ੍ਹਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ ਇਸ ਸਬੰਧੀ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਮਨਜੀਤ ਸਿੰਘ ਨਾਲ ਗੱਲ ਕਰਨੀ ਚਾਹੀਦੀ ਹਨ ਆਪਣਾ ਫ਼ੋਨ ਨਹੀਂ ਚੁੱਕਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top