Uncategorized

ਰਾਜਾ-ਸਰਨ ਨੇ ਬ੍ਰਿਟੇਨ ‘ਚ ਜਿੱਤੇ ਖਿਤਾਬ

ਮੁੰਬਈ (ਏਜੰਸੀ) ਦੇਸ਼ ਦੇ ਸਟਾਰ ਟੈਨਿਸ ਖਿਡਾਰੀ ਪੂਰਬ ਰਾਜਾ ਅਤੇ ਦਿਵਿਜ ਸਰਨ ਦੀ ਜੋੜੀ ਨੇ ਬ੍ਰਿਟੇਨ ‘ਚ ਇੱਕ ਤੋਂ ਬਾਅਦ ਇੱਕ ਐਗੋਨ ਮੈਨਚੇਸਟਰ ਚੈਲੇਂਜਰ ਅਤੇ ਐਗੋਨ ਸੁਬਰਟੋਨ ਟਰਾਫ਼ੀ ਚੈਲੰਜ਼ਰ ਟੂਰਨਾਮੈਂਟ ਖਿਤਾਬ ਜਿੱਤਣ ਦੀ ਉਪਲੱਬਧੀ ਆਪਣੇ ਨਾਂਅ ਕੀਤੀ ਹੈ ਮੈਨਚੇਸਟਰ ‘ਚ ਹੋਏ ਟੂਰਨਾਮੈਂਟ ‘ਚ ਭਾਰਤੀ ਪੁਰਸ਼ ਡਬਲਜ਼ ਜੋੜੀ ਨੇ ਤਿੰਨ ਮੈਚ ਅੰਕ ਬਚਾਉਂਦਿਆਂ ਦੂਜਾ ਦਰਜਾ ਪ੍ਰਾਪਤ ਕੇਨ ਸਕੁਪਸਕੀ ਅਤੇ ਨੀਲ ਸਕੁਪਸਕੀ ਦੀ ਬ੍ਰਿਟਿਸ਼ ਜੋੜੀ ਨੂੰ ਗ੍ਰਾਸ ਕੋਰਟ ਟੂਰਨਾਮੈਂਟ ਦੇ ਫਾਈਨਲ ‘ਚ 6-3, 3-6, 11-9 ਨਾਲ ਖਿਤਾਬ ਆਪਣੇ ਨਾਂਅ ਕੀਤਾ ਇਸ  ਦੇ ਅਗਲੇ ਹਫ਼ਤੇ ਭਾਰਤੀ ਜੋੜੀ ਨੇ ਆਪਣੀ ਲੈਅ ਬਰਕਰਾਰ ਰੱਖਦਿਆਂ ਬ੍ਰਿਟੇਨ ਦੀ ਚੋਟੀ ਦਰਜਾ ਪ੍ਰਾਪਤ ਜੋੜੀ ਕੇਨ ਅਤੇ ਨੀਲ ਨੂੰ ਹੀ ਮੁੜ ਹਰਾਉਂਦਿਆਂ 6-4, 7-6 ਨਾਲ ਮੁਕਾਬਲਾ ਜਿੱਤਿਆ ਅਤੇ ਲਗਾਤਾਰ ਦੂਜਾ ਖਿਤਾਬ ਆਪਣੇ ਨਾਂਅ ਕੀਤਾ ਪੂਰਵ ਨੇ ਆਪਣੀ ਉਪਲੱਬਧੀ ‘ਤੇ ਕਿਹਾ ਕਿ ਗ੍ਰਾਸ ਕੋਰਟ ਮੇਰਾ ਪਸੰਦੀਦਾ ਟੂਰਨਾਮੈਂਟ ਹੈ ਮੇਰਾ ਪਹਿਲਾ ਵੀ ਗ੍ਰਾਸ ਕੋਰਟ ‘ਤੇ ਚੰਗਾ ਨਤੀਜਾ ਆਇਆ ਹੈ ਪਰ ਇਹ ਪਹਿਲੀ ਵਾਰ ਹੈ ਜਦੋਂ ਮੈਂ ਤੇ ਦਿਵਿਜ ਨੇ ਇੱਕ ਤੋਂ ਬਾਅਦ ਇੱਕ ਚੈਲੰਜ਼ਰ ਖਿਤਾਬ ਜਿੱਤੇ ਹਨ ਆਪਣੇ ਕੈਰੀਅਰ ‘ਚ ਅੱਠ ਚੈਲੇਂਜਰ ਖਿਤਾਬ ਜਿੱਤਣ ਦੀ ਉਪਲੱਬਧੀ ਦਰਜ ਕਰਨ ਨਾਲ ਹੀ ਦਿਵਿਜ ਹੁਣ ਵਿਸ਼ਵ ਡਬਲਜ਼ ਏਟੀਪੀ ਰੈਂਕਿੰਗ ‘ਚ ਚੋਟੀ 100 ‘ਚ ਪਹੁੰਚ ਗਿਆ ਹੈ ਉਹ ਹੁਣ 97ਵੀਂ ਰੈਂਕਿੰਗ ‘ਤੇ ਹੈ ਉੱਥੇ ਹੀ ਦਿੱਲੀ ਦੇ ਦਿਵਿਜ ਦਾ ਇਹ ਕੁੱਲ 9ਵਾਂ ਚੈਲੇਂਜਰ ਖਿਤਾਬ ਹੈ

ਪ੍ਰਸਿੱਧ ਖਬਰਾਂ

To Top