Breaking News

ਕਾਲਾ ਹਿਰਨ ਤੇ ਚਿੰਕਾਰਾ ਸ਼ਿਕਾਰ ਮਾਮਲਾ : ਸਲਮਾਨ ਖਾਨ ਬਰੀ

ਜੋਧਪੁਰ।  ਜੋਧਪੁਰ ਹਾਈਕੋਰਟ ਨੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਵੱਡੀ ਰਾਹਤ ਦਿੰਦਿਆਂ ਕਾਲਾ ਹਿਰਨ ਤੇ ਚਿੰਕਾਰਾ ਸ਼ਿਕਾਰ ਦੇ ਮਾਮਲੇ ‘ਚੋਂ ਬਾਰੀ ਕਰ ਦਿੱਤਾ ਹੈ। ਸਲਮਾਨ ਖਾਨ ਨੇ ਹੇਠਲੀ ਅਦਾਲਤ ਤੋਂ ਮਿਲੀ ਸਜ਼ਾ ਨੂੰ ਜੋਧਪੁਰ ਹਾਈਕੋਰਟ ‘ਚ ਚੁਣੌਤੀ ਦਿੱਤੀ ਸੀ। ਹੇਠਲੀ ਅਦਾਲਤ ਨੇ ਸਲਮਾਨ ਨੂੰ ਸ਼ਿਕਾਰ ਦੇ ਦੋ ਵੱਖ-ਵੱਖ ਮਾਮਲਿਆਂ ‘ਚ ਕ੍ਰਮਵਾਰ ਇੱਕ ਅਤੇ ਪੰਜ ਸਾਲ ਦੀ ਸਜ਼ਾ ਸੁਣਾਈ ਸੀ।
ਜ਼ਿਕਰਯੋਗ ਹੈ ਕਿ ਸਲਮਾਨ ਖਾਨ ਨੇ ਸੈਸ਼ਨ ਕੋਰਟ ਦੇ ਫ਼ੈਸਲੇ ਖਿਲਾਫ਼ ਉਪਰੀ ਅਦਾਲਤ ‘ਚ ਅਪੀਲ ਕੀਤੀ ਸੀ। ਹਾਈਕੋਰਟ ‘ਚ ਮਈ ਮਹੀਨੇ ‘ਚ ਹੀ ਸੁਣਵਾਈ ਖ਼ਤਮ ਹੋ ਚੁੱਕੀ ਹੈ ਸਿ ਤੋਂ ਬਾਅਦ ਫ਼ੈਸਲਾ ਰਾਖਵਾਂ ਰੱਖ ਲਿਆ ਗਿਆ ਸੀ।

ਕਾਲਾ ਹਿਰਨ ਤੇ ਚਿੰਕਾਰਾ ਹਿਰਨ ਸ਼ਿਕਾਰ ਮਾਮਲਾ ਹੈ 1998 ਦਾ
26 ਅਤੇ 27 ਸਤੰਬਰ 1998 ‘ਚ ਸ਼ਿਕਾਰ ਦੇ ਮਾਮਲੇ ‘ਚ ਜੋਧਪੁਰ ਦੀ ਹੇਠਲੀ ਅਦਾਲਤ ਨੇ ਸਲਮਾਨ ਖਾਨ ਨੂੰ 17 ਫਰਵਰੀ 2006 ‘ਚ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।
ਇਸ ਤੋਂ ਇਲਾਵਾ 28 ਅਤੇ 29 ਸਤੰਬਰ 1998 ਦੀ ਰਾਤ ਜੋਧਪੁਰ ਦੇ ਮਥਾਨੀਆ ਕੋਲ ਘੋੜਾ ਫਾਰਮ ਹਾਊਸ ਸ਼ਿਕਾਰ ਮਾਮਲੇ ‘ਚ 10 ਅਪਰੈਲ 2006 ਨੂੰ ਪੰਜ ਵਰ੍ਹਿਆਂ ਦੀ ਸਜ਼ਾ ਸੁਣਾਈ ਸੀ।
ਇਨ੍ਹਾਂ ਦੋਵਾਂ ਮਾਮਲਿਆਂ ‘ਤੇ ਜੋਧਪੁਰ ਹਾਈਕੋਰਟ ‘ਚ ਸੁਣਵਾਈ 12 ਮਈ ਨੂੰ ਹੀ ਪੂਰੀ ਹੋ ਚੁੱਕੀ ਹੈ।

ਪ੍ਰਸਿੱਧ ਖਬਰਾਂ

To Top