Breaking News

ਕਾਲੇ ਧਨ ਨਾਲ ਜੁੜੇ ਅੰਕੜੇ ਸਾਂਝੇ ਕਰੇ ਆਰਬੀਆਈ : ਸੁਪਰੀਮ ਕੋਰਟ

ਨਵੀਂ ਦਿੱਲੀ। ਸੁਪਰੀਮ ਕੋਰਟ ਅਦਾਲਤ ਦੇ ਆਦੇਸ਼ ‘ਤੇ ਕਾਲੇਧਨ ‘ਤੇ ਬਣੀ ਵਿਸ਼ੇਸ ਜਾਂਚ ਟੀਮ (ਐੱਸਆਈਟੀ) ਨੇ ਰਿਜ਼ਰਵ ਬੈਂਕ (ਆਰਬੀਆਈ) ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਮੁਦਰਾ ਵਟਾਂਦਰਾ, ਦੇਸ਼ ਤੋਂ ਬਾਹਰ ਪਈ ਨਿਰਯਾਤ ਦੀ ਆਮਦਨੀ ਤੇ ਆਯਾਤ ਦੇ ਬਦਲੇ ਕੀਤੇ ਅਗਾਊਂ ਭੁਗਤਾਨ ਬਾਰੇ ਅੰਕੜੇ ਮਾਲੀਆ ਵਿਭਾਗ ਨਾਲ ਆਨਲਾਈਨ ਸਾਂਝੇ ਕਰਨ ਲਈ ਪ੍ਰਣਾਲੀ ਵਿਕਸਿਤ ਕਰੇ।
ਵਿੱਤ ਮੰਤਰਾਲੇ ਨੇ ਅੱਜ ਦੱਸਿਆ ਕਿ ਐੱਸਆਈਟੀ ਦੇ ਚੇਅਰਮੈਨ ਜਸਟਿਸ (ਸੇਵਾ ਮੁਕਤ) ਐੱਮਬੀ ਸ਼ਾਹ ਨੇ ਪਿਛਲੇ ਮਹੀਨੇ ਦੀ 11 ਤਾਰੀਖ਼ ਨੂੰ ਆਰਬੀਆਈ ਨੂੰ ਭੇਜੀ ਇੱਕ ਚਿੱਠੀ ‘ਚ ਕਿਹਾ ਹੈ ਕਿ ਕੇਂਦਰੀ ਮਾਲੀਆ ਵਿਭਾਗ ਨਾਲ ਵਿਚਾਰ-ਵਟਾਂਦਰਾ ਕਰਕੇ ਇੱਕ ਅਜਿਹੀ ਸੰਸਥਾਗਤ ਪ੍ਰਣਾਲੀ ਵਿਕਸਿਤ ਕਰੇ ਜਿਸ ‘ਤੇ ਵਿਦੇਸ਼ੀ ਕਰੰਸੀ ਵਟਾਂਦਰੇ ਸਬੰਧੀ ਲੈਣਦੇਣ, ਨਿਰਯਾਤ ਦੇ ਮਦ ‘ਚ ਹੋਏ ਦੇਸ਼ ਤੋਂ ਬਾਹਰ ਪਏ ਭੁਗਤਾਨ ਅਤੇ ਆਯਾਤ ਮਦ ‘ਚ ਕੀਤੇ ਗਏ ਭੁਗਤਾਨ ਦੇ ਅੰਕੜੇ ਆਨਲਾਈਨ ਸਾਂਝੇ ਕੀਤੇ ਜਾ ਸਕਣੇ।
ਜ਼ਿਕਰਯੋਗ ਹੈ ਕਿ ਇਹ ਸਾਰੇ ਅੰਕੜੇ ਆਰਬੀਆਈ ਕੋਲ ੁੰਦੇ ਹਨ।

ਪ੍ਰਸਿੱਧ ਖਬਰਾਂ

To Top