Breaking News

ਮੋਦੀ ਨੂੰ ਨਾ ਘੇਰੇ, ਪਤਲੀ ਦਾਲ ਖਾਵੇ ਜਨਤਾ : ਰਾਮਦੇਵ

ਨਵੀਂ ਦਿੱਲੀ। ਵਧਦੀ ਮਹਿੰਗਾਈ ਕਾਰਨ ਦਾਲਾਂ ਦੀਆਂ ਕੀਮਤਾਂ 200 ਰੁਪਏ ਤੱਕ ਪੁੱਜ ਗਈਆਂ ਹਨ। ਆਮ ਜਨਤਾ ਦਾ ਜੀਣਾ ਮੁਹਾਲ ਹੈ। ਅਜਿਹੇ ‘ਚ ਰਾਮਦੇਵ ਇੱਕ ਜਨਤਾ ਲਈ ਸਲਾਹ ਲੈ ਕੇ ਆਏ ਹਨ। ਦਿੱਲੀ ਵਿਖੇ ਇੱਕ ਯੋਗ ਕੈਂਪ ਦੌਰਾਨ ਉਨ੍ਹਾਂ ਕਿਹਾ ਕਿ ਦਾਲ ‘ਚ ਜ਼ਿਆਦਾ ਪਾਣੀ ਮਿਲਾ ਕੇ ਖਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦਾਲਾਂ ਮਹਿੰਗੀਆਂ ਹੋ ਰਹੀਆਂ ਹਨ ਤਾਂ ਮੋਦੀ ਨੂੰ ਨਾ ਘੇਰਿਆ ਜਾਵੇ। ਦਾਲ ‘ਚ ਖੂਬ ਪਾਣੀ ਪਾ ਕੇ ਬਣਾਓ। ਰਾਮਦੇਵ ਮੁਤਾਬਕ ਪਤਲੀ ਦਾਲ ਖਾਣ ਨਾਲ ਮੋਟਾਪਾ ਖ਼ਤਮ ਹੋਵੇਗਾ। ਇਸ ਤੋਂ ਇਲਾਵਾ ਖ਼ਪਤ ਵੀ ਘਟੇਗੀ।

ਪ੍ਰਸਿੱਧ ਖਬਰਾਂ

To Top