ਦਿੱਲੀ

ਉੱਤਰ ਪ੍ਰਦੇਸ਼ : ਰਾਹੁਲ ਦੇ ਦੌਰੇ ਦੀਆਂ ਤਿਆਰੀਆਂ ‘ਚ ਜੁਟੇ ਵਰਕਰ ਦੀ ਲਾਸ਼ ਮਿਲੀ

ਦੇਵਰੀਆ। ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਦੇ ਰੁਦਰਪੁਰ ਵਿਧਾਨ ਸਭਾ ਹਲਕੇ ਦੇ ਪਚਲੜੀ ਪਿੰਡ ‘ਚ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਲਈ ਬਣਾਏ ਜਾ ਰਹੇ ਹੈਲੀਪੈਡ ਨੇੜੇ ਅੱਜ ਪੁਲਿਸ ਨੇ ਕਾਂਗਰਸ ਵਰਕਰ ਵਕੀਲ ਸਿੰਘ ਦੀ ਲਾਸ਼ ਬਰਾਮਦ ਕੀਤੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਕਾਂਗਰਸ ਦੀ ਕਿਸਾਨ ਮਹਾਂਯਾਤਰਾ ਇਸ ਪਿੰਡ ਤੋਂ ਹੀ ਸ਼ਰੂ ਕਰਨ ਵਾਲੇ ਹਨ।
ਪੁਲਿਸ ਨੂੰ ਸ਼ੰਕਾ ਹੈ ਕਿ ਪੁਲ ਤੋਂ ਡਿੱਗ ਕੇ ਨੌਜਵਾਨ ਦੀ ਮੌਤ ਹੋਈ ਹੈ। ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਪ੍ਰਸਿੱਧ ਖਬਰਾਂ

To Top