Uncategorized

ਪੀਵੀ ਸਿੰਧੂ ਨੇ ਜਾਪਾਨ ਓਪਨ ਤੋਂ ਲਿਆ ਨਾਂਅ ਵਾਪਸ

ਨਵੀਂ ਦਿੱਲੀ। ਰੀਓ ਓਲੰਪਿਕ ਚਾਂਦੀ ਤਮਗਾ ਜੇਤੂ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ ਨੇ ਅਗਲੇ ਹਫ਼ਤੇ ਤੋਂ ਸ਼ੁਰੂ ਹੋਣ ਜਾ ਰਹੀ ਜਾਪਾਨ ਓਪਨ ਸੁਪਰ ਸੀਰੀਜ਼ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ।
ਰੀਓ ਓਲੰਪਿਕ ‘ਚ ਆਪਣੇ ਪ੍ਰਦਰਸ਼ਨ ਨਾਲ ਦੇਸ਼ ਨੂੰ ਤਮਗਾ ਦਿਵਾਉਣ ਵਾਲੀ ਸਟਾਰ ਸ਼ਟਲਰ ਨ ੇਇਸ ਦੇ ਨਾਲ ਹੀ 27 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਕੋਰੀਆ ਓਪਨ ਸੁਪਰ ਸੀਰੀਜ਼ ‘ਚ ਵੀ ਆਪਣਾ ਨਾਂਅ ਵਾਪਸ ਲੈ ਲਿਆ ਹੈ।
ਉਨ੍ਹਾਂ ਦੇ ਅਗਲੇ ਮਹੀਨੇ 18 ਅਕਤੂਬਰ ਤੋਂ ਓਡੇਂਸੇ ‘ਚ ਸ਼ੁਰੂ ਹੋਣ ਵਾਲੀ ਡੇਨਮਾਰਕ ਓਪਨ ਸੁਪਰ ਸੀਰੀਜ਼ ਤੋਂ ਵਾਪਸੀ ਦੀ ਉਮੀਦ ਹੈ।

 

 

ਪ੍ਰਸਿੱਧ ਖਬਰਾਂ

To Top