Breaking News

ਉੱਤਰ ਪ੍ਰਦੇਸ਼ : ਰਾਹੁਲ ਨੇ ਸ਼ੁਰੂ ਕੀਤੀ ਕਿਸਾਨ ਮਹਾਂਯਾਤਰਾ

ਦੇਵਰੀਆ। ਉੱਤਰ ਪ੍ਰਦੇਸ਼ ‘ਚ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਦੇਵਰੀਆ ਤੋਂ ਦਿੱਲੀ ਤੱਕ ਦੀ ਯਾਤਰਾ ਜਰੀਏ ਅੱਜ ਮਿਸ਼ਨ ਯੂਪੀ ਦੀ ਸ਼ੁਰੂਆਤ ਕਰ ਦਿੱਤੀ।
ਇਸ ਤਹਿਤ ਸ੍ਰੀ ਗਾਂਧੀ ਦੇਵਰੀਆ ਤੋਂ ਦਿੱਲੀ ਤੱਕ ਲਗਭਗ ਢਾਈ ਹਜ਼ਾਰ ਕਿਮੀ ਦੀ ਯਾਤਰਾ ਕਰਨਗੇ।
ਇਸ ਯਾਤਰਾ ਤੋਂ ਉੱਤਰ ਪ੍ਰਦੇਸ਼ ‘ਚ ਪਿਛਲੇ 27 ਵਰ੍ਹੇ ਤੋਂ ਸੱਤਾ ਤੋਂ ਬਾਹਰ ਕਾਂਗਰਸ ਨੂੰ ਪਟੜੀ ‘ਤੇ ਲਿਆਉਣ ਲਈ ਕਿਸਾਨਾਂ ਤੇ ਨੌਜਵਾਨਾਂ ਨਾਲ ਸਿੱਧਾ ਸੰਵਾਦ ਸਥਾਪਿਤ ਕਰ ਰਹੇ ਹਨ।

ਪ੍ਰਸਿੱਧ ਖਬਰਾਂ

To Top