ਦੇਸ਼

ਸਿੰਘਲ ਦੀ ਛੁੱਟੀ, ਭਟਨਾਗਰ ਹੋਣਵੇ ਯੂਪੀ ਦੇ ਨਵੇਂ ਮੁੱਖ ਸਕੱਤਰ

ਲਖਲਊ। ਅਗਲੇ ਵਰ੍ਹੇ ਹੋ ਰਹੀਆਂ ਵਿਧਾਨ ਸਭਾ ਚੋਣਾਂ ‘ਚ ਸਾਫ਼-ਸੁਥਰੀ ਛਵੀ ਦੇ ਨਾਲ ਉਤਰਨ ਦਾ ਮਨ ਬਣਾ ਚੁੱਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਅੱਜ ਇੱਕ ਹੋਰ ਵੱਡਾ ਫ਼ੈਸਲਾ ਲੈਂਦਿਆਂ ਲਗਭਗ ਦੋ ਮਹੀਨੇ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਨਿਯੁਕਤ ਹੋਏ ਦੀਪਕ ਸਿੰਘਲ ਦੀ ਅੱਜ ਛੁਟੀ ਕਰ ਦਿੱਤੀ ਹੈ ਤੇ ਉਨ੍ਹਾਂ ਦੀ ਜਗ੍ਹਾ ‘ਤੇ ਵਿੱਤ ਕਮਿਸ਼ਨਰ ਰਾਹੁਲ ਪ੍ਰਸਾਦ ਭਟਨਾਗਰ ਨੂੰ ਸੂਬੇ ਦਾ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ ਗਿਆਹੈ।
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸ੍ਰੀ ਸਿੰਘ ਦੀ ਜਗ੍ਹਾ ‘ਤੇ ਵਿੱਤ ਕਮਿਸ਼ਨਰ ਤੇ ਮੁੱਖ ਸਕੱਤਰ, ਵਿੱਤ , ਸੰਸਥਾਗਤ ਵਿੱਤ ਤੇ ਖੰਡ ਉਦਯੋਗ ਤੇ ਗੰਨਾ ਵਿਕਾਸ ਵਿਭਾਗ ਤੇ ਅਪਰ ਸਥਾਨਕ ਕਮਿਸ਼ਨਰ ਉੱਤਰ ਪ੍ਰਦੇਸ਼, ਨਵੀਂ ਦਿੱਲੀ ਰਾਹੁਲ ਪ੍ਰਸਾਦ ਭਟਨਾਗਰ ਨੂੰ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ।

 

 

ਪ੍ਰਸਿੱਧ ਖਬਰਾਂ

To Top