ਦੇਸ਼

ਊਨਾ ਕਾਂਡ ਦੇ ਪੀੜਤ ਪਰਿਵਾਰ ਨੂੰ ਮਿਲੇ ਰਾਹੁਲ

ਮੋਢਾ ਸਮਢਿਆਣਾ (ਗੁਜਰਾਤ)। ਕਾਂਗਰਸ ਦੇ ਕੌਮੀ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਗੁਜਰਾਤ ‘ਚ ਗਿਰ ਸੋਮਨਾਥ ਜ਼ਿਲ੍ਹੇ ਦੇ ਊਨਾ ਤਹਿਸੀਲ ਦੇ ਮੋਟਾ ਸਮਢਿਆਣਾ ਪਿੰਡ ਦਾ ਦੌਰਾ ਕੀਤਾ ਜਿੱਥੇ ਦਲਿਤ ਭਾਈਚਾਰੇ ਦੇ ਕੁਝ ਲੋਕਾਂ ਦੀ ਬੀਤੇ 11 ਜੁਲਾਈ ਨੂੰ ਕਥਿਤ ਗੌਰੱਖਿਆਕਾਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਸੀ ਜਿਸ ਤੋਂ ਬਾਅਦ ਪੂਰੇ ਸੂਬੇ ‘ਚ ਹਿੰਸਕ ਪ੍ਰਦਰਸ਼ਨ ਦਾ ਦੌਰ ਜਾਰੀ ਹੈ।
ਸ੍ਰੀ ਗਾਂਧੀ ਨੇ ਪੀੜਤ ਪਰਿਵਾਰ ਨਾਲ ਲਗਭਗ 35 ਮਿੰਟ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਨੇੜਲੇ ਕੇਂਦਰ ਸ਼ਾਸਿਤ ਖੇਤਰ ਦੀਵ ਤੋਂ ਹਵਾਈ ਅੱਡੇ ਰਾਹੀਂ ਸੜਕ ਮਾਰਗ ਤੋਂ ਇੱਥੇ ਪੁੱਜੇ ਸ੍ਰੀ ਗਾਂਧੀ ਨੇ ਇੱਕ ਪੀੜਤ ਦੀ ਕਮੀਜ਼ ਉਤਰਵਾ ਕੇ ਉਸ ਨੂੰ ਕੁੱਟਮਾਰ ਦੌਰਾਨ ਲੱਗੇ ਜ਼ਖ਼ਮ ਵੇਖੇ।

ਪ੍ਰਸਿੱਧ ਖਬਰਾਂ

To Top