ਬਿਜਨਸ

ਰਾਜਨ ਵੱਲੋਂ ਆਰਬੀਆਈ ਦੀ ਸਵਤੰਰਤਾ ਦੀ ਵਕਾਲਤ

ਨਵੀਂ ਦਿੱਲੀ। ਰਿਜਰਵ ਬੈਂਕ ਦੇ ਗਵਰਨਰ ਰਘੂਰਾਮ ਰਾਜਨ ਨੇ ਅੱਜ ਕੇਂਦਰੀ ਬੈਂਕ ਅਤੇ ਇਸ ਦੇ ਗਵਰਨਰ ਦੀ ਭੂਮਿਕਾ ਤੇ ਉੱਤਰਦਾਇਤਵ ਦੀ ਆਜ਼ਾਦੀ ਦੀ ਵਕਾਲਤ ਕੀਤੀ ਹੈ ਤੇ ਆਰਬੀਆਈ ਦਾ ਕੰਮ ਓਨਾ ਸੌਖਾ ਨਹੀਂ ਜਿੰਨ੍ਹਾ ਦਿਸਦਾ ਹੈ।
ਸ੍ਰੀ ਰਾਜਨ ਨੇ ਇੱਥੇ ਸੇਂਟ ਸਟੀਫੇਂਸ ਕਾਲਜ ‘ਚ ਇੱਕ ਪ੍ਰੋਗਰਾਮ ‘ਚ ਰਿਜਰਵ ਬੈਂਕ ਗਵਰਨਰ ਦੇ ਰੂਪ ‘ਚ ਆਪਣੇ ਅੰਤਿਮ ਭਾਸ਼ਣ ‘ਚ ਕਿਹਾ ਕਿ ਆਰਬੀਆਈ ਦਾ ਕੰਮ ਸਿਰਫ਼ ਵਿਆਜ ਦਰਾਂ ਵਧਾਉਣਾ ਜਾਂ ਘਟਾਉਣਾ ਹੀ ਨਹੀਂ ਹੈ। ਉਸ ਨੂੰ ਘੋਰ ਬੇਯਕੀਨੀਆਂ ਦੇ ਸਮੇਂ ‘ਚ ਕਦੇ-ਕਦੇ ਸਖ਼ਤ ਫ਼ੈਸਲੇ ਵੀ ਕਰਨੇ ਪੈਂਦੇ ਹਨ, ਜਿਨ੍ਹਾਂ ਬਾਰੇ ਸਮਝਾਉਣਾ ਮੁਸ਼ਕਲ ਹੁੰਦਾ ਹੈ। ਉਨ੍ਹਾਂ ਨੇ 2013 ਦਾ ਉਦਾਹਰਨ ਦਿੱਤਾ ਜਦੋਂ ਉਨ੍ਹਾਂ ਨੇ ਕਾਰਜਭਾਰ ਸੰਭਾਲਿਆ ਸੀ। ਅਰਥਵਿਵਸਥਾ ਬੁਰੇ ਦੌਰ ‘ਚੋਂ ਲੰਘ ਰਹੀ ਸੀ ਤੇ ਰੁਪੱਈਆ ਡਿੱਗਦਾ ਜਾ ਰਿਹਾ ਸੀ। ਵਿਦੇਸ਼ੀ ਨਿਵੇਸ਼ਕਾਂ ਦਾ ਵਿਸ਼ਵਾਸ ਜਿੱਤਣਾ ਲਾਜ਼ਮੀ ਸੀ। ਉਸ ਸਮੇਂ ਉਨ੍ਹਾਂ ਨੇ  ਐੱਫਸੀਐੱਨਆਰ (ਬੀ) ਯੋਜਨਾ ਲਾਂਚ ਕਰਨ ਦਾ ਫ਼ੈਸਾ ਕੀਤਾ ਜੋ ਦੇਸ਼, ਕੇਂਦਰੀ ਬੈਂਕ ਅਤੇ ਵਣਜ ਬੈਂਕਾਂ ਦੇ ਹਿੱਤ ‘ਚ ਰਿਹਾ।

ਪ੍ਰਸਿੱਧ ਖਬਰਾਂ

To Top