ਦੇਸ਼

ਸੋਨੋਵਾਲ ਨੇ ਕੀਤੀ ਬੰਗਲਾਦੇਸ ਸਰਹੱਦ ਸੀਲ ਕਰਨ ਦੀ ਮੰਗ

ਗੁਹਾਟੀ। ਅਸਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਘੁਸਪੈਠ ਦੀ ਸਮੱਸਿਆ ਨੂੰ ਰੋਕਣ ਲਈ ਭਾਰਤ ਬੰਗਲਾਦੇਸ ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਕਰਨ ਦੀ ਕੇਂਦਰ ਨੂੰ ਮੰਗ ਕੀਤੀ ਹੈ ਕਿਉਂਕਿ ਲਗਭਗ 71 ਕਿਲੋਮੀਟਰ ਤੱਕ ਸਰਹੱਦ ‘ਤੇ ਹੁਣ ਤੱਕ ਵਾੜ ਨਹੀਂ  ਲੱਗੀ।
ਸ੍ਰੀ ਸੋਨੋਵਾਲ ਨੇ ਦਿੱਲੀ ਤੋਂ ਇੱਥੇ ਆਏ ਪੱਤਰਕਾਰਾਂ ਨੂੰ ਦੱਸਿਆ ਕਿ ਧੁਬਰੀ ਸੈਕਟਰ ‘ਚ ਸਰਹੱਦ ‘ਤੇ 67 ਕਿਲੋਮੀਟਰ ਤੱਕ ਹਾਲੇ ਤੱਕ ਵਾੜ ਨਹੀਂ ਲੱਗੀ ਹੈ ਤੇ ਕਰੀਮ ਨਗਰ ਇਲਕੇ ‘ਚ ਵੀ ਤਿੰਨ ਚਾਰ ਕਿਲੋਮੀਟਰ ਤੱਕ ਵਾੜ ਨਹੀਂ ਲੱਗ ਸਕੀ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲ ਕੇ ਇਹ ਅਪੀਲ ਕਰ ਚੁੱਕੇ ਹਨ।

ਪ੍ਰਸਿੱਧ ਖਬਰਾਂ

To Top