ਪੰਜਾਬ

ਪੈਸਿਆਂ ਲਈ ਆਪਣਾ ਹੀ ਪੁੱਤ ਕੀਤਾ ਅਗਵਾ

 ਅਗਵਾਕਾਰ ਬਾਪ ਸਾਥੀ ਸਮੇਤ ਪੁਲਿਸ ਅੜਿੱਕੇ
 ਅਗਵਾਕਾਰ ਨੇ ਆਪਣੇ ਬਾਪ ਤੋਂ ਮੰਗੀ 10 ਲੱਖ ਦੀ ਫਿਰੌਤੀ
ਰਾਜਪੁਰਾ,  (ਅਜਯ ਕਮਲ) । ਰਾਜਪੁਰਾ ਪੁਲਿਸ ਨੇ ਸਥਾਨਕ ਨਲਾਸ ਰੋਡ ਦੇ ਵਸਨੀਕ ਇੱਕ 10 ਸਾਲਾ ਬੱਚੇ ਨੂੰ ਅਗਵਾ ਕੀਤੇ ਜਾਣ ਤੋਂ ਕੁਝ ਹੀ ਸਮੇਂ ‘ਚ ਬਰਾਮਦ ਕਰਨ ਤੇ ਬੱਚੇ ਨੂੰ ਅਗਵਾਕਰਨ ਵਾਲੇ ਉਸ ਦੇ ਪਿਤਾ ਨੂੰ ਉਸ ਦੇ ਇੱਕ ਸਾਥੀ ਸਮੇਤ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਾਕਾਰੀ ਦਿੰਦਿਆਂ ਪੁਲਿਸ ਕਪਤਾਨ ਸ੍ਰ. ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਰਣਬੀਰ ਸਿੰਘ ਨਿਵਾਸੀ ਗੁਰੂ ਨਾਨਕ ਨਗਰ ਨਲਾਸ ਰੋਡ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਪੋਤਾ ਦਿਲਪ੍ਰੀਤ ਸਿੰਘ (10) ਜੋ ਕਿ ਘਰੋਂ ਖੇਡਣ ਲਈ ਗਿਆ ਸੀ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਅਗਵਾ ਕਰ ਲਿਆ ਉਕਤ ਵਿਅਕਤੀ ਦੀ ਸ਼ਿਕਾਇਤ ‘ਤੇ ਪੁਲਿਸ ਕਪਤਾਨ ਮਨਜੀਤ ਸਿੰਘ ਬਰਾੜ ਅਤੇ ਸਿਟੀ ਪੁਲਿਸ ਦੇ ਮੁਖੀ ਗੁਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਪੂਰਾ ਸ਼ਹਿਰ ਸੀਲ ਕਰਕੇ ਲੜਕੇ ਦੀ ਭਾਲ ਸ਼ੁਰੂ ਕਰ ਦਿੱਤੀ ਸ੍ਰ. ਬਰਾੜ ਨੇ ਦੱਸਿਆ ਕਿ ਨਾਕਾਬੰਦੀ ਕਰਕੇ ਬੱਚੇ ਨੂੰ ਅਗਵਾ ਕਰਨ ਵਾਲੇ ਉਸ ਦੇ ਖੁਦ ਦੇ ਪਿਤਾ ਨੂੰ ਉਸ ਦੇ ਇੱਕ ਸਾਥੀ ਸਮੇਤ ਕਾਬੂ ਕਰ ਲਿਆ ਗਿਆ ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕਰਤਾ ਰਣਬੀਰ ਸਿੰਘ ਮੁੰਬਈ ‘ਚ ਨੌਕਰੀ ਕਰਦਾ ਹੈ ਜੋ ਕਿ ਆਪਣੇ ਪੋਤਰੇ ਨੂੰ ਮਿਲਣ ਲਈ ਰਾਜਪੁਰਾ ਵਿਖੇ ਆਇਆ ਹੋਇਆ ਸੀ ਸ਼ਿਕਾਇਤ ਕਰਤਾ ਦਾ ਲੜਕਾ ਰਵਿੰਦਰ ਸਿੰਘ ਆਪਣੇ ਪਿਤਾ ਦੇ ਪੈਸਿਆਂ ‘ਤੇ ਨਜ਼ਰ ਰੱਖਦਾ ਸੀ ਜਿਸ ਕਾਰਨ ਰਵਿੰਦਰ ਸਿੰਘ ਨੇ ਬੀਤੀ ਸ਼ਾਮ ਕਲੋਨੀ ਦੇ ਹੀ ਇੱਕ ਵਿਅਕਤੀ ਨਾਲ ਮਿਲ ਕੇ ਡਰਾਮਾ ਕਰਦੇ ਹੋਏ ਆਪਣੇ ਪੁੱਤਰ ਨੂੰ ਹੀ ਅਗਵਾ ਕਰ ਲਿਆ ਅਤੇ ਆਪਣੇ ਪਿਤਾ ਰਣਬੀਰ ਸਿੰਘ ਤੋਂ ਫੋਨ ਰਾਹੀਂ ਬੱਚੇ ਨੂੰ ਰਿਹਾਅ ਕਰਨ ਦੇ 10 ਲੱਖ ਰੁਪਏ ਮੰਗਣ ਲੱਗਾ। ਪੁਲਿਸ ਨੇ ਫੋਨ ਕਾਲਾਂ ਦੇ ਆਧਾਰ ‘ਤੇ ਕੁੱਝ ਹੀ ਘੰਟਿਆਂ ‘ਚ ਬੱਚੇ ਦਿਲਪ੍ਰੀਤ ਸਿੰਘ ਨੂੰ ਬਰਾਮਦ ਕਰਕੇ ਉਸ ਦੇ ਪਿਤਾ ਰਵਿੰਦਰ ਸਿੰਘ ਸਮੇਤ ਉਸ ਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦਿਲਪ੍ਰੀਤ ਸਿੰਘ ਨੂੰ ਉਸ ਦੇ ਦਾਦੇ ਰਣਬੀਰ ਸਿੰਘ ਨੂੰ ਸੌਂਪ ਦਿੱਤਾ ਹੈ

ਪ੍ਰਸਿੱਧ ਖਬਰਾਂ

To Top