ਖੇਤੀਬਾੜੀ

ਮਿੱਟੀ ਤੇ ਪਾਣੀ ਟੈਸਟ ਨਾਲ ਖੇਤੀ ਖਰਚੇ ਘਟਾਓ

ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਖੇਤੀਬਾੜੀ ਕਿੱਤਾ ਬਹੁਤ ਹੀ ਸੰਕਟ ਦੀ ਘੜੀ ਵਿੱਚੋਂ ਲੰਘ ਰਿਹਾ ਹੈ ਦਿਨੋ-ਦਿਨ ਮਹਿੰਗਾਈ ਵਧਣ ਕਰਕੇ ਖੇਤੀ ਖਰਚੇ ਵੀ ਵਧਣ ਲੱਗੇ ਹਨ ਸੋ ਇਸ ਸੰਕਟ ਦੀ ਘੜੀ ਵਿੱਚੋਂ ਕਿਸਾਨ ਵੀਰਾਂ ਨੂੰ ਕੱਢਣ ਲਈ ਹਰ ਇੱਕ ਨਾਗਰਿਕ ਨੂੰ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਆਪਣੇ ਦੇਸ਼ ਦੀ ਤਰੱਕੀ ਹੋ ਸਕੇ ਹਰ ਇੱਕ ਨਾਗਰਿਕ ਸਿੱਧੇ ਜਾਂ ਅਸਿੱਧੇ ਤੌਰ ‘ਤੇ ਖੇਤੀ ਨਾਲ ਜੁੜਿਆ ਹੈ ਅਤੇ ਜੇਕਰ ਕਿਸਾਨ ਖੁਸ਼ਹਾਲ ਹੈ ਤਾਂ ਹਰ ਇੱਕ ਖੁਸ਼ਹਾਲ ਹੈ ਕਿਉਂਕਿ ਸੂਬੇ ਦੀ ਆਰਥਿਕਤਾ ਖੇਤੀ ‘ਤੇ ਹੀ ਨਿਰਭਰ ਹੈ
ਜੇਕਰ ਖੇਤੀ ਖਰਚਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਡੀਜ਼ਲ ਦੇ ਖਰਚੇ, ਬੀਜਾਂ ਅਤੇ ਖਾਦਾਂ ਦੇ ਖਰਚੇ, ਇਸ ਤੋਂ ਇਲਾਵਾ ਮਸ਼ੀਨਰੀ ਦੇ ਖਰਚੇ ਜੋ ਕਿ ਦਿਨੋ-ਦਿਨ ਵਧ ਰਹੇ ਹਨ ਇਸ ਤੋਂ ਬਿਨਾ ਹੋਰ ਵੀ ਅਸਿੱਧੇ ਖਰਚੇ ਬਹੁਤ ਹਨ

water test
ਹੁਣ ਇਸ ਬਾਰੇ ਕੀ ਕੀਤਾ ਜਾਵੇ? ਤਾਂ ਸਭ ਤੋਂ ਜ਼ਰੂਰੀ ਕਿਸਾਨ ਵੀਰਾਂ ਨੂੰ ਇਸ ਬਾਰੇ ਵਿਚਾਰ ਕਰਨੀ ਪਵੇਗੀ ਕਿਉਂਕਿ ਕੁਝ ਕਿਸਾਨ ਵੀਰ ਬਿਨਾਂ ਵਜ੍ਹਾ ਹੀ ਖਾਦਾਂ ਅਤੇ ਸਪਰੇਹਾਂ ‘ਤੇ ਖਰਚੇ ਕਰ ਦਿੰਦੇ ਹਨ ਜਦੋਂ ਕਿ ਉਹਨਾਂ ਦੀ ਜ਼ਰੂਰਤ ਬਹੁਤ ਹੀ ਘੱਟ ਹੁੰਦੀ ਹੈ ਸੋ ਇਸ ਲਈ ਸਭ ਤੋਂ ਪਹਿਲਾਂ ਪਾਣੀ ਤੇ ਮਿੱਟੀ ਟੈਸਟ ਕਰਵਾਉਣਾ ਬਹੁਤ ਜ਼ਰੂਰੀ ਹੈ  ਕਈ ਵਾਰ ਦੇਖਿਆ ਗਿਆ ਹੈ ਕਿ ਕਿਸਾਨ ਦੀ ਫ਼ਸਲ ਦਾ ਚੰਗੀ ਤਰ੍ਹਾਂ ਵਾਧਾ ਨਹੀਂ ਹੋ ਰਿਹਾ ਹੁੰਦਾ ਤਾਂ ਉਹ ਇੱਧਰੋਂ-ਉੱਧਰੋਂ ਸੁਣ ਕੇ ਕਈ ਤਰ੍ਹਾਂ ਦੀਆਂ ਖਾਦਾਂ ਤੇ ਸਪਰੇਹਾਂ ਕਰ ਦਿੰਦਾ ਹੈ ਪੈਸੇ ਵੀ ਖਰਚ ਹੋ ਜਾਂਦੇ ਹਨ ਤੇ ਫਸਲ ਵੀ ਨਹੀਂ ਚਲਦੀ
ਸੋ ਸਭ ਤੋਂ ਪਹਿਲਾਂ ਪਾਣੀ ਟੈਸਟ ਕਰਵਾਉਣਾ ਜ਼ਰੂਰੀ ਹੈ ਪਾਣੀ ਕਿਵੇਂ ਟੈਸਟ ਕਰਵਾਉਣਾ ਹੈ ਇਸ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ ਸਭ ਤੋਂ ਪਹਿਲਾਂ ਬੋਰ ਨੂੰ ਅੱਧਾ ਘੰਟਾ ਚਲਾਉਣਾ ਬਹੁਤ ਜਰੂਰੀ ਹੈ ਤਾਂ ਕਿ ਡਲਿਵਰੀ ਵਿੱਚ ਖੜ੍ਹਾ ਪਾਣੀ ਬਾਹਰ ਨਿੱਕਲ ਜਾਵੇ ਫਿਰ ਸਾਫ਼ ਬੋਤਲ ਲੈ ਕੇ ਚਲਦੀ ਧਾਰ ਤੋਂ ਬੋਤਲ ਨੂੰ ਭਰਨਾ ਹੈ ਬੋਤਲ ਉੱਪਰ ਕਿਸਾਨ ਦਾ ਨਾਂਅ, ਪਿਤਾ ਦਾ ਨਾਂਅ, ਪਿੰਡ, ਬੋਰ ਦਾ ਨਾਂਅ ਅਤੇ ਡੂੰਘਾਈ ਲਿਖਣੀ ਬਹੁਤ ਜ਼ਰੂਰੀ ਹੈ  ਇਸ ਤੋਂ ਬਾਅਦ ਨੇੜੇ ਦੀ ਟੈਸਟ ਲੈਬ ਤੋਂ ਪਾਣੀ ਟੈਸਟ ਕਰਵਾ ਕੇ ਹੀ ਕੋਈ ਓਹੜ-ਪੋਹੜ ਕਰਨਾ ਚਾਹੀਦਾ ਹੈ ਜਿਵੇਂ ਕਿ ਜੇਕਰ ਚਿੱਟਾ ਸੋਰਾ ਰਿਪੋਰਟ ਦੇ ਹਿਸਾਬ ਨਾਲ ਵੱਧ ਹੈ ਤਾਂ ਸਿਰਫ ਨਹਿਰੀ ਪਾਣੀ ਦੀ ਸਿਫਾਰਿਸ਼ ਕੀਤੀ ਜਾਂਦੀ ਹੈ  ਕਈ ਕਿਸਾਨ ਜਿਪਸਮ ਦੀ ਵਰਤੋਂ ਕਰ ਦਿੰਦੇ ਹਨ ਜੋ ਕਿ ਗਲਤ ਹੈ ਕਿਉਂਕਿ ਇਸ ਨਾਲ ਖਰਚਾ ਵੀ ਵਧ ਜਾਂਦਾ ਹੈ ਤੇ ਮਿੱਟੀ ਵਿੱਚ ਚਿੱਟਾ ਸੋਰਾ ਵੀ ਵਧ ਜਾਂਦਾ ਹੈ ਜੋ ਕਿ ਮਿੱਟੀ ਨੂੰ ਹੋਰ ਖਰਾਬ ਕਰ ਦਿੰਦਾ ਹੈ ਸੋ ਸਭ ਤੋਂ ਪਹਿਲਾਂ ਪਾਣੀ ਟੈਸਟ ਕਰਵਾਉਣਾ ਬਹੁਤ ਜ਼ਰੂਰੀ ਹੈ

ਇਸ ਤੋਂ ਬਾਅਦ ਜੇਕਰ ਮਿੱਟੀ ਦੀ ਗੱਲ ਕਰੀਏ ਤਾਂ ਮਿੱਟੀ ਟੈਸਟ ਕਰਵਾਉਣੀ ਬਹੁਤ ਜ਼ਰੂਰੀ ਹੈ ਸੋ ਹੁਣ ਗੱਲ ਆਉਂਦੀ ਹੈ ਕਿ ਮਿੱਟੀ ਟੈਸਟ ਕਿਵੇਂ ਕਰਵਾਉਣੀ ਹੈ? ਸਭ ਤੋਂ ਪਹਿਲਾਂ ਸੈਂਪਲ ਕਿਵੇਂ ਲੈਣਾ ਹੈ? ਕਿਸਾਨ ਵੀਰਾਂ ਨੂੰ ਮਿੱਟੀ ਉੱਪਰੋਂ ਪਾਸੇ ਕਰੇ ਬਗੈਰ ਉੱਪਰ ਤੋਂ ਲੈ ਕੇ 6 ਇੰਚ ਤੱਕ ਡੂੰਘੀ ਮਿੱਟੀ ਦਾ ਇੱਕ ਸੈਂਪਲ ਲੈਣਾ ਹੈ ਇਸ ਤਰ੍ਹਾਂ ਇੱਕ ਪਲਾਟ ਵਿੱਚੋਂ 4-5 ਥਾਵਾਂ ਤੋਂ ਸੈਂਪਲ ਲੈ ਕੇ ਇੱਕ ਬੋਰੇ ‘ਤੇ ‘ਕੱਠੇ ਕਰਕੇ ਚੰਗੀ ਤਰ੍ਹਾਂ ਰਲਾ ਕੇ ਇੱਕ ਸੈਂਪਲ ਲੈਣਾ ਚਾਹੀਦਾ ਹੈ ਇਸ ਥੈਲੀ ਦੇ ਉੱਪਰ ਕਿਸਾਨ ਦਾ ਨਾਂਅ, ਪਿਤਾ ਦਾ ਨਾਂਅ, ਪਿੰਡ, ਖੇਤ ਦਾ ਨਾਂਅ ਲਿਖ ਕੇ ਭੂਮੀ ਪਰਖ ਪ੍ਰਯੋਗਸ਼ਾਲਾ ਤੋਂ ਟੈਸਟ ਕਰਵਾ ਲਿਆ ਜਾਵੇ ਟੈਸਟ ਰਿਪੋਰਟ ਦੇ ਆਧਾਰ ‘ਤੇ ਨਾਈਟ੍ਰੋਜ਼ਨ, ਫਾਸਫੋਰਸ, ਪੋਟਾਸ਼ ਅਤੇ ਰੂੜੀ ਦੀ ਖਾਦ ਜਾਂ ਹਰੀ ਖਾਦ ਨੂੰ ਸਿਫਾਰਿਸ਼ ਕੀਤਾ ਜਾਂਦਾ ਹੈ ਇਸ ਨਾਲ ਖਰਚਾ ਘਟਾਇਆ ਜਾ ਸਕਦਾ ਹੈ ਤੇ ਦੂਸਰਾ ਕੀੜੇ-ਮਕੌੜੇ ਤੇ ਬਿਮਾਰੀਆਂ ਦਾ ਹਮਲਾ ਵੀ ਘੱਟ ਹੁੰਦਾ ਹੈ ਤੇ ਉਨ੍ਹਾਂ ਨੂੰ ਕਾਬੂ ਕਰਨ ‘ਤੇ ਜੋ ਖਰਚ ਹੋਣਾ ਸੀ, ਉਹ ਵੀ ਬਚ ਸਕਦਾ ਹੈ

ਖੇਤੀ ਮਾਹਿਰ

ਪ੍ਰਸਿੱਧ ਖਬਰਾਂ

To Top