ਲੇਖ

ਖੇਡ ਮੈਦਾਨ ‘ਚ ਮਜ਼ਬੂਤ ਉਡਾਨ, ਦੇਸ਼ ਦੀ ਸ਼ਾਨ!

ਓਲੰਪਿਕ ਖੇਡਾਂ ਦੇ ਕੁਝ ਦਿਨਾਂ ਬਾਅਦ ਹੀ ਪੈਰਾ ਓਲੰਪਿਕ ਖੇਡਾਂ ਹੋ ਰਹੀਆਂ ਹਨ ਬ੍ਰਾਜੀਲ ਦੀ ਰਾਜਧਾਨੀ ਰੀਓ-ਡੀ-ਜੇਨੇਰੋ ‘ਚ ਅਗਸਤ ‘ਚ ਹੋਏ 31ਵੀਂਆਂ ਓਲੰਪਿਕ ਖੇਡਾਂ ‘ਚ ਭਾਰਤ ਦੇ 119 ਖਿਡਾਰੀਆਂ ਦੀ ਟੀਮ ਨੇ ਹਿੱਸਾ ਲਿਆ ਸੀ ਇਹਨਾਂ ਖੇਡਾਂ ‘ਚ ਅਮਰੀਕਾ ਨੇ 121 ਤਮਗੇ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ ਉੱਥੇ ਹੀ ਭਾਰਤ ਨੂੰ ਬੈਡਮਿੰਟਨ ‘ਚ ਪੀਵੀ ਸਿੰਧੂ ਨੇ ਚਾਂਦੀ ਤਮਗਾ ਅਤੇ ਫ੍ਰੀਸਟਾਈਲ ਕੁਸ਼ਤੀ ‘ਚ ਸਾਕਸ਼ੀ ਮਲਿਕ ਨੂੰ ਤਾਂਬੇ ਨਾਲ 67ਵੇਂ ਸਥਾਨ ‘ਤੇ ਸਬਰ ਕਰਨਾ ਪਿਆ ਇਸ ਤੋਂ ਇਹ ਤਾਂ ਸਪੱਸ਼ਟ ਹੈ ਕਿ ਭਾਰਤ ਨੇ ਖੇਡਾਂ ਲਈ ਸਹੂਲਤਾਂ ਅਤੇ ਸੱਭਿਆਚਾਰ ਦਾ ਵਿਕਾਸ ਕਰਨ ਲਈ ਹਾਲੇ ਬਹੁਤ ਕੁਝ ਕਰਨਾ ਹੈ 18 ਸਤੰਬਰ ਤੱਕ ਰੀਓ ‘ਚ ਹੀ ਚੱਲਣ ਵਾਲੇ ਪੈਰਾਓਲੰਪਿਕ ‘ਚ ਹਿੱਸਾ ਲੈਣ ਲਈ ਹੁਣ ਤੱਕ ਦੇ ਇਤਿਹਾਸ ‘ਚ ਭਾਰਤ ਦੀ ਸਭ ਤੋਂ ਵੱਡੀ 19 ਖਿਡਾਰੀਆਂ ਦੀ ਟੀਮ ਹਿੱਸਾ ਲੈ ਰਹੀ ਹੈ ਇਸ ‘ਚ 16 ਪੁਰਸ਼ ਅਤੇ ਤਿੰਨ ਮਹਿਲਾ ਐਥਲੀਟ ਹਨ
ਦਸ ਖਿਡਾਰੀ ‘ਕੱਲੇ ਹਰਿਆਣਾ ਸੂਬੇ ਦੇ ਹਨ ਓਲੰਪਿਕ ਖੇਡਾਂ ‘ਚ ਹਿੱਸਾ ਲੈਣ ਗਈ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਟੀਮ ਭਲ਼ੇ ਹੀ ਸੁਨਹਿਰਾ ਤਮਗਾ ਨਾ ਜਿੱਤ ਸਕੀ ਹੋਵੇ, ਪਰ ਤਾਮਿਲਨਾਡੂ ਦੇ ਮਰਿਅੱਪਨ ਥੰਗਵੇਲੂ ਨੇ ਪੈਰਾਓਲੰਪਿਕ ਖੇਡਾਂ ਦੀ ਉੱਚੀ ਛਾਲ ਦੇ ਮੁਕਾਬਲੇ ‘ਚ ਸੋਨੇ ਦੀ ਇੱਛਾ ਪੂਰੀ ਕਰ ਦਿੱਤੀ ਇਸੇ ਮੁਕਾਬਲੇ ‘ਚ ਵਰੁਣ ਸਿੰਘ ਭਾਟੀ ਨੇ ਤਾਂਬਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ ਪੁਰਸ਼ਾਂ ਦੇ ਟੀ-42 Àੁੱਚੀ ਛਾਲ ਮੁਕਾਬਲੇ ‘ਚ 1.89 ਮੀਟਰ ਦੀ ਛਾਲ ਲਾ ਕੇ ਇਤਿਹਾਸ ਬਣਾਉਣ ਵਾਲੇ ਮਰਿਅੱਪਨ ਦੀ ਕਾਮਯਾਬੀ ਇੱਕ ਮਿਸਾਲ ਬਣ ਗਈ ਹੈ ਇਸ ਮਾਣਮੱਤੀ ਪ੍ਰਾਪਤੀ ਪਿੱਛੇ ਮੁਸ਼ਕਲਾਂ ਦੇ ਪਹਾੜ ਪਾਰ ਕਰਨ ਦੀ ਗਾਥਾ ਵੀ ਹੈ
ਤਾਮਿਲਨਾਡੂ ਦੇ ਸੇਲਮ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਪੈਰੀਆਵਾਦਾਗਾਮਪੱਟੀ ਦਾ ਰਹਿਣ ਵਾਲਾ ਮਾਰਿਅੱਪਨ ਥੰਗਵੇਲੂ ਜਦੋਂ ਸਿਰਫ਼ ਪੰਜ ਸਾਲ ਦਾ ਸੀ ਤਾਂ ਇੱਕ ਬੱਸ ਨੇ ਉਸ ਦੇ ਸੱਜੇ ਪੈਰ ਨੂੰ ਦਰੜ ਦਿੱਤਾ ਸੀ ਕੁਲੀ ਦਾ ਕੰਮ ਕਰਨ ਵਾਲੇ ਪਿਤਾ ਅਤੇ ਸਬਜ਼ੀ ਵੇਚਣ ਵਾਲੀ ਮਾਂ ਲਈ ਪੁੱਤਰ ਦਾ ਇਲਾਜ ਕਰਵਾਉਣਾ ਸੌਖਾ ਨਹੀਂ ਸੀ ਇਲਾਜ ਦੇ ਸੀਮਿਤ ਮੌਕਿਆਂ ਦੀ ਵਜ੍ਹਾ ਕਾਰਨ ਉਸ ਦੇ ਪੈਰ ਦਾ ਗਿੱਟਿਆਂ ਤੋਂ ਹੇਠਾਂ ਦਾ ਹਿੱਸਾ  ਲਗਭਗ ਬੇਕਾਰ ਹੋ ਗਿਆ ਮਾਰਿਅੱਪਨ ਨੇ ਆਪਣੀ ਅਸਮਰੱਥਾ ਦੇ ਦਰਦ ਨੂੰ ਲਾਚਾਰੀ ਨਹੀਂ ਬਣਨ ਦਿੱਤਾ ਸਮਾਂ ਬੀਤਣ ਦੇ ਨਾਲ-ਨਾਲ ਉਸ ਨੇ ਆਪਣੇ ਇਰਾਦਿਆਂ ਨੂੰ ਮਿਹਨਤ ਦੀ ਭੱਠੀ ‘ਚ ਪਕਾਇਆ ਸਕੂਲ ਦੇ ਇੱਕ ਅਧਿਆਪਕ ਨੇ ਹੁਨਰ ਨੂੰ ਪਹਿਚਾਣ ਕੇ ਉਨ੍ਹਾਂ ਨੂੰ ਖਿਡਾਰੀ ਬਣਾਉਣ ਲਈ ਉਤਸ਼ਾਹਿਤ ਕੀਤਾ
ਮਾਂ ਸਰੋਜਾ ਨੇ ਸਬਜ਼ੀਆਂ ਵੇਚ ਕੇ ਅਤੇ ਮਜ਼ਦੂਰੀ ਕਰ ਕੇ ਆਪਣੇ ਪੁੱਤਰ ਦੇ ਹੌਂਸਲਿਆਂ ਨੂੰ ਖੰਭ ਲਾਏ ਮਾਰਿਅੱਪਨ ਨੇ ਪੜ੍ਹਾਈ ਦੌਰਾਨ ਸਕੂਲ-ਕਾਲਜ ‘ਚ ਕੁਝ ਮੈਡਲ ਜਿੱਤੇ ਪੜ੍ਹਾਈ ਤੋਂ ਬਾਅਦ ਸਖ਼ਤ ਜ਼ਰੂਰਤ ਹੋਣ ‘ਤੇ ਵੀ ਰੁਜ਼ਗਾਰ ਨਹੀਂ ਮਿਲਿਆ ਇਸ ਦੇ ਬਾਵਜ਼ੂਦ ਉਸ ਨੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਯਤਨ ਜਾਰੀ ਰੱਖੇ ਮਰਿਅੱਪਨ ਦੇ ਕੋਚ ਸੱਤਿਆਨਰਾਇਣ ਨੇ ਉਸ ‘ਚ ਜਿੱਤਣ ਦਾ ਜਜ਼ਬਾ ਜਗਾਇਆ, ਜਿਸਦਾ ਨਤੀਜਾ ਗੋਲਡ ਮੈਡਲ ਵਜੋਂ ਮਿਲਿਆ ਹੈ ਉੱਚੀ ਛਾਲ ‘ਚ ਕਮਾਲ ਨੇ ਮਾਰਿਅੱਪਨ ਨੂੰ 2013 ‘ਚ ਕੌਮੀ ਪੱਧਰ ‘ਤੇ ਪਛਾਣ ਦਿਵਾਈ ਇਸ ਤੋਂ ਬਾਅਦ ਉਨ੍ਹਾਂ ਦੀਆਂ ਨਜ਼ਰਾਂ ਪੈਰਾਓਲੰਪਿਕ ਖੇਡਾਂ ‘ਤੇ ਜੰਮ ਗਈ ਸੀ ਸਾਲ 2015 ‘ਚ ਬੰਗਲੌਰ ‘ਚ ਟ੍ਰੇਨਿੰਗ ਦੌਰਾਨ ਉਹ ਸੀਨੀਅਰ ਪੱਧਰ ਦੇ ਮੁਕਾਬਲਿਆਂ ‘ਚੋਂ ਪੂਰੇ ਸੰਸਾਰ ‘ਚ ਨੰਬਰ ਵੰਨ ਬਣ ਗਏ ਇਹ ਇਸ ਤਰ੍ਹਾਂ ਦਾ ਉਸ ਦਾ ਪਹਿਲਾ ਮੁਕਾਬਲਾ ਸੀ ਉਸ ਨੇ ਆਈਪੀਸੀ ਟਿਊਨੀਸ਼ੀਆ ਗ੍ਰਾਂਡ ਪ੍ਰਿਕਸ ‘ਚ 1.78 ਮੀਟਰ ਦੀ ਛਾਲ ਲਾ ਕੇ ਪੈਰਾ ਓਲੰਪਿਕ ‘ਚ ਥਾਂ ਬਣਾਈ ਸੀ 9 ਸਤੰਬਰ ਦੀ ਰਾਤ ਨੂੰ ਸੋਨ ਤਮਗਾ ਜਿੱਤ ਕੇ ਮਾਰਿਅੱਪਨ ਨੇ ਇਤਿਹਾਸ ਰਚ ਦਿੱਤਾ ਤਾਮਿਲਨਾਡੂ ਸਰਕਾਰ ਨੇ ਮਾਰਿਅੱਪਨ ਨੂੰ ਦੋ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਮੁੱਖ ਮੰਤਰੀ ਜੈਲਲਿਤਾ ਨੇ ਵੀ ਮਰਿਅੱਪਨ ਦੀ ਜਿੱਤ ‘ਤੇ ਖੁਸ਼ੀ ਪ੍ਰਗਟ ਕਰਦਿਆਂ ਵਧਾਈ ਦਿੱਤੀ ਹੈ
ਕੇਂਦਰ ਸਰਕਾਰ ਨੇ ਮਾਰਿਅੱਪਨ ਨੂੰ 75 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਹਨਾਂ ਨੂੰ ਵਧਾਈ ਦਿੱਤੀ ਹੈ ਤਾਂਬਾ ਤਮਗਾ ਜਿੱਤਣ ਵਾਲੇ ਵਰੁਣ ਭਾਟੀ ਦਾ ਸੰਘਰਸ਼ ਵੀ ਛੋਟਾ ਨਹੀਂ ਹੈ 21 ਸਾਲ ਦੇ ਵਰੁਣ ਭਾਟੀ ਨੂੰ ਬਚਪਨ ‘ਚ ਹੀ ਪੋਲੀਓ ਹੋ ਗਿਆ ਸੀ ਪਰ ਊਸ ਨੇ ਇਸ ਨੂੰ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ ਉਹ ਸਕੂਲ ਦੇ ਦਿਨਾਂ ਤੋਂ ਹੀ ਇੱਕ ਚੰਗੇ ਐਥਲੀਟ ਵਜੋਂ ਜਾਣਿਆ ਜਾਂਦਾ ਰਿਹਾ ਉਂਜ ਤਾਂ ਕਿਸ਼ੋਰ ਅਵਸਥਾ ‘ਚ ਹੀ ਉਹ ਉੱਚੀ ਛਾਲ ਮਾਰਨ ਲੱਗਿਆ ਸੀ ਪਰ ਪਿਛਲੇ ਦੋ ਸਾਲਾਂ ਤੋਂ ਹੀ ਉਸ ਨੇ ਆਪਣਾ ਪੂਰਾ ਸਮਾਂ ਇਸ ਖੇਡ ਨੂੰ ਦੇਣਾ ਸ਼ੁਰੂ ਕੀਤਾ ਸੀ ਮਹੱਤਵਪੂਰਨ ਅੰਤਰਰਾਸ਼ਟਰੀ ਮੁਕਾਬਲਿਆਂ ‘ਚ ਵਧੀਆ ਪ੍ਰਦਰਸ਼ਨ ਤੋਂ ਬਾਅਦ ਭਾਟੀ ਨੇ ਆਈਪੀਸੀ ਐਥਲੈਟਿਕਸ ਏਸ਼ੀਆ-ਓਸ਼ੇਨੀਆ ਚੈਂਪੀਅਨਸ਼ਿਪ ‘ਚ ਸੋਨ ‘ਤੇ ਕਬਜ਼ਾ ਜਮਾਇਆ ਅਤੇ ਇੱਕ ਨਵਾਂ ਏਸ਼ੀਆਈ ਰਿਕਾਰਡ ਕਾਇਮ ਕੀਤਾ ਹੁਣ ਪੈਰਾਓਲੰਪਿਕ ‘ਚ ਤਾਂਬਾ ਜਿੱਤ ਕੇ ਉਸ ਨੇ ਦੇਸ਼ ਦਾ ਮਾਣ ਵਧਾਉਣ ਦਾ ਹੀ ਕੰਮ ਕੀਤਾ ਹੈ ਚੱਕਾ ਸੁੱਟ ‘ਚ ਅਮਿਤ ਸਰੋਹਾ ਅਤੇ ਭਾਲਾ ਸੁੱਟਣ ‘ਚ ਦਵਿੰਦਰ ਝਾਝਰੀਆ ਤੋਂ ਤਮਗੇ ਦੀ ਉਮੀਦ ਕੀਤੀ ਜਾ ਰਹੀ ਹੈ 2004 ਦੇ ਏਥੇਂਸ ਪੈਰਾਓਲੰਪਿਕ ‘ਚ ਆਪਣੇ ਹੀ ਪੁਰਾਣੇ ਵਿਸ਼ਵ ਰਿਕਾਰਡ ਨੂੰ ਤੋੜਦਿਆਂ 62.15 ਮੀਟਰ ਭਾਲਾ ਸੁੱਟ ਕੇ ਦਵਿੰਦਰ ਝਾਝਰੀਆ ਸਵਰਨਮਈ ਸਫ਼ਲਤਾ ਪ੍ਰਾਪਤ ਕਰ ਚੁੱਕੇ ਹਨ ਆਪਣੀ ਅਸਮਰੱਥਾ ਦੇ ਬਾਵਜ਼ੂਦ ਦੇਸ਼ ਦਾ ਮਾਣ ਵਧਾਉਣ ਵਾਲੇ ਇਹਨਾਂ ਖਿਡਾਰੀਆਂ ਅਤੇ ਪੈਰਾਓਲੰਪਿਕ ਦੇ ਪ੍ਰਤੀ ਮੀਡੀਆ ਉਹਨਾਂ ਦੀ ਦਿਲਚਸਪੀ ਨਹੀਂ ਲੈ ਰਿਹਾ ਹੈ, ਜਿਹਨਾਂ ਦੀ ਓਲੰਪਿਕ ਖੇਡਾਂ ਪ੍ਰਤੀ ਸੀ ਓਲੰਪਿਕ ਖੇਡਾਂ ਦੀ ਦਿਨ-ਰਾਤ ਕਵਰੇਜ ‘ਚ ਲੱਗੇ ਰਹਿਣ ਵਾਲਾ ਮੀਡੀਆ ਪੈਰਾਓਲੰਪਿਕ ਪ੍ਰਤੀ ਉਮੀਦ ਤੋਂ ਉਲਟ ਵਿਹਾਰ ਕਰਦਾ ਨਜ਼ਰ ਆ ਰਿਹਾ ਹੈ
ਭਾਰਤ ‘ਚ ਖੇਡਾਂ ਅੱਜ ਇੱਕ ਖਿੜਕੀ ਵਾਂਗ ਹਨ ਬੇਹੱਦ ਘੱਟ ਸਹੂਲਤਾਂ ਅਤੇ ਮੌਕਿਆਂ ਦੇ ਬਾਵਜ਼ੂਦ ਇਸੇ ਖਿੜਕੀ ਤੋਂ ਹੋ ਕੇ ਔਰਤਾਂ ਅਤੇ ਕਥਿਤ ਅਸਮਰੱਥ ਸਦੀਆਂ ਪੁਰਾਣੀਆਂ ਮਿੱਥਾਂ ਨੂੰ ਚੂਰ-ਚੂਰ ਕਰ ਰਹੇ ਹਨ ਜਿਨ੍ਹਾਂ ਔਰਤਾਂ ਨੂੰ ਰਸਮੀ ਤੌਰ ‘ਤੇ ਪੁਰਸ਼ਾਂ ਦੇ ਮੁਕਾਬਲੇ ਕਮਜ਼ੋਰ ਮੰਨਿਆ ਜਾਂਦਾ ਰਿਹਾ ਹੈ ਜਿਨ੍ਹਾਂ ਵਾਂਝਿਆਂ ਨੂੰ ਵਿਚਾਰਾ ਸਮੇਤ ਸਮਾਜ ਦੀ ਨਕਾਰਾਤਮਕ ਧਾਰਨਾਵਾਂ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹ ਹੀ ਬਣੀ-ਬਣਾਈ ਧਾਰਨਾਵਾਂ ਨਾਲ ਲੋਹਾ ਲੈਂਦੇ ਹੋਏ ਪੂਰੇ ਸਮਾਜ ਦੇ ਪ੍ਰੇਰਣਾਸ੍ਰੋਤ ਬਣ ਰਹੇ ਹਨ
ਇਸ ਤੋਂ ਪੂਰੇ ਸਮਾਜ ਨੂੰ ਸਿੱਖਿਆ ਲੈਣ ਦੀ ਜ਼ਰੂਰਤ ਹੈ ਉਹ ਜ਼ਮਾਨਾ ਚਲਾ ਗਿਆ ਜਦ ਸਿਰਫ਼ ਫੌਜ-ਸ਼ਕਤੀ ਦੇ ਜ਼ੋਰ ‘ਤੇ ਕੋਈ ਦੇਸ਼ ਦੁਨੀਆ ਦੇ ਦੂਜੇ ਦੇਸ਼ਾਂ ‘ਤੇ ਰੋਹਬ ਜਮਾਂ ਲੈਂਦਾ ਸੀ ਅੱਜ ਖੇਡਾਂ ‘ਚ ਅੱਵਲ ਆ ਕੇ ਵੀ ਕੋਈ ਦੇਸ਼ ਦੁਨੀਆ ‘ਚ ਮਾਣ-ਸਨਮਾਨ ਖੱਟ ਸਕਦਾ ਹੈ ਸਕੂਲਾਂ ਅਤੇ ਕਾਲਜਾਂ ‘ਚ ਖੇਡਾਂ ‘ਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ ਖੇਡਾਂ ਮੌਕੇ ਓਲੰਪਿਕ ਵਾਂਗ ਹੀ ਬਰਾਬਰ ਢੰਗ ਨਾਲ ਅਜਿਹੇ ਬੱਚਿਆਂ ਲਈ ਖੇਡ ਸਹੂਲਤਾਂ ਅਤੇ ਮੁਕਾਬਲਿਆਂ ਦਾ ਸਮੁੱਚਾ ਪ੍ਰਬੰਧ ਵੀ ਜ਼ਰੂਰੀ ਹੈ ਪੜ੍ਹੋਗੇ-ਲਿਖੋਗੇ ਬਣੋਗੇ ਨਵਾਬ ਅਤੇ ਖੇਡੋਗੇ ਕੁੱਦੋਗੇ ਹੋਵੋਗੇ ਖ਼ਰਾਬ ਵਰਗੀਆਂ ਕਹਾਵਤਾਂ ਨੂੰ ਝੁਠਲਾਉਣ ਲਈ ਖਿਡਾਰੀਆਂ ਦੀ ਰੋਜ਼ੀ-ਰੋਟੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਕੇ ਅਜਿਹੇ ਹਾਲਾਤ ਅਤੇ ਸਹੂਲਤਾਂ ਦੇਣੀਆਂ ਹੋਣਗੀਆਂ ਤਾਂ ਕਿ ਉਹ ਖੇਡਾਂ ‘ਤੇ ਧਿਆਨ ਕੇਂਦਰਿਤ ਕਰ ਸਕਣ
ਅਰੁਣ ਕੁਮਾਰ ਕਹਿਰਬਾ

ਪ੍ਰਸਿੱਧ ਖਬਰਾਂ

To Top