ਦਿੱਲੀ

ਵੋਟਾਂ ਤੋਂ ਪਹਿਲਾਂ ਰਾਹੁਲ ਬਣ ਸਕਦੇ ਹਨ ਕਾਂਗਰਸ ਪ੍ਰਧਾਨ!

ਲਖਨਊ। ਕਾਂਗਰਸ ਜਨਰਲ ਸਕੱਤਰ ਅਤੇ ਪਾਰਟੀ ਮਾਮਲਿਆਂ ਦੇ ਉੱਤਰ ਪ੍ਰਦੇਸ਼ ਇੰਚਾਰਜ਼ ਗੁਲਾਮ ਨਬੀ ਆਜ਼ਾਦ ਨੇ ਅੱਜ ਸੰਕੇਤ ਦਿੱਤਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਹੁਲ ਗਾਂਧੀ ਪਾਰਟੀ ਪ੍ਰਧਾਨ ਬਣ ਸਕਦੇ ਹਨ।
ਇੰਚਾਰਜ਼ ਬਣਨ ਤੋਂ ਬਾਅਦ ਪਹਿਲੀ ਵਾਰ ਇੱਥੇ ਆਏ ਸ੍ਰੀ ਆਜ਼ਾਦ ਨੇ ਪੱਤਰਕਾਰਾਂ ਨੂੰ ਕਿਹਾ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਉਨ੍ਹਾਂ ਦੇ ਆਗੂ ਹਨ, ਰਾਹੁਲ ਗਾਂਧੀ ਪਾਰਟੀ ਪ੍ਰਧਾਨ ਬਣਨਗੇ।
ਸ੍ਰੀਮਤੀ ਗਾਂਧੀ ਵਿਧਾਨ ਸਭਾ ਚੋਣਾਂ ‘ਚ ਪ੍ਰਚਾਰ ਕਰੇਗੀ, ਚਾਹੇ ਉਹ ਉਦੋਂ ਤੱਕ ਪ੍ਰਧਾਨ ਰਹਿਣ ਜਾਂ ਨਾ ਰਹਿਣ।

ਪ੍ਰਸਿੱਧ ਖਬਰਾਂ

To Top