ਦੇਸ਼

ਰਾਵਤ ਮੰਤਰੀ ਮੰਡਲ ਦਾ ਵਿਸਥਾਰ : ਦੋ ਮੰਤਰੀਆਂ ਨੇ ਚੁੱਕੀ ਸਹੁੰ

ਦੇਹਰਾਦੂਨ। ਉੱਤਰਾਖੰਡ ਦੇ ਰਾਜਪਾਲ ਡਾ. ਕ੍ਰਿਸ਼ਨਕਾਂਤ ਪਾਲ ਨੇ ਅੱਜ ਸ੍ਰੀ ਨਵਪ੍ਰਭਾਤ ਤੇ ਸ੍ਰੀ ਰਾਜੇਂਦਰ ਸਿੰਘ ਭੰਡਾਰੀ ਨੂੰ ਮੰਤਰੀ ਅਹੁਦੇ ਤੋਂ ਸਹੁੰ ਚੁਕਾਈ।
ਰਾਜਪਾਲ ਨੇ ਰਾਜ ਭਵਨ ‘ਚ ਕਰਵਾਏ ਇੱਕ ਸਮਾਗਮ ‘ਚ ਵਿਕਾਸ ਨਗਰ ਤੋਂ ਵਿਧਾਇਕ ਨਵਪ੍ਰਭਾਤ ਤੇ ਬਦਰੀਨਾਥ ਤੋਂ ਵਿਧਾਇਕ ਰਾਜੇਂਦਰ ਸਿੰਘ ਭੰਡਾਰੀ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ।
ਇਨ੍ਹਾਂ ਦੋ ਵਿਧਾਇਕਾਂ ਨੂੰ ਮੰਤਰੀ ਬਣਾ ਦਿੱਤੇ ਜਾਣ ਨਾਲ ਰਾਵਤ ਮੰਤਰੀ ਮੰਡਲ ਦੇ ਮੈਂਬਰਾਂ ਦੀ ਗਿਣਤੀ 12 ਹੋ ਗਈ ਹੈ।

ਪ੍ਰਸਿੱਧ ਖਬਰਾਂ

To Top