Breaking News

ਆਰਜੇਡੀ ਦੇ ਇਸ ਆਗੂ ਨੇ ਭਾਜਪਾ ਖਿਲਾਫ਼ ਦਿੱਤਾ ਵਿਵਾਦਪੂਰਨ ਬਿਆਨ

RJD, Raghuvansh, CBI, Court, Restrained, Lalu Yadav, Appearing, BJP

ਰਘੁਵੰਸ਼ ਨੇ ਕਿਹਾ, ਭਾਜਪਾ ਦੇ ਇਸ਼ਾਰੇ ‘ਤੇ ਅਦਾਲਤ ਨੇ ਲਾਲੂ ਨੂੰ ਠਹਿਰਾਇਆ ਦੋਸ਼ੀ

ਨਵੀਂ ਦਿੱਲੀ, 28 ਦਸੰਬਰ 

ਚਾਰਾ ਘਪਲੇ ਦੇ ਇੱਕ ਮਾਮਲੇ ‘ਚ ਰਾਂਚੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਲਾਲੂ ਪ੍ਰਸਾਦ ਯਾਦਵ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਆਰਜੇਡੀ ਆਗੂਆਂ ਵੱਲੋਂ ਅਜਿਹੇ ਕਈ ਬਿਆਨ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਕਿ ਅਦਾਲਤ ਦੀ ਕਾਰਜਸ਼ੈਲੀ ‘ਤੇ ਸਵਾਲ ਖੜ੍ਹੇ ਕੀਤੇ ਗਏ ਹਨ ਇਸ ਕ੍ਰਮ ‘ਚ ਤਾਜ਼ਾ ਬਿਆਨ ਪਾਰਟੀ ਦੇ ਸੀਨੀਅਰ ਆਗੂ ਰਘੁਵੰਸ਼ ਪ੍ਰਸਾਦ ਸਿੰਘ ਨੇ ਦਿੱਤਾ ਹੈ, ਜਿਸ ‘ਤੇ ਵਿਵਾਦ ਹੋ ਗਿਆ ਹੈ

ਰਘੁਵੰਸ਼ ਪ੍ਰਸਾਦ ਸਿੰਘ ਨੇ ਵੀਰਵਾਰ ਨੂੰ ਇਹ ਦੋਸ਼ ਲਾਇਆ ਕਿ ਰਾਂਚੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਲਾਲੂ ਖਿਲਾਫ਼ ਉਹੀ ਫੈਸਲਾ ਦਿੱਤਾ, ਜਿਵੇਂ ਕਿ ਉਸਨੂੰ ਭਾਜਪਾ ਤੇ ਜਦਯੂ ਵੱਲੋਂ ਨਿਰਦੇਸ਼ ਦਿੱਤਾ ਗਿਆ ਸੀ ਰਘੁਵੰਸ਼ ਨੇ ਕਿਹਾ ਚਾਰਾ ਘਪਲੇ ਮਾਮਲੇ ‘ਚ ਲਾਲੂ ‘ਤੇ ਕੋਰਟ ਕੀ ਫੈਸਲਾ ਦੇਣ ਵਾਲੀ ਹੈ

ਇਹ ਪਹਿਲਾਂ ਤੋਂ ਹੀ ਭਾਜਪਾ ਤੇ ਜਦਯੂ ਦੇ ਆਗੂਆਂ ਨੂੰ ਲੀਕ ਦਿੱਤਾ ਗਿਆ ਸੀ ਰਘੁਵੰਸ਼ ਨੇ ਕਿਹਾ ਕਿ ਭਾਜਪਾ ਤੇ ਜਦਯੂ ਦੇ ਬੁਲਾਰੇ ਜੋ ਵੀ ਭਵਿੱਖਬਾਣੀ ਕਰ ਰਹੇ ਹਨ ਉਹ ਸੱਚ ਸਾਬਤ ਹੋ ਰਿਹਾ ਹੈ, ਭਾਵੇਂ ਉਹ ਲਾਲੂ ਖਿਲਾਫ਼ ਸੀਬੀਆਈ ਦੀ ਛਾਪੇਮਾਰੀ ਹੋਵੇ ਜਾਂ ਫਿਰ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਆਮਦਨ ਕਰ ਵਿਭਾਗ ‘ਚ ਈਡੀ ਦੀ ਜਾਂਚ ਜਾਂ ਫਿਰ ਲਾਲੂ ‘ਤੇ ਕੋਰਟ ਦਾ ਫੈਸਲਾ ਰਘੁਵੰਸ਼ ਨੇ ਕਿਹਾ ਕਿ ਲਾਲੂ ਦੇ ਮਾਮਲੇ ‘ਚ ਕੋਰਟ ਤੇ ਭਾਜਪਾ-ਜਦਯੂ ਦੇ ਆਗੂਆਂ ਦਰਮਿਆਨ ਮਿਲੀਭੁਗਤ ਹੈ

ਰਘੁਵੰਸ਼ ਪ੍ਰਸਾਦ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਛੇਤੀ ਹੀ ਪੂਰੇ ਬਿਹਾਰ ‘ਚ ਨਿਆਂ ਰਥ ਰਵਾਨਾ ਕਰੇਗੀ ਤੇ ਜਨਤਾ ਵਿਚਾਲੇ ਜਾ ਕੇ ਲਾਲੂ ਲਈ ਨਿਆਂ ਦੀ ਗੁਹਾਰ ਲਾਏਗੀ ਰਘੁਵੰਸ਼ ਨੇ ਕਿਹਾ ਕਿ ਨਿਆਂ ਰਥ ਰਾਹੀਂ ਉਨ੍ਹਾਂ ਦੀ ਪਾਰਟੀ ਸੂਬੇ ਭਰ ‘ਚ ਲਾਲੂ ਨੂੰ ਚਾਰਾ ਘਪਲੇ ‘ਚ ਦੋਸ਼ੀ ਠਹਿਰਾਏ ਜਾਣ ਦਾ ਵਿਰੋਧ ਕਰੇਗੀ ਉਨ੍ਹਾਂ ਕਿਹਾ ਕਿ ਲਾਲੂ ਹਮੇਸ਼ਾ ਸਹੀ ਗਰੀਬਾਂ ਦੀ ਅਵਾਜ਼ ਰਹੇ ਹਨ ਤੇ ਇਸ ਲਈ ਜਨਤਾ ਦਰਮਿਆਨ ਹੀ ਜਾ ਕੇ ਲਾਲੂ ਲਈ ਹੁਣ ਇਨਸਾਫ਼ ਮੰਗਿਆ ਜਾਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top