ਸਤਿਸੰਗ

ਜਿੱਥੇ ਭਗਵਾਨ ਹੋਵੇ, ਉੱਥੇ ਨਾ ਕਰੋ ਬੁਰੇ ਕਰਮ

ਰੂਹਾਨੀ ਸਤਿਸੰਗ ਦੌਰਾਨ 10,285 ਵਿਅਕਤੀਆਂ ਨੇ ਲਿਆ ਨਾਮ ਸ਼ਬਦ

ਸਰਸਾ, (ਜਗਜੀਤ ਬੁੱਟਰ) ਸਾਰੇ ਰੋਗਾਂ ਦਾ ਮੁਕੰਮਲ ਇਲਾਜ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਦਾ ਨਾਮ ਹੈ ਜੋ ਨਾਮ ਦਾ ਸਿਮਰਨ ਕਰਦੇ ਹਨ ਉਨ੍ਹਾਂ ਦੇ ਦਿਲੋ-ਦਿਮਾਗ ਫਰੈਸ਼-ਪਵਿੱਤਰ ਰਹਿੰਦੇ ਹਨ ਉਨ੍ਹਾਂ ਦਾ ਆਤਮਬਲ, ਵਿੱਲ ਪਾਵਰ ਵਧ ਜਾਂਦੀ ਹੈ ਉਨ੍ਹਾਂ ਦੇ ਕੈਂਸਰ ਵਰਗੇ ਭਿਆਨਕ ਰੋਗ ਵੀ ਮੱਖਣ ‘ਚੋਂ ਵਾਲ ਕੱਢਣ ਵਾਂਗ ਠੀਕ ਹੋ ਜਾਂਦੇ ਹਨ

ਤਪਦੀ ਗਰਮੀ ਵਿੱਚ ਠੰਢਕ ਪ੍ਰਦਾਨ ਕਰਨ ਵਾਲੇ  ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਡੇਰਾ ਸੱਚਾ ਸੌਦਾ, ਸ਼ਾਹ ਸਤਿਨਾਮ ਜੀ ਧਾਮ ਵਿਖੇ ਹੋਏ ਰੂਹਾਨੀ ਸਤਿਸੰਗ ਦੌਰਾਨ ਸ਼ਰਧਾਲੂਆਂ ਨੂੰ ਨਿਹਾਲ ਕਰਦਿਆਂ ਫ਼ਰਮਾਏ ਰੂਹਾਨੀ ਸਤਿਸੰਗ ਦੌਰਾਨ ਵੱਡੀ ਗਿਣਤੀ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਯੂਪੀ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਸਾਧ-ਸੰਗਤ ਨੇ ਸ਼ਿਰਕਤ ਕੀਤੀ ਸਤਿਸੰਗ ਦੌਰਾਨ 10285 ਨਵੇਂ ਵਿਅਕਤੀਆਂ ਨੇ ਮਾਸਾਹਾਰ, ਨਸ਼ੇ ਤੇ ਸਮਾਜਿਕ ਬੁਰਾਈਆਂ ਤਿਆਗ ਕੇ ਨਾਮ-ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਇਸ ਮੌਕੇ ਸਾਦਗੀਪੂਰਨ ਢੰਗ ਨਾਲ ਦੋ ਵਿਆਹ ਵੀ ਪੂਜਨੀਕ ਗੁਰੂ ਜੀ ਦੀ ਹਜ਼ੂਰੀ ਵਿੱਚ ਹੋਏ ਅਤੇ ਸੇਵਾਦਾਰਾਂ ਵੱਲੋਂ ਸਾਧ-ਸੰਗਤ ਨੂੰ ਕੁਝ ਹੀ ਮਿੰਟਾਂ ‘ਚ ਲੰਗਰ-ਭੋਜਨ ਛਕਾ ਦਿੱਤਾ ਗਿਆ

ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਆਪਣੇ ਅਨਮੋਲ ਬਚਨਾਂ ਨਾਲ ਨਿਹਾਲ ਕਰਦਿਆਂ ਫ਼ਰਮਾਇਆ ਕਿ  ਕਿਉਂ, ਕਿੰਤੂ ਪਰੰਤੂ ਦੇ ਚੱਕਰ ਨੂੰ ਛੱਡ ਕੇ ਦ੍ਰਿੜ੍ਹ ਯਕੀਨ ਨਾਲ ਜੋ ਮਾਲਕ ਦੇ ਨਾਮ ਦਾ ਜਾਪ ਕਰਦੇ ਹਨ, ਉਹ ਆਪਣੇ ਆਪ ਨੂੰ ਇੰਜ ਮਹਿਸੂਸ ਕਰਦੇ ਹਨ ਜਿਵੇਂ ਚਾਰੇ ਪਾਸੇ ਖੁਸ਼ਬੂ ਵਹਿੰਦੀ ਹੋਵੇ, ਹਵਾ ਦੇ ਸਮਾਨ ਹਲਕਾ ਹੋਵੇ ਸੋ ਫੀਸਦੀ ਤੰਦਰੁਸਤ ਹੋਣ ਉਹ ਹਮੇਸ਼ਾ ਇਸ ਤਰ੍ਹਾਂ ਤਰੋਤਾਜ਼ਾ ਰਹਿੰਦਾ ਹੈ ਜਿਸ ਤਰ੍ਹਾਂ ਨੰਨ੍ਹਾ ਬੱਚਾ ਮਾਂ ਦੇ ਗਰਭ ‘ਚੋਂ ਬਾਹਰ ਆ ਕੇ ਚੈਨ ਦੀ ਨੀਂਦ ਸੌਂਦਾ ਹੈ

ਆਪ ਜੀ ਨੇ ਫ਼ਰਮਾਇਆ ਕਿ ਮਾਲਕ ਦੀ ਦਇਆ, ਮਿਹਰ ਰਹਿਮਤ ਨੂੰ ਕਦੇ ਨਹੀਂ ਭੁਲਾਉਣਾ ਚਾਹੀਦਾ, ਉਸ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਆਪ ਜੀ ਨੇ ਫ਼ਰਮਾਇਆ ਕਿ ਜੋ ਸੇਵਾ, ਸਿਮਰਨ ਕਰਦੇ ਹਨ, ਉਨ੍ਹਾਂ ਦੇ ਚਿਹਰੇ ‘ਤੇ ਮਾਲਕ ਦਾ ਨੂਰ ਹਮੇਸ਼ਾ ਚਮਕਦਾ ਰਹਿੰਦਾ ਹੈ ਅਤੇ ਜੋ ਵੀ ਉਨ੍ਹਾਂ ਨੂੰ ਵੇਖਦਾ ਹੈ, ਉਸ ਨੂੰ ਵੀ ਸ਼ਾਂਤੀ ਮਹਿਸੂਸ ਹੁੰਦੀ ਹੈ

ਆਪ ਜੀ ਨੇ ਫ਼ਰਮਾਇਆ ਕਿ ਰਾਮ ਦੇ ਨਾਮ ਨੂੰ ਤਾਲਾ ਨਾ ਲਾਇਆ ਕਰੋ, ਭਗਤੀ-ਇਬਾਦਤ ਕਰਿਆ ਕਰੋ, ਵਿਖਾਵਾ ਨਾ ਕਰਿਆ ਕਰੋ ਆਪ ਜੀ ਨੇ ਫ਼ਰਮਾਇਆ ਕਿ ਜਦੋਂ ਇਨਸਾਨ ਈਰਖਾ ਕਰਨ ਲੱਗ ਜਾਂਦਾ ਹੈ ਤਾਂ ਰੂਹਾਨੀਅਤ ਵਿੱਚ ਬਹੁਤ ਪਿੱਛੇ ਜਾਂਦਾ ਰਹਿੰਦਾ ਹੈ ਆਪ ਜੀ ਨੇ ਫ਼ਰਮਾਇਆ ਕਿ ਜੀ ਹਜ਼ੂਰੀਏ ਨਾ ਬਣੋ ਗੁਰੂ ਨੂੰ ਮੰਨਦੇ ਹੋ ਤਾਂ ਗੁਰੂ ਦੀ ਵੀ ਮੰਨੋ ਆਪ ਜੀ ਨੇ ਫ਼ਰਮਾਇਆ ਕਿ ਜਿੱਥੇ ਅੱਲ੍ਹਾ,ਵਾਹਿਗੁਰੂ, ਰਾਮ ਹੋਵੇ ਉੱਥੇ ਬੁਰੇ ਕਰਮ ਨਾ ਕਰੋ ਤੁਹਾਡੇ ਅੰਦਰ ਜ਼ਰ੍ਹੇ-ਜ਼ਰ੍ਹੇ ‘ਚ, ਹਵਾ ‘ਚ, ਪਾਣੀ ‘ਚ, ਇਸ ਜਹਾਨ ‘ਚ, ਉਸ ਜਹਾਨ ‘ਚ ਸਭ ਜਗ੍ਹਾ ਭਗਵਾਨ, ਮਾਲਕ ਰਹਿੰਦਾ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਰੂਹਾਨੀਅਤ ‘ਚ ਜੇਕਰ ਛੋਟੇ ਬਣੇ ਰਹੋ ਤਾਂ ਬਹੁਤ ਕੁਝ ਪਾ ਸਕਦੇ ਹੋ ਜੋ ਦੀਨਤਾ, ਨਿਮਰਤਾ ਧਾਰਨ ਕਰਦਾ ਹੈ ਉਹ ਸਭ ਪਾ ਜਾਂਦਾ ਹੈ ਤੇ ਜੋ ਹੰਕਾਰ ਕਰਦਾ ਹੈ ਉਹ ਸਭ ਗੁਵਾ ਦਿੰਦਾ ਹੈ ਆਪ ਜੀ ਨੇ ਫ਼ਰਮਾਇਆ ਕਿ ਅੱਲ੍ਹਾ, ਵਾਹਿਗੁਰੂ, ਰਾਮ ਨਾਲ ਪ੍ਰੀਤ ਕਰਨ ਵਾਲੇ ਸਭ ਨਾਲ ਬੇਗਰਜ਼ ਪਿਆਰ ਕਰਦੇ ਹਨ ਦੁਨੀਆ ਦਾ ਪਿਆਰ ਵੀ ਘਾਤੀ ਹੁੰਦਾ ਹੈ ਤੇ ਸੰਤਾਂ ਦਾ ਗੁੱਸਾ ਵੀ ਦਾਤੀ ਹੁੰਦਾ ਹੈ ਆਪ ਜੀ ਨੇ ਫ਼ਰਮਾਇਆ ਕਿ ਗਰਮ ਪਾਣੀ ਕਦੇ ਕਿਸੇ ਦਾ ਘਰ ਨਹੀਂ ਸਾੜਦਾ ਸਗੋਂ ਦੀਵਾਰਾਂ ‘ਤੇ ਆਉਣ ਵਾਲੇ ਸ਼ੋਰੇ ਨੂੰ ਹਟਾ ਦਿੰਦਾ ਹੈ, ਜ਼ਖਮਾਂ ਨੂੰ ਦੂਰ ਕਰ ਦਿੰਦਾ ਹੈ ਜੇਕਰ ਕੋਸੇ ਪਾਣੀ ‘ਚ ਨਿੰਮ ਦੇ ਪੱਤੇ ਹੋਣ ਤਾਂ ਉਹ ਗੁਣਕਾਰੀ ਹੋ ਜਾਂਦਾ ਹੈ

ਆਪ ਜੀ ਨੇ ਫ਼ਰਮਾਇਆ ਕਿ ਭੁੱਲਣਾ ਇਨਸਾਨ ਦੀ ਇੱਕ ਫਿਤਰਤ ਜਿਹੀ ਬਣ ਜਾਂਦੀ ਹੈ ਉਹ ਮਾਲਕ ਦੀ ਰਹਿਮਤ ਨੂੰ ਬਹੁਤ ਜਲਦੀ ਭੁਲਾ ਦਿੰਦਾ ਹੈ ਜਦੋਂ ਇਨਸਾਨ ‘ਤੇ ਦੁੱਖਾਂ ਦਾ ਪਹਾੜ ਟੁੱਟਦਾ ਹੈ ਤਾਂ ਉਹ ਚੀਕਦਾ ਹੈ ਇਸ ਲਈ ਮਾਲਕ ਦੀ ਰਹਿਮਤ ਨੂੰ ਨਾ ਭੁਲਾਇਆ ਕਰੋ, ਮਾਲਕ ਦਾ ਹਰ ਸਮੇਂ ਸ਼ੁਕਰਾਨਾ ਕਰਦੇ ਰਿਹਾ ਕਰੋ ਉਹ ਸ਼ੁਕਰਾਨਾ ਲੈਂਦਾ ਨਹੀਂ, ਸਗੋਂ ਉਸ ਦੇ ਬਦਲੇ ਦਿੰਦਾ ਹੀ ਦਿੰਦਾ ਹੈ ਆਪ ਜੀ ਨੇ ਫ਼ਰਮਾਇਆ ਕਿ ਜਦੋਂ ਕੁਝ ਮਾਲਕ ਕੋਲੋਂ ਲੈਣਾ ਹੁੰਦਾ ਹੈ, ਉਦੋਂ ਇਨਸਾਨ ਮਾਲਕ ਦੀ ਬੜੀ ਮੱਖਣਬਾਜ਼ੀ ਕਰਦੇ ਹਨ

ਪ੍ਰਸਿੱਧ ਖਬਰਾਂ

To Top