Uncategorized

ਦੂਜਾ ਟੈਸਟ : ਆਤਮਵਿਸ਼ਵਾਸ ਨਾਲ ਉਤਰੇਗੀ ਕੁੰਬਲੇ ਦੀ ਟੀਮ

ਕਿੰਗਸਟਨ। ਪਹਿਲੇ ਟੈਸਟ ‘ਚ ਸ਼ਾਨਦਾਰ ਜਿੱਤ ਤੋਂ ਉਤਸ਼ਾਹਿਤ ਭਾਰਤੀ ਟੀਮ ਕੱਲ੍ਹ ਤੋਂ ਇੱਥੇ ਸ਼ੁਰੂ ਹੋ ਰਹੇ ਦੂਜੇ ਕ੍ਰਿਕਟ ਟੈਸਟ ‘ਚ ਵੈਸਟਇੰਡੀਜ਼ ਦੀ ਟੀਮ ‘ਤੇ ਆਪਣਾ ਦਬਦਬਾ ਬਰਕਰਾਰ ਰੱਖਣ ਦੇ ਇਰਾਦੇ ਨਾਲ ਉਤਰੇਗੀ।
ਭਾਰਤੀ ਟੀਮ ਨੇ 2016-17 ਸ਼ੈਸਨ ਦੀ ਉਮਦਾ  ਸ਼ੁਰੂਆਤ ਕਰਦਿਆਂ ਉਪਮਹਾਂਦੀਪ ਦੇ ਬਾਹਰ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਜਦੋਂ ਕਿ ਏਟੀਗਾ ‘ਚ ਵੈਸਟਹਿੰਡੀਜ਼ ਨੂੰ ਇੱਕ ਪਾਰੀ ਤੇ  92 ਦੌੜਾਂ ਨਾਲ ਹਰਾਇਆ। ਟੀਮ ਇੰਡੀਆ ਇਸ ਲੈਅ ਨੂੰ ਲੜੀ ‘ਚ ਅੱਗੇ ਵੀ ਕਾਇਮ ਰੱਖਣਾ ਚਾਹੇਗੀ ਜੋ ਮੁੱਖ ਕੋਚ ਵਜੋਂ ਅਨਿਲ ਕੁੰਬਲੇ ਦੀ ਪਹਿਲੀ ਲੜੀ ਹੈ।

ਪ੍ਰਸਿੱਧ ਖਬਰਾਂ

To Top