ਦਿੱਲੀ

ਗੈਰ-ਕਾਂਗਰਸੀ ਸਰਕਾਰਾਂ ਨੇ ਕੀਤਾ ਯੂਪੀ ਦਾ ਬੇੜਾ ਗਰਕ : ਸ਼ੀਲਾ ਦੀਕਸ਼ਿਤ

ਆਜਮਗੜ੍ਹ। ’27 ਸਾਲ ਯੂਪੀ ਬੇਹਾਲ’ ਸਲੋਗਨ ਦੇ ਨਾਲ ਇੱਥੇ ਪੁੱਜੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਉੱਤਰ ਪ੍ਰਦੇਸ਼ ‘ਚ ਮੁੱਖ ਮੰਤਰੀ ਉਮੀਦਵਾਰ ਸ਼ੀਲਾ ਦੀਕਸ਼ਿਤ ਨੇ ਵਿਰੋਧ ਪ੍ਰਦਰਸ਼ਨ ਦਰਮਿਆਨ ਅੱਜ ਕਿਹਾ ਕਿ ਪਿਛਲੇ 27ਵਰ੍ਰਿਆਂ ‘ਚ ਗੈਰ ਕਾਂਗਰਸੀ ਸਰਕਾਰਾਂ ਦੇ ਰਾਜ ‘ਚ ਸੂਬੇ ਦਾ ਵਿਕਾਸ ਲੀਹੋਂ ਲੱਥ ਗਿਆ ਹੈ।
ਕਾਂਗਸ ਦੀ ਰੱਥ ਯਾਤਰਾ ਕੱਲ੍ਹ ਰਾਤ ਇੱਕੇ ਪੁੱਜਣ ‘ਤੇ ਲੋਕਾਂ ਨ ੇਵਿਰੋਧ ਪ੍ਰਗਟਾਉਂਦਿਆਂ ਸ੍ਰੀਮਤੀ ਦੀਕਸ਼ਿਤ ਦਾ ਪੁਤਲਾ ਫੂਕਿਆ ਸੀ। ਅੱਜ ਸਵੇਰੇ ਜਦੋਂ ਉਨ੍ਹਾਂ ਦਾ ਕਾਫ਼ਲਾ ਨਗਰ ਦੇ ਸ਼ਿਬਲੀ ਅਕੈਡਮੀ ਜਾ ਰਿਹਾ ਸੀ ਇਸ ਦਰਮਿਆਨ ਉਲੇਮਾ ਕੈਂਸਿਲ ਦੇ ਵਰਕਰਾਂ ਨੇ ਕਾਲਾ ਝੰਡਾ ਦਿਖਾਇਆ ਤੇ ਸ਼ੀਲਾ ਦੀਕਸ਼ਿਤ ਨੂੰ ਯੂਪੀ ਅਤੇ ਬਿਹਾਰ ਲਈ ਵਿਰੋਧੀ ਮਾਨਸਿਕਤਾ ਵਾਲੀ ਦੱਸਿਆ।

ਪ੍ਰਸਿੱਧ ਖਬਰਾਂ

To Top