Breaking News

ਮਹਾਂਗਠਜੋੜ ‘ਚ ਰਹਿ ਕੇ ਛਵੀ ਖ਼ਰਾਬ ਕਰਨਾ ਗ਼ਲਤ : ਕਾਂਗਰਸ

ਪਟਨਾ। ਰਾਸ਼ਟਰੀ ਜਨਤਾ ਦਲ ਦੇ ਬਾਹੂਬਲੀ ਸਾਬਕਾ ਸਾਂਸਦ  ਮੋ. ਸ਼ਹਾਬੁਦੀਨ ਦੇ ਬਿਹਾਰ ਦੇ ਮੁੱਖ ਮੰਤਰੀ ਤੇ ਜਨਤਾ ਦਲ ਯੂ ਦੇ ਪ੍ਰਧਾਨ ਨੀਤਿਸ਼ ਕੁਮਾਰ ਸਬੰਧੀ ਦਿੱਤੇ ਗਏ ਬਿਆਨ ਤੋਂ ਬਾਅਦ ਰਾਜਦ-ਜਦਯੂ ‘ਚ ਪਏ ਰੌਲੇ ਦਰਮਿਆਨ ਅੱਜ ਮਹਾਂਗਠਜੋੜ ਦੀ ਸਹਿਯੋਗੀ ਕਾਂਗਰਸ ਨੇ ਰਾਜਦ ਨੂੰ ਸੱਤਾਧਾਰੀ ਪਾਰਟੀ ‘ਚ ਰਹਿ ਕੇ ਸਰਕਾਰ ਦੀ ਛਵ੍ਹੀ ਖ਼ਰਾਬ ਨਾ ਕਰਨ ਦੀ ਨਸੀਹਤ ਦਿੱਤੀ।
ਸਿੱਖਿਆ ਮੰਤਰੀ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਸ਼ੋਕ ਚੌਧਰੀ ਨੇ ਇੱਥੇ ਕਿਹਾ ਕਿ ਸੂਬੇ ‘ਚ ਮਹਾਂਗਠਜੋੜ ਦੀ ਸਰਕਾਰ ਬਣੀ ਹੈ ਤੇ ਇੱਕ ਆਦਮੀ ਦੇ ਚਿਹਰੇ ਨੂੰ ਅੱਗੇ ਕੀਤਾ ਗਿਆ।
ਉਨ੍ਹਾਂ ਨੇ ਸਹਿਯੋਗੀ ਪਾਰਟੀ ਰਾਜਦ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਜੋ ਮਹਾਂਗਠਜੋੜ ਦੀ ਸਰਕਾਰ ‘ਚ ਆਪਣੇ ਨੂੰ ਸਹਿਜ ਮਹਿਸੂਬ ਨਹੀਂ ਕਰ ਰਹੇ ਉਹ ਆਪਣੇ ਆਪ ਨੂੰ ਹਿ ਤੋਂ ਵੱਖਰਾ ਕਰ ਸਕਦੇ ਹਨ ਤੇ ਸਹਿਯੋਗ ਪਾਰਟੀਆਂ ਨੂੰ ਅਜਿਹਾ ਕਰਨ ਦੀ ਛੂਟ ਹੈ।

ਪ੍ਰਸਿੱਧ ਖਬਰਾਂ

To Top