Breaking News

ਏਅਰਫੋਰਸ ਦਾ AN-32 ਜਹਾਜ਼ ਦਾ ਸਰਚ ਆਪ੍ਰੇਸ਼ਨ ਜਾਰੀਂ, ਰੱਖਿਆ ਮੰਤਰੀ ਪੁੱਜੇ ਚੇਨੱਈ

ਨਵੀਂ ਦਿੱਲੀ। ਭਾਰਤੀ ਹਵਾਈ ਫੌਜ ਦੇ ਟਰਾਂਸਪੋਰਟ ਪਲੇਨ ਏਐੱਨ 32 ਦੇ ਪਿਛਲੇ ਦਿਨੀਂ ਗਾਇਬ ਹੋ ਜਾਣ ਤੋਂ ਬਾਅਦ ਸਰਚ ਆਪ੍ਰੇਸ਼ਨ ਜੰਗੀ ਪੱਧਰ ‘ਤੇ ਜਾਰੀ ਹੈ।
ਰੱਖਿਆ ਸੂਤਰਾਂ ਨੇ ਦੱਸਿਆ ਕਿ ਏਐੱਨ-32 ਜਹਾਜ਼ ਨੇ ਚੇਨੱਈ ਦੇ ਤਬਾਰਮ ਤੋਂ ਸਵੇਰੇ ਸਾਢੇ ਅੱਠ ਵਜੇ ਉਡਾਣ ਭਰੀ ਸੀ ਅਤੇ ਉਸ ਦੇ ਨਾਲ ਅੰਤਿਮ ਸੰਪਰਕ ਉਡਾਣ ਤੋਂ 16 ਮਿੰਟ ਬਾਅਦ ਹੋਇਆ ਸੀ।
ਸਮੁੰਦਰ ‘ਚ 200 ਨਾਟੀਕਲ ਮੀਲ ਤੱਕ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਪੀ8ਆਈ ਅਤੇ 3 ਡਾਨਿਅਰ ਏਅਰਕ੍ਰਾਫਟਰ ਨੂੰ ਵੀ ਤਲਾਸ਼ੀ ਮੁਹਿੰਮ ‘ਚ ਆਇਆ ਗਿਆ ਹੈ। ਕੋਸਟਲ ਸਕਿਊਰਿਟੀ ਗਰੁੱਪ ਦੇ 12 ਇੰਟਰਸੈਪਟਰ ਵੀ ਸਮੁੰਦਰ ‘ਚ ਮੌਜ਼ੂਦ ਹਨ। ਨੇਵੀ ਦੇ 13 ਜਹਾਜ਼ ਵੀ ਸਰਚ ਆਪ੍ਰੇਸ਼ਨ ‘ਚ ਜੁਟੇ ਹੋਏ ਹਨ।
ਉਧਰ, ਰੱਖਿਆ ਮੰਤਰੀ ਮਨੋਹਰ ਪਾਰਿਕਰ ਇੱਕ ਖਾਸ ਜਹਾਜ਼ ਰਾਹੀਂ ਅੱਜ ਸੁਬ੍ਹਾ ਤਾਂਬ੍ਰਮ ਏਅਰਬੇਸ ਲਈ ਦਿੱਲੀ ਤੋਂ ਰਵਾਨਾ ਹੋ ਗਏ। ਚੇਨੱਈ ਤੋਂ ਪੋਰਟ ਬਲੇਅਰ ਲਈ ਰਵਾਨਾ ਹੋਏ ਏਅਰ ਫੋਰਸ ਦੇ ਜਹਾਜ਼ ਏਐੱਨ-32 ਲਾਪਤਾ ਹੋਣ ਤੋਂ ਬਾਅਦ ਉਹ ਅਧਿਕਾਰੀਆਂ ਨਾਲ ਜ਼ਰੂਰੀ ਮੀਟਿੰਗ ਤੋਂ ਇਲਾਵਾ ਹਾਲਾਤ ਦੀ ਖੁਦ ਨਿਗਰਾਨੀ ਕਰਨਗੇ।

ਪ੍ਰਸਿੱਧ ਖਬਰਾਂ

To Top