Breaking News

ਰੀਓ ਪੈਰਾਲੰਪਿਕ ‘ਚ ਭਾਰਤ ਨੇ ਸੋਨ ਤੇ ਕਾਂਸੀ ਨਾਲ ਖੋਲ੍ਹਿਆ ਖਾਤਾ

ਰੀਓ ਡੀ ਜੇਨੇਰੀਓ। ਰੀਓ ਪੈਰਾਲੰਪਿਕ ਖੇਡਾਂ ਦੇ ਉੱਚੀ ਛਾਲ ਟੀ-42 ਮੁਕਾਬਲੇ ‘ਚ ਭਾਰਤੀ ਪੈਰਾ ਐਥਲੀਟ ਮਾਰਿਅੱਪਨ ਥਾਂਗਾਵੇਲੂ ਨੇ ਸੋਨ ਤੇ ਵਰੁਣ ਭਾਟੀ ਨੇ ਇਸ ਮੁਕਾਬਲੇ ‘ਚ ਕਾਂਸੀ ਤਮਗਾ ਜਿੱਤ ਕੇ ਭਾਰਤ ਦਾ ਰੀਓ ਪੈਰਾਓਲੰਪਿਕ ‘ਚ ਤਮਗਿਆਂ ਦੇ ਜਿੱਤਣ ਦਾ ਖਾਤਾ ਖੋਲ੍ਹ ਦਿੱਤਾ ਹੈ।
ਪੈਰਾਓਲੰਪਿਕ ਖੇਡਾਂ ਦੂਜੇ ਦਿਨ ਥਾਂਗਾਵੇਲੂ ਨੇ 18.9 ਮੀਟਰ ਦੀ ਛਾਲ ਮਾਰਦਿਆਂ ਸੋਨ ‘ਤੇ ਕਬਜ਼ਾ ਜਮਾਇਆ ਤਾਂ ਉਧਰ ਭਾਟੀ ਨੇ 1.86 ਮੀਟਰ ਦੀ ਛਾਲ ਮਾਰ ਕੇ ਕਾਂਸੀ ਤਮਗਾ ਆਪਣੇ ਨਾਂਅ ਕੀਤਾ। ਇਸ ਮੁਕਾਬਲੇ ਦਾ ਸਿਲਵਰ ਤਮਗਾ ਅਮਰੀਕਾ ਦੇ ਸੈਮ ਗ੍ਰੇਵੀ ਨੂੰ ਮਿਲਿਆ।

ਪ੍ਰਸਿੱਧ ਖਬਰਾਂ

To Top