ਪੰਜਾਬ

ਜ਼ਿਲ੍ਹਾ ਮੋਹਾਲੀ ‘ਚ ਪਹਿਲੀ ਬਾਰਸ਼ ਨੇ ਹੀ ਕੀਤਾ ਲੋਕਾਂ ਦੇ ਨੱਕ ‘ਚ ਦਮ

  • ਜ਼ੀਰਕਪੁਰ ‘ਚ ਕੰਧਾਂ ਹੇਠ ਦਬੀਆਂ ਗੱਡੀਆਂ
  • ਪਿੰਡ ਦਾਊ ‘ਚ ਵੀ ਗਲੀਆਂ ਬਣੀਆਂ ਛੱਪੜ

ਮੋਹਾਲੀ, (ਸੱਚ ਕਹੂੰ ਨਿਊਜ਼)  ਪਿਛਲੇ ਕਈ ਦਿਨਾਂ ਤੋਂ ਗਰਮੀ ਵਿਚ ਝੁਲਸ ਰਹੇ ਮੋਹਾਲੀ ਸ਼ਹਿਰ ਦੇ ਆਸਪਾਸ ਦੇ ਖੇਤਰ ‘ਚ ਅੱਜ ਸਵੇਰੇ ਮੌਨਸੂਨ ਦੀ ਪਹਿਲੀ ਬਾਰਸ਼ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੀ ਉਥੇ ਇਲਾਕੇ ‘ਚ ਜਲਥਲ ਹੋਣ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜੀਰਕਪੁਰ ‘ਚ ਤਾਂ ਕਈ ਮਕਾਨਾਂ ਦੀਆਂ ਕੰਧਾਂ ਡਿੱਗਣ ਨਾਲ ਉੱਥੇ ਖੜ੍ਹੇ ਵਾਹਨਾਂ ਦਾ ਭਾਰੀ ਨੁਕਸਾਨ ਹੋ ਗਿਆ

23 july Mohali 6 copy
ਮੋਹਾਲੀ ਸ਼ਹਿਰ ਵਿੱਚ ਡਰੇਨਰ ਸਿਸਟਮ ਪੁਰਾਣਾ ਹੋਣ ਕਾਰਨ ਸੜਕਾਂ ਦੇ ਉਪਰ ਪਾਣੀ ਦੀ ਪਾਣੀ ਵਹਿਣ ਲੱਗਿਆ ਜਿਸ ਕਾਰਨ ਸਵੇਰੇ ਸਮੇਂ ਸਕੂਲੀ ਬੱਚਿਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਸਮੇਂ ਡਿਊਟੀ ਜਾਣ ਵਾਲੇ ਲੋਕਾਂ ਨੂੰ ਸੜਕਾਂ ‘ਤੇ ਖੜ੍ਹੇ ਪਾਣੀ ਵਿਚ ਆਪਣੇ ਵਹੀਕਲ ਵੀ ਲੈ ਕੇ ਜਾਣੇ ਔਖੇ ਹੋ ਗਏ। ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਦੇ ਅਧੀਨ ਗੋਦ ਲਈ ਪਿੰਡ ਦਾਊ ਵਿਚ ਪਹਿਲੀ ਬਾਰਸ਼ ਨੇ ਹੀ ਲੋਕਾਂ ਦੀ ਨਾਹ ਕਰਵਾ ਦਿੱਤੀ।

23 july Mohali 5 copyਪਿੰਡ ਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਨਾ ਹੋਣ ਕਾਰਨ ਪਾਣੀ ਪਿੰਡ ਦੀ ਬਾਲਮੀਕ ਬਸਤੀ ਅਤੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਦਾਊ ਦੇ ਸਾਹਮਣੇ ਵਾਲੀਆਂ ਗਲੀਆਂ ਵਿਚ ਪਾਣੀ ਹੀ ਪਾਣੀ ਜਮ੍ਹਾਂ ਹੋ ਗਿਆ ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਆਈਆਂ ਪਿੰਡ ਦੇ ਪੰਚ ਅਜਮੇਰ ਸਿੰਘ, ਲਛਮਣ ਸਿੰਘ ਅਤੇ ਬਾਲਮੀਕੀ ਬਸਤੀ ਦੇ ਘਰਾਂ ਵਿਚ ਪਾਣੀ ਵੜ੍ਹ ਗਿਆ। ਮੋਹਾਲੀ ਜ਼ਿਲ੍ਹੇ ਦੇ ਨਵੇਂ ਉਸਾਰੇ ਜਾ ਰਹੇ ਜ਼ੀਰਕਪੁਰ ਵਿੱਚ ਮੀਂਹ ਦੇ ਪਾਣੀ ਨੇ ਲੋਕਾਂ ਦੀ ਜ਼ਿੰਦਗੀ ਵਿੱਚ ਇਕ ਤਰ੍ਹਾਂ ਦਾ ਭੁਚਾਲ ਲਿਆ ਦਿੱਤਾ। ਇਸ ਸ਼ਹਿਰ ਵਿਚ ਕੱਟੀਆਂ ਕਾਲੋਨੀਆਂ ਵਿਚ ਸੀਵਰੇਜ ਸਿਸਟਮ ਦੇ ਪ੍ਰਬੰਧ ਨਾ ਹੋਣ ਕਾਰਨ ਪਾਣੀ ਘਰਾਂ ‘ਚ ਜਾ ਵੜ੍ਹਿਆ   ਕਈ ਮਕਾਨਾਂ ਦੀਆਂ ਕੰਧਾਂ ਨਾਲ ਖੜ੍ਹੀਆਂ ਗੱਡੀਆਂ ਕੰਧਾਂ ਡਿੱਗਣ ਨਾਲ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਥੇ ਹੀ ਸੜਕ ‘ਤੇ ਚਲ ਰਹੇ ਕੰਮ ਕਾਰਨ ਪਏ ਵੱਡੇ ਵੱਡੇ ਟੋਇਆ ਵਿਚ ਗੱਡੀਆਂ ਡਿੱਗ ਪਈਆਂ ਅਤੇ ਸੜਕ ਕਿਨਾਰੇ ਪੱਟੀ ਗਈ ਨਾਲੀ ‘ਚ ਵੀ ਮੀਂਹ ਦੇ ਪਾਣੀ ਕਾਰਨ ਪਤਾ ਨਾ ਲੱਗਣ ਕਰਕੇ ਕਈ ਬੱਸਾਂ ਫਸ ਗਈਆਂ

23 july Mohali 4 copy23 july Mohali 2 copy

ਪ੍ਰਸਿੱਧ ਖਬਰਾਂ

To Top