Breaking News

ਰੁਚਿਤਾ ਗਿਰਹੋਤਰਾ ਖੁਦਕੁਸ਼ੀ ਮਾਮਲੇ ‘ਚ ਰਾਠੌੜ ਦੋਸ਼ੀ, ਸਜ਼ਾ ‘ਚ ਰਾਹਤ

ਨਵੀਂ ਦਿੱਲੀ। ਸੁਪਰਮੀ ਕੋਰਟ ਨੇ ਟੈਨਿਸ ਖਿਡਾਰਨ ਰੁਚਿਕਾ ਗਿਰਹੋਤਰਾ ਖੁਦਕੁਸ਼ੀ ਮਾਮਲੇ ‘ਚ ਹਰਿਆਣਾ ਦੇ ਸਾਬਕਾ ਡੀਜੀਪੀ ਐੱਸਪੀਐੱਸ ਰਾਠੌੜ ਨੂੰ ਅੱਜ ਦੋਸ਼ੀ ਕਰਾਰ ਦਿੱਤਾ, ਪਰ ਉਸ ਦੀ ਸਜ਼ਾ ਘਟਾ ਦਿੱਤੀ ਹੈ।
ਜਸਟਿਸ ਮਦਨ ਬੀ ਲੋਕੁਰ ਦੀ ਪ੍ਰਧਾਨਗੀ ਵਾਲੀ ਬੈਂਚ ਨ ੇਇਸ ਮਾਮਲੇ ‘ਚ ਭਾਰਤੀ ਪੁਲਿਸ ਸੇਵਾ (ਆਈਪੀਐੱਸ) ਦੇ ਸਾਬਕਾ ਅਧਿਕਾਰੀ ਦੀ ਅਪੀਲ ‘ਤੇ ਫ਼ੈਸਲਾ ਸੁਣਾਉਂਦਿਆਂ ਇਸ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੁਆਰਾ ਦੋਸ਼ੀ ਠਹਿਰਾਉਂਦੇ ਜਾਣ ਦੇ ਫ਼ੈਸਲੇ ਨੂੰ ਬਰਕਾਰ ਰੱਖਿਆ।
ਹਾਲਾਂਕਿ ਅਦਾਲਤ ਨੇ ਉੱਚ ਅਦਾਲਤ ਵੱਲੋਂ ਰਾਠੌੜ ਨੂੰ ਦਿੱਤੀ ਗਈ ਡੇਢ ਸਾਲ ਦੀ ਸਜ਼ਾ ਘਟਾ ਕੇ ਹੁਣ ਤੱਕ ਜੇਲ੍ਹ ‘ਚ ਕੱਟੀ ਸਜ਼ਾ ਦੇ ਨਾਲ ਸਮਾਯੋਜਿਤ ਕਰ ਦਿੱਤਾ।

ਪ੍ਰਸਿੱਧ ਖਬਰਾਂ

To Top