ਮਨੋਰੰਜਨ

‘ਸੰਜੂ’ ਕਮਾਈ ਦੇ ਤੋੜ ਰਹੀ ਐ ਸਭ ਰਿਕਾਰਡ

Records, Breaking, Sanju, Earnings

ਜਲਦ ਹੀ ਛੱਡੇਗੀ ‘ਪੀਕੇ’ ਤੇ ‘ਟਾਇਗਰ’ ਨੂੰ ਪਿੱਛੇ

ਮੁੰਬਈ (ਏਜੰਸੀ)।

ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੇ ਜੀਵਨ ‘ਤੇ ਆਧਾਰਿਤ ਫਿਲਮ ‘ਸੰਜੂ’ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਏ ਚਾਰ ਹਫਤੇ ਬੀਤ ਚੁੱਕੇ ਹਨ। ਇਹ ਫਿਲਮ ਘਰੇਲੂ ਬਾਕਸ ਆਫਿਸ ‘ਤੇ ਬਲਾਕਬਸਟਰ ਸਾਬਤ ਹੋ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਹਫਤੇ 202.51 ਕਰੋਡ਼, ਦੂਜੇ ਹਫਤੇ 92.67 ਕਰੋਡ਼, ਤੀਜੇ ਹਫਤੇ 31.62 ਕਰੋਡ਼ ਅਤੇ ਚੌਥੇ ਹਫਤੇ 10.48 ਕਰੋਡ਼ ਦੀ ਕਮਾਈ ਕਰ ਲਈ ਹੈ।ਫਿਲਮ ਨੇ ਕੁੱਲ ਮਿਲਾ ਕੇ 28 ਦਿਨਾਂ ‘ਚ 337.28 ਕਰੋਡ਼ ਦਾ ਕਾਰੋਬਾਰ ਕਰ ਲਿਆ ਹੈ। ਟਰੇਡ ਐਨਾਲਿਸਟ ਤਰਣ ਆਦਰਸ਼ ਦੇ ਟਵੀਟ ਮੁਤਾਬਕ ‘ਸੰਜੂ’ ਬਹੁਤ ਜਲਦ ਹੀ ਬਾਕਸ ਆਫਿਸ ‘ਤੇ ‘ਟਾਈਗਰ ਜ਼ਿੰਦਾ ਹੈ’ ਅਤੇ ‘ਪੀ. ਕੇ.’ ਦੀ ਕਮਾਈ ਦਾ ਰਿਕਾਰਡ ਤੋਡ਼ਨ ਵਾਲੀ ਹੈ। ਰਣਬੀਰ ਦੀ ਇਸ ਫਿਲਮ ਨੂੰ ਭਾਰਤ ‘ਚ 4,000 ਸਕ੍ਰੀਨਜ਼ ਅਤੇ ਵਿਦੇਸ਼ਾਂ ‘ਚ 1,300 ਤੋਂ ਜ਼ਿਆਦਾ ਸਕ੍ਰੀਨਜ਼ ‘ਤੇ ਰਿਲੀਜ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ‘ਸੰਜੂ’ ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ।

ਇਸ ਫਿਲਮ ‘ਚ ਰਣਬੀਰ ਕਪੂਰ ਤੋਂ ਇਲਾਵਾ ਦੀਆ ਮਿਰਜ਼ਾ, ਅਨੁਸ਼ਕਾ ਸ਼ਰਮਾ, ਸੋਨਮ ਕਪੂਰ, ਵਿੱਕੀ ਕੌਸ਼ਲ ਅਤੇ ਪਰੇਸ਼ ਰਾਵਲ ਵਰਗੇ ਕਲਾਕਾਰ ਅਹਿਮ ਭੂਮਿਕਾ ‘ਚ ਹਨ। ਫਿਲਮ ‘ਚ ਸੰਜੇ ਦੱਤ ਦੀ ਪਤਨੀ ਦਾ ਕਿਰਦਾਰ ਦੀਆ ਮਿਰਜ਼ਾ ਨਿਭਾਅ ਰਹੀ ਹੈ, ਜਦਕਿ ਉਸਦੀ ਮਾਂ ਨਰਗਿਸ ਦੇ ਕਿਰਦਾਰ ‘ਚ ਮਨੀਸ਼ਾ ਕੋਇਰਾਲਾ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 80 ਕਰੋਡ਼ ਹੈ। ਇਸ ਤੋਂ ਇਲਾਵਾ ਹੁਣ ਇਹ ਉਮੀਦੇ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ ‘ਚ ਬਾਕਸ ਆਫਿਸ ‘ਤੇ ਚੰਗਾ ਕਾਰੋਬਾਰ ਕਰਨ ‘ਚ ਸਫਲ ਰਹੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top