Breaking News

ਜੀਐੱਸਟੀ ਬਿੱਲ ਰਾਜ ਸਭਾ ‘ਚ ਪੇਸ਼

ਨਵੀਂ ਦਿੱਲੀ। ਸਰਕਰ ਨੇ ਦੇਸ਼ ‘ਚ ਬਰਾਬਰਦ ਵਸਤੂ ਤੇ ਸਵਾ ਟੈਕਸ (ਜੀਐੱਸਟੀ) ਢਾਂਚਾ ਲਾਗੂ ਕਰਨ ਵਾਲਾ ਅਤੇ ਭਾਰਤੀ ਅਰਥਵਿਵਸਥਾ ਦੇ ਵਿਕਾਸ ‘ਚ ਮਹੱਤਵਪੂਰਨ ਮੰਨਿਆ ਜਾ ਰਿਹਾ ਇਤਿਹਾਸਕ ਤੇ ਬਹੁਚਰਚਿਤ ਸੰਵਿਧਾਨ (122ਵਾਂ ਸੋਧ) ਬਿੱਲ 2014 ਅੱਜ ਰਾਜ ਸਭਾ ‘ਚ ਪੇਸ਼ ਕਰ ਦਿੱਤਾ।
ਵਿੱਤ ਮੰਤਰੀ ਅਰੁਣ ਜੇਤਲੀ ਨੇ ਇਸ ਬਿੱਲ ਨੂੰ ਸਦਨ ‘ਚ ਵਿਚਾਰ ਅਤੇ ਪਾਸ ਕਰਨ ਲਈ ਪੇਸ ਕਰਦਿਆਂ ਕਿਹਾ ਕਿ ਇਸ ਨਾਲ ਰਾਸ਼ਟਰ ਇੱਕ ਨਵੇਂ ਯੁੱਗ ‘ਚ ਦਾਖ਼ਲ ਹੋਵੇਗਾ ਤੇ ਅਰਥਵਿਵਸਥਾ ਦੇ ਵਿਕਾਸ ਨੂੰ ਗਤੀ ਮਿਲੇਗੀ।
ਸਰਕਾਰ ਨੇ ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਜੀਐੱਸਟੀ ਬਿੱਲ ‘ਤੇ ਸਹਿਮਤੀ ਬਣਾਉਣ ‘ਚ ਸਫ਼ਲਤਾ ਪ੍ਰਾਪਤ ਕੀਤੀ ਹੈ ਤੇ ਉਹ ਵਿਵਾਦ ਭਰੇ ਇੱਕ ਫੀਸਦੀ ਵਾਧੂ ਟੈਕਸ ਦੀ ਤਜਵੀਜ਼ ਨੂੰ ਹਟਾਉਣ ‘ਤੇ ਰਾਜੀ ਹੋ ਗਈ ਹੈ।

 

 

ਪ੍ਰਸਿੱਧ ਖਬਰਾਂ

To Top