Breaking News

ਪੁਤਿਨ ਲੜਨਗੇ ਰਾਸ਼ਟਰਪਤੀ ਚੋਣ

Vladimir Putin, Contest, Presidential,  Election, Russia 

ਭਰਿਆ ਨਾਮਜ਼ਦਗੀ ਪੱਤਰ 

ਏਜੰਸੀ 
ਮਾਸਕੋ, 28 ਦਸੰਬਰ 

ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਚੋਣ ਅਧਿਕਾਰੀਆਂ ਸਾਹਮਣੇ ਨਾਮਜ਼ਦਗੀ ਸਬੰਧੀ ਦਸਤਾਵੇਜ਼ ਦਾਖਲ ਕੀਤੇ ਅਗਲੇ ਸਾਲ ਦੀਆਂ ਰਾਸ਼ਟਰਪਤੀ ਚੋਣਾਂ ‘ਚ ਖੜ੍ਹੇ ਹੋਣ ਲਈ ਸੈਂਕੜੇ ਸਿਆਸੀ ਆਗੂਆਂ, ਹਸਤੀਆਂ ਅਤੇ ਖਿਡਾਰੀਆਂ ਨੇ ਉਨ੍ਹਾਂ ਦੇ ਨਾਂਅ ਦਾ ਸਮਰਥਨ ਕੀਤਾ ਹੈ।

ਪੁਤਿਨ ਕੇਂਦਰੀ ਚੋਣ ਕਮਿਸ਼ਨ ਪਹੁੰਚੇ ਅਤੇ ਉਨ੍ਹਾਂ ਨੇ ਆਪਣਾ ਪਾਸਪੋਰਟ ਅਤੇ ਰੂਸੀ ਵਿਧਾਨ ਮੁਤਾਬਕ ਅਜ਼ਾਦ ਉਮੀਦਵਾਰਾਂ ਲਈ ਜ਼ਰੂਰੀ ਤਿੰਨ ਲੱਖ ਦਸਤਖਤ ਸੌਂਪੇ ਪੁਤਿਨ ਨੂੰ ਨਾਮਾਤਰ ਵਿਰੋਧੀ ਉਮੀਦਵਾਰਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਚੋਣ ਜਿੱਤਣ ‘ਤੇ ਉਹ 2024 ਤੱਕ ਅਹੁਦੇ ‘ਤੇ ਕਾਬਜ਼ ਰਹਿਣਗੇ ਜੋਸੇਫ ਸਟਾਲਿਨ ਤੋਂ ਬਾਅਦ ਉਹ ਇਸ ਅਹੁਦੇ ‘ਤੇ ਸਭ ਤੋਂ ਲੰਮੇ ਸਮੇਂ ਤੱਕ ਰਹਿਣ ਵਾਲੇ ਰੂਸੀ ਆਗੂ ਬਣ ਜਾਣਗੇ।

ਇਕ ਦਿਨ ਪਹਿਲਾਂ 600 ਤੋਂ ਜ਼ਿਆਦਾ ਹਸਤੀਆਂ, ਸਿਆਸੀ ਆਗੂਆਂ ਅਤੇ ਖਿਡਾਰੀ ਪੁਤਿਨ ਨੂੰ ਰਸਮੀ ਤੌਰ ‘ਤੇ ਨਾਮਜ਼ਦ ਕਰਨ ਲਈ ਮਾਸਕੋ ‘ਚ ਇਕੱਠੇ ਹੋਏ ਸਨ ਇਸ ਹਫਤੇ ਦੀ ਸ਼ੁਰੂਆਤ ‘ਚ ਚੋਣ ਕਮਿਸ਼ਨ ਨੇ ਵਿਰੋਧੀ ਧਿਰ ਦੇ ਚੋਟੀ ਦੇ ਨੇਤਾ ਐਲੇਕਸੇਈ ਨਾਵਾਲਨੀ ਦੇ ਪੁਤਿਨ ਖਿਲਾਫ ਚੋਣ ਲੜਨ ‘ਤੇ ਰੋਕ ਲਗਾ ਦਿੱਤੀ ਅਤੇ ਇਸ ਦੇ ਪਿਛੇ ਘੋਟਾਲੇ ਦੇ ਇਕ ਵਿਵਾਦਿਤ ਮਾਮਲੇ ਦਾ ਹਵਾਲਾ ਦਿੱਤਾ ਨਾਵਾਲਨੀ ਇਨ੍ਹਾਂ ਦੋਸ਼ਾਂ ਨੂੰ ਰਾਜਨੀਤਿਕ ਨਾਲ ਪ੍ਰੇਰਿਤ ਦੱਸਦੇ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top