Uncategorized

ਹੁਣ ਪੰਜਾਬ ‘ਚ ਰਾਜਸਥਾਨ ਨੇ ਪੁੱਟਣੀ ਸ਼ੁਰੂ ਕੀਤੀ ਨਵੀਂ ਨਹਿਰ

  •  ਰਾਜਸਥਾਨ ਸਰਕਾਰ ਨੇ ਸ਼ੁਰੂ ਕੀਤੀ ਹੂਸੈਨੀਵਾਲਾ ਹੈਡਵਰਕਸ ਤੋਂ ਲੈ ਕੇ ਬੁੱਲੇਸ਼ਾਹ ਹੈਡਵਰਕਸ ਤੱਕ ਦਾ ਕੰਮ
  •  ਸੰਨ 1960 ਤੋਂ ਬੰਦ ਪਈ ਸੀ ਬੀਕਾਨੇਰ ਨਹਿਰ, ਨਹੀਂ ਮਿਲ ਰਿਹਾ ਸੀ ਇਸ ਨਹਿਰ ਰਾਹੀਂ ਰਾਜਸਥਾਨ ਨੂੰ ਪਾਣੀ
  •  ਪੰਜਾਬ ਕਾਂਗਰਸ ਕਰੇਗੀ ਇਸ ਦਾ ਵਿਰੋਧ, ਅੱਜ ਚੰਡੀਗੜ੍ਹ ਵਿਖੇ ਸੁਨੀਲ ਜਾਖੜ ਭੇਜਣਗੇ ਮੁੱਖ ਮੰਤਰੀ ਨੂੰ ਨੋਟਿਸ

ਚੰਡੀਗੜ, (ਅਸ਼ਵਨੀ ਚਾਵਲਾ)। ਸਤਲੁਜ-ਯਮੁਨਾ ਲਿੰਕ ਨਹਿਰ ਮਸਲੇ ਤੋਂ ਬਾਅਦ ਹੁਣ ਪੰਜਾਬ ਸਰਕਾਰ ਹੁਣ ਨਵੀਂ ਮੁਸ਼ਕਲ ‘ਚ ਫਸਦੀ ਨਜ਼ਰ ਆ ਰਹੀ ਹੈ।  ਰਾਜਸਥਾਨ ਸਰਕਾਰ ਨੇ ਪੰਜਾਬ ‘ਚ ਨਵੀਂ ਬੀਕਾਨੇਰ ਨਹਿਰ ਪੁੱਟਣੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪੰਜਾਬ ਸਰਕਾਰ ਨੂੰ ਇਸ ਗੱਲ ਦੀ ਭਿਣਕ ਲਗ ਗਈ ਹੈ ਪਰ ਰਾਜਸਥਾਨ ਵਿੱਚ ਭਾਜਪਾ ਦੀ ਸਰਕਾਰ ਹੋਣ ਦੇ ਕਾਰਨ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਫਿਲਹਾਲ ਇਸ ਮਾਮਲੇ ਵਿੱਚ ਕੁਝ ਵੀ ਬੋਲਣ ਤੋਂ ਵੀ ਗੁਰੇਜ਼ ਕਰ ਰਹੇ ਹਨ।
ਉਧਰ, ਕਾਂਗਰਸ ਨੇ ਵੀ ਇਸ ਮੁੱਦੇ ‘ਤੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਘੇਰਨ ਦੀ ਤਿਆਰੀ ਕਰ ਲਈ ਹੈ। ਕਾਂਗਰਸ ਦੇ ਸੀਨੀਅਰ ਵਿਧਾਇਕ ਅਤੇ ਬੁਲਾਰੇ ਸੁਨੀਲ ਜਾਖੜ ਅੱਜ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਨੋਟਿਸ ਦੇਣ ਤੋਂ ਬਾਅਦ ਚੰਡੀਗੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਨਗੇ।
ਕੀ ਹੈ ਪੂਰਾ ਮਾਮਲਾ
ਰਾਜਸਥਾਨ ਸਰਕਾਰ ਨੇ ਪਿਛਲੇ 56 ਵਰ੍ਹਿਆਂ ਤੋਂ ਬੰਦ ਪਈ ਬੀਕਾਨੇਰ ਨਹਿਰ ਨੂੰ ਮੁੜ ਤੋਂ ਚਾਲੂ ਕਰਦੇ ਹੋਏ ਪੰਜਾਬ ਦੇ ਹੁਸੈਨੀਵਾਲਾ ਹੈਡਵਰਕਸ ਤੋਂ ਲੈ ਕੇ ਬੁੱਲੇਵਾਲਾ ਹੈਡਵਰਕਸ ਤੱਕ 12 ਕਿਲੋਮੀਟਰ ਤੱਕ ਜਲਦ ਹੀ ਨਹਿਰ ਮੁਕੰਮਲ ਕਰਨ ਲਈ ਜੁਟ ਗਿਆ ਹੈ

ਪ੍ਰਸਿੱਧ ਖਬਰਾਂ

To Top