Breaking News

ਵਿਸ਼ਵ ਚੈਂਪਿਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਪਹੁੰਚੀ ਸਾਇਨਾ, ਸਿੰਧੂ, ਅਗਲਾ ਮੁਕਾਬਲਾ ਕੱਟੜ ਵਿਰੋਧੀਆਂ ਨਾਲ

ਸ਼੍ਰੀਕਾਂਤ ਉਲਟਫੇਰ ਦਾ ਸਿ਼ਕਾਰ

ਨਾਨਜਿੰਗ, 2 ਅਗਸਤ

ਭਾਰਤ ਦੀਆਂ ਦੋ ਚੋਟੀ ਦੀਆਂ ਮਹਿਲਾ ਖਿਡਾਰਨਾਂ ਤੀਸਰਾ ਦਰਜਾ ਪ੍ਰਾਪਤ ਪੀਵੀਸਿੰਧੂ  ਅਤੇ ਦਸਵਾਂ ਦਰਜਾ ਪ੍ਰਾਪਤ ਸਾਇਨਾ ਨੇਹਵਾਲ ਅਤੇ ਪੁਰਸ਼ ਖਿਡਾਰੀ ਬੀ ਸਾਈ ਪ੍ਰਣੀਤ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਬੈਡਮਿੰਟਨ ਚੈਂਪਿਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਪਰ ਪੰਜਵਾਂ ਦਰਜਾ ਪ੍ਰਾਪਤ ਕਿਦਾਂਬੀ ਸ਼੍ਰੀਕਾਂਤ ਉਲਟਫੇਰ ਦਾ ਸ਼ਿਕਾਰ ਹੋ ਗਏ ਬਾਹਰ ਹੋ ਗਏ
ਪਿਛਲੀ ਚਾਂਦੀ ਤਗਮਾ ਜੇਤੂ ਸਿੰਧੂ ਨੇ 9ਵਾਂ ਦਰਜਾ ਪ੍ਰਾਪਤ ਕੋਰੀਆ ਦੀ ਸੁੰਗ ਜੀ ਹਿਊਨ ਨੂੰ 42 ਮਿੰਟ ‘ਚ 21-10, 21-18 ਨਾਲ ਹਰਾਇਆ ਜਦੋਂਕਿ ਵਿਸ਼ਵ ਚੈਂਪਿਅਨਸ਼ਿਪ ‘ਚ ਚਾਂਦੀ ਅਤੇ ਕਾਂਸੀ ਤਗਮਾ ਜਿੱਤ ਚੁੱਕੀ ਸਾਇਨਾ ਨੇ ਚੌਥਾ ਦਰਜਾ ਪ੍ਰਾਪਤ ਥਾਈਲੈਂਡ ਦੀ ਰਤਚਾਨੋਕ ਇੰਤਾਨੋਨ ਨੂੰ 47 ਮਿੰਟ ‘ਚ 21-16, 21-19 ਨਾਲ ਹਰਾਇਆ ਪ੍ਰਣੀਤ ਨੇ ਡੈਨਮਾਰਕ ਦੇ ਹੈਂਸ ਕ੍ਰਿਸਟਨ ਨੂੰ 39 ਮਿੰਟ ‘ਚ 21-13, 21-11 ਨਾਲ ਹਰਾਇਆ ਪਰ ਸ਼੍ਰੀਕਾਂਤ ਨੂੰ ਗੈਰ ਦਰਜਾ ਪ੍ਰਾਪਤ ਮਲੇਸ਼ਿਆਈ ਖਿਡਾਰੀ ਡੈਰੇਨ ਲਿਊ ਨੇ 41 ਮਿੰਟ ‘ਚ 21-18, 21-18 ਨਾਲ ਹਰਾ ਦਿੱਤਾ

 

ਕੁਆਰਟਰਫਾਈਨਲ ‘ਚ ਸਿੰਧੂ ਦਾ ਆਪਣੀ ਸਭ ਤੋਂ ਵੱਡੀ ਵਿਰੋਧੀ ਜਾਪਾਨ ਦੀ ਓਕੁਹਾਰਾ ਨਾਲ ਮੁਕਾਬਲਾ

 

ਕੁਆਰਟਰਫਾਈਨਲ ‘ਚ ਸਿੰਧੂ ਨੂੰ ਹੁਣ ਆਪਣੀ ਸਭ ਤੋਂ ਵੱਡੀ ਵਿਰੋਧੀ ਜਾਪਾਨ ਦੀ ਨੋਜੋਮੀ ਓਕੁਹਾਰਾ ਨਾਲ ਮੁਕਾਬਲਾ ਕਰਨਾ ਹੋਵੇਗਾ ਟੂਰਨਾਮੈਂਟ ‘ਚ 8ਵਾਂ ਦਰਜਾ ਪ੍ਰਾਪਤ ਓਕੁਹਾਰਾ ਨੇ ਸਿੰਧੂ ਨੂੰ ਪਿਛਲੀ ਵਿਸ਼ਵ ਚੈਂਪਿਅਨਸ਼ਿਪ ਦੇ ਖ਼ਿਤਾਬੀ ਮੁਕਾਬਲੇ ‘ਚ ਤਿੰਨ ਸੈੱਟਾਂ ਦੇ ਮੁਕਾਬਲੇ ‘ਚ ਹਰਾਇਆ ਸੀ ਸਿੰਧੂ ਦਾ ਵਿਸ਼ਵ ‘ਚ ਛੇਵੀਂ ਰੈਂਕ ਦੀ ਓਕੁਹਾਰਾ ਵਿਰੁੱਧ 5-6 ਦਾ ਕਰੀਅਰ ਰਿਕਾਰਡ ਹੈ ਸਿੰਧੂ ਇਸ ਸਾਲ ਥਾਈਲੈਂਡ ਓਪਨ ਦੇ ਫਾਈਨਲ ‘ਚ ਓਕੂਹਾਰਾ ਤੋਂ ਹਾਰੀ ਸੀ

 

ਸਿੰਧੂ ਜਿਹੀ ਹਾਲਤ ਸਾਇਨਾ ਨਾਲ ਵੀ

ਸਿੰਧੂ ਜਿਹੀ ਹਾਲਤ ਸਾਇਨਾ ਨਾਲ ਵੀ ਹੈ ਉਸਦਾ ਸਾਹਮਣਾ ਕੁਆਰਟਰ ਫਾਈਨਲ ‘ਚ ਆਪਣੀ ਪੁਰਾਣੀ ਵਿਰੋਧੀ ਅਤੇ ਸੱਤਵਾਂ ਦਰਜਾ ਪ੍ਰਾਪਤ ਸਪੇਨ ਦੀ ਕੈਰੋਲਿਨਾ ਮਾਰਿਨ ਨਾਲ ਹੋਵਗਾ ਸਾਇਨਾ ਦਾ ਮਾਰਿਨ ਵਿਰੁੱਧ 5-4 ਦਾ ਰਿਕਾਰਡ ਹੈ ਦੋਵਾਂ ਦਰਮਿਆਨ ਆਖ਼ਰੀ ਟੱਕਰ ਪਿਛਲੇ ਸਾਲ ਅਕਤੂਬਰ ‘ਚ ਡੈਨਮਾਰਕ ਓਪਨ ‘ਚ ਹੋਈ ਸੀ ਜਿੱਥੇ ਸਾਇਨਾ ਨੇ ਜਿੱਤ ਹਾਸਲ ਕੀਤੀ ਸੀ ਮਾਰਿਨ 2016 ਰਿਓ ਓਲੰਪਿਕ ਦੀ ਸੋਨ ਤਗਮਾ ਜੇਤੂ ਹੈ ਅਤੇ ਉਸਨੇ 2015 ਵਿਸ਼ਵ ਚੈਂਪਿਅਨਸ਼ਿਪ ਦੇ ਫਾਈਨਲ ‘ਚ ਸਾਇਨਾ ਨੂੰ ਹੀ ਹਰਾ ਕੇ ਸੋਨ ਤਗਮਾ ਜਿੱਤਿਆ ਸੀ ਹੈਦਰਾਬਾਦੀ ਖਿਡਾਰੀ ਕੋਲ ਉਸ ਹਾਰ ਦਾ ਬਦਲਾ ਚੁਕਾਉਣ ਅਤੇ ਸੈਮੀਫਾਈਨਲ ‘ਚ ਪਹੁੰਚਣ ਦਾ ਮੌਕਾ ਰਹੇਗਾ

ਮਾਰਿਨ ਦੀ ਚੁਣੌਤੀ ਲਈ ਤਿਆਰ ਹਾਂ: ਸਾਇਨਾ

ਸਾਇਨਾ ਨੇ ਕੁਆਰਟਰ ਫਾਈਨਲ ‘ਚ ਕੈਰੋਲਿਨ ਨਾਲ ਮੁਕਾਬਲੇ ਬਾਰੇ ਕਿਹਾ ਕਿ ਉਹ ਚੁਣੌਤੀ ਲਈ ਤਿਆਰ ਹਾਂ ਸਾਇਨਾ ਨੇ ਕਿਹਾ ਕਿ ਮਾਰਿਨ ਤੇਜ਼ ਅਤੇ ਹਮਲਾਵਰ ਖਿਡਾਰਨ ਹੈ ਮੈਂ ਉਸ ਵਿਰੁੱਧ ਲੰਮੇ ਸਮੇਂ ਬਾਅਦ ਖੇਡਾਗੀ ਇਹ ਮੇਰੇ ਲਈ ਚੁਣੌਤੀਪੂਰਨ ਮੈਚ ਹੋਵੇਗਾ ਅਤੇ ਸੌਖਾ ਨਹੀਂ ਹੋਵੇਗਾ ਪਰ ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਂਗੀ

ਓਕੂਹਾਰਾ ਵਿਰੁੱਧ ਮੈਚ ਮਹੱਤਵਪੂਰਨ: ਸਿੰਧੂ

ਸਿੰਧੂ ਨੇ ਆਪਣੀ ਕੱਟੜ ਵਿਰੋਧੀ ਓਕੂਹਾਰਾ ਬਾਰੇ ਕਿਹਾ ਕਿ ਅਸੀਂ ਇੱਕ ਦੂਸਰੇ ਨਾਲ ਲਗਾਤਾਰ ਖੇਡ ਰਹੇ ਹਾਂ ਅਤੇ ਓਕੂਹਾਰਾ ਨਾਲ ਮੈਚ ਵੀ ਬੇਹੱਦ ਮਹੱਤਵਪੂਰਨ ਹੋਵੇਗਾ ਮੈਂ ਇੱਕ ਗੱਲ ਯਕੀਨ ਨਾਲ ਕਹਿ ਸਕਦੀ ਹਾਂ ਕਿ ਇਹ ਲੰਮਾ ਮੈਚ ਹੋਵੇਗਾ ਅਤੇ ਮੈਂ ਆਪਣਾ ਸੌ ਫ਼ੀਸਦੀ ਦੇਣ ਨੂੰ ਤਿਆਰ ਹਾਂ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top