ਸਤਿਸੰਗ

ਅੱਜ ਦੇ ਸਮੇਂ ‘ਚ ਭਲੇ ਕੰਮ ਕਰਨ ਵਾਲਾ ਹੈ  ਅਸਲੀ ਯੋਧਾ

8250 ਨੇ ਲਿਆ ਨਾਮ-ਸ਼ਬਦ

ਸਰਸਾ
ਸਤਿਸੰਗ ‘ਚ ਇਨਸਾਨ ਜਦੋਂ ਚੱਲ ਕੇ ਆਉਂਦਾ ਹੈ, ਜਨਮਾਂ-ਜਨਮਾਂ ਦੇ ਪਾਪ-ਕਰਮ ਜੋ ਆਤਮਾ ‘ਤੇ ਇੱਕ ਬੋਝ ਦੀ ਤਰ੍ਹਾਂ ਹੁੰਦੇ ਹਨ, ਉਹ ਕੱਟਦੇ ਚਲੇ ਜਾਂਦੇ ਹਨ ਸਤਿਸੰਗ ਦਾ ਮਤਲਬ ਹੀ ਉਸ ਪਰਮ ਪਿਤਾ ਪਰਮਾਤਮਾ, ਅੱਲ੍ਹਾ-ਤਾਅਲਾ ਦੀ ਯਾਦ ਕਰਵਾਉਣਾ ਅਤੇ ਕਰਨਾ ਹੁੰਦਾ ਹੈ ਇਨਸਾਨ ਜਦੋਂ ਉਸ ਮਾਲਕ ਦੀ ਯਾਦ ‘ਚ ਬੈਠਦਾ ਹੈ ਤਾਂ ਸਾਰੀਆਂ ਪ੍ਰੇਸ਼ਾਨੀਆਂ, ਸਾਰੇ ਗਮ ਖੰਭ ਲਾ ਕੇ ਉੱਡ ਜਾਂਦੇ ਹਨ
ਉਕਤ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ‘ਚ ਹੋਏ ਰੂਹਾਨੀ ਸਤਿਸੰਗ ਦੌਰਾਨ ਫ਼ਰਮਾਏ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨਾਂ ਨੂੰ ਸਰਵਣ ਕਰਨ ਲਈ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਪੰਜਾਬ ਸੂਬੇ ਦੇ ਇਸ ਸਤਿਸੰਗ ‘ਚ ਪੂਜਨੀਕ ਗੁਰੂ ਜੀ ਨੇ ਠੇਠ ਪੰਜਾਬੀ ਭਾਸ਼ਾ ‘ਚ ਸਤਿਸੰਗ ਫ਼ਰਮਾਉਂਦੇ ਹੋਏ ਬੁਰਾਈਆਂ ਤਿਆਗਣ ਅਤੇ ਮਾਲਕ ਦੇ ਨਾਮ ਨਾਲ ਜੁੜਨ ਦਾ ਸੱਦਾ ਦਿੱਤਾ ਇਸ ਮੌਕੇ 8205 ਵਿਅਕਤੀਆਂ ਨੇ ਨਾਮ-ਸ਼ਬਦ ਲਿਆ ਅਤੇ ਹਜ਼ਾਰਾਂ ਲੋਕਾਂ ਨੇ ਜਾਮ-ਏ-ਇੰਸਾਂ ਗੁਰੂ ਕਾ ਪੀ ਕੇ ਬੁਰਾਈਆਂ ਨੂੰ ਤਿਆਗਣ ਦਾ ਪ੍ਰਣ ਲਿਆ ਸ਼ਰਧਾਲੂਆਂ ਨੂੰ ਪਵਿੱਤਰ ਬਚਨਾਂ ਨਾਲ ਨਿਹਾਲ ਕਰਦਿਆਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਮਾਲਕ ਦੇ ਨਾਮ ‘ਚ ਅਜਿਹੀ ਤਾਕਤ ਹੈ, ਅਜਿਹੀ ਸ਼ਕਤੀ ਹੈ ਕਿ ਜੋ ਵੀ ਰੱਬ ਦੇ ਨਾਮ ਨਾਲ ਜੁੜਦਾ ਹੈ, ਉਸ ਅੰਦਰ ਇੱਕ ਫੂਰਤੀ, ਇੱਕ ਤਾਜ਼ਗੀ, ਖੁਸ਼ਹਾਲੀ ਪੈਦਾ ਹੋ ਜਾਂਦੀ ਹੈ ਆਪ ਜੀ ਨੇ ਫ਼ਰਮਾਇਆ ਕਿ ਅੱਜ ਦਾ ਦੌਰ ਬਹੁਤ ਹੀ ਖੁਦਗਰਜ਼ੀ ਦਾ ਦੌਰ ਹੈ ਸਵਾਰਥੀ ਲੋਕਾਂ ਦਾ ਬੋਲਬਾਲਾ ਹੈ ਚੰਗੇ ਇਨਸਾਨ ਨੂੰ ਲੋਕ ਮੂਰਖ ਸਮਝਦੇ ਹਨ ਕੋਈ ਨੇਕੀਆਂ ਕਰ ਲਵੇ, ਕੋਈ ਭਲੇ ਕੰਮ ਕਰਦਾ ਹੈ ਤਾਂ ਲੋਕ ਸੋਚਦੇ ਹਨ ਸ਼ਾਇਦ ਇਹ ਕਿਤੇ ਕਮਜ਼ੋਰ ਹੈ ਆਪ ਜੀ ਨੇ ਫ਼ਰਮਾਇਆ ਕਿ ਉਨ੍ਹਾਂ ਲੋਕਾਂ ਦੀ ਸੋਚ ਵੀ ਕਮਜ਼ੋਰ ਹੈ ਸਗੋਂ ਸਾਡੀ ਨਜ਼ਰ ‘ਚ, ਅੱਜ ਦੇ ਸਮੇਂ ‘ਚ ਜੋ ਵੀ ਭਲੇ ਕੰਮ ਕਰਦਾ ਹੈ ਅਸਲੀ ਯੋਧਾ, ਅਸਲੀ ਬਹਾਦਰ ਹੈ ਚਾਰੇ ਪਾਸੇ ਬੁਰਾਈਆਂ ਹਨ, ਕਾਮ-ਵਾਸਨਾ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ,ਆਦਮੀ ਘਮੰਡ ‘ਚ ਇੰਨਾ  ‘ਤੇ ਉੱਠ ਜਾਂਦਾ ਹੈ ਕਿ ਉਹ ਆਪਣੀ ਹਸਤੀ ਭੁੱਲ ਜਾਂਦਾ ਹੈ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇੰਨੀਆਂ ਬੁਰਾਈਆਂ ਚਾਰੇ ਪਾਸੇ ਹਨ ਇਨ੍ਹਾਂ ਤੋਂ ਬਚਣਾ ਬਹੁਤ ਹੀ ਮੁਸ਼ਕਲ ਹੈ ਲੋਕ ਦਿਖਾਵਾ ਜ਼ਰੂਰ ਕਰਦੇ ਹਨ ਕਿ ਹੁਣੇ-ਹੁਣੇ ਅਸਮਾਨ ਤੋਂ ਟਪਕੇ ਹਨ ਉਨ੍ਹਾਂ ਦੇ ਬਰਾਬਰ ਦੀ ਭਗਤੀ ਕਿਸੇ ਦੀ ਨਹੀਂ ਪਰ ਆਦਮੀ ਦਾ ਮੱਥਾ ਸਾਈਨ ਬੋਰਡ ਹੁੰਦਾ ਹੈ ਸਾਫ ਲਿਖ ਕੇ ਆ ਜਾਂਦਾ ਹੈ ਕਿ ਭਾਈ ਇਸਦੀ ਦੁਕਾਨ ‘ਚ ਕਿਹੜਾ-ਕਿਹੜਾ ਸਮਾਨ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਸੀਂ ਬਜ਼ਾਰ ਜਾਂਦੇ ਹੋ, ਦੁਕਾਨਾਂ ‘ਤੇ ਬੋਰਡ ਲੱਗੇ ਹੁੰਦੇ ਹਨ ਕਰਿਆਨਾ ਸਟੋਰ, ਜਨਰਲ ਸਟੋਰ, ਬੀਜ ਵਾਲੀ ਦੁਕਾਨ, ਸਪ੍ਰੇਅ ਵਾਲੀ ਦੁਕਾਨ ਵੇਖਦੇ ਹੋ ਅਸਲੀਅਤ ‘ਚ ਜੋ ਨਵਾਂ ਬੰਦਾ ਜਾਂਦਾ ਹੈ, ਉਹ ਬੋਰਡ ਵੇਖ ਕੇ ਹੀ ਦੁਕਾਨ ਅੰਦਰ ਜਾਂਦਾ ਹੈ ਕਿ ਹਾਂ ਇਸ ਦੁਕਾਨ ‘ਚ ਇਹ ਸਮਾਨ ਹੋਵੇਗਾ ਪਰ ਸਬਜ਼ੀ ਲੈਣ ਲਈ ਕਦੇ ਸਪ੍ਰੇਅ ਦੀ ਦੁਕਾਨ ‘ਤੇ ਨਹੀਂ ਜਾਂਦੇ ਕੋਈ ਵੀ ਬੀਜ ਲੈਣ ਗਿਆ ਪਟਾਕੇ ਨਹੀਂ ਖਰੀਦ ਕੇ ਲੈ ਆਉਂਦਾ, ਕਿਉਂਕਿ ਤੁਹਾਨੂੰ ਪਤਾ ਹੈ ਕਿ ਉਹ ਸਾਈਨ ਬੋਰਡ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਸੀਂ ਸਹੀ ਸਮਾਨ ਲਿਆਓਗੇ ਜਿਸ ਦੀ ਤੁਹਾਨੂੰ ਜ਼ਰੂਰਤ ਹੈ, ਪਰ ਸੰਤ ਪੀਰ ਫਕੀਰਾਂ ਕੋਲ ਪਟਾਕੇ ਵਾਲੇ ਵੀ ਆਉਂਦੇ ਹਨ, ਸਾਗ-ਸਬਜ਼ੀਆਂ ਵਾਲੇ ਵੀ ਆਉਂਦੇ ਹਨ, ਜ਼ਹਿਰ ਵਾਲੇ ਵੀ ਆਉਂਦੇ ਹਨ ਉਨ੍ਹਾਂ ਦਾ ਇੱਕ ਹੀ ਕੰਮ ਹੁੰਦਾ ਹੈ ਕਿ ਉਨ੍ਹਾਂ ਅੰਦਰ ਉਸ ਗੰਦਗੀ ਨੂੰ ਸਾਫ ਕਰ ਦੇਣਾ ਅਤੇ ਅਜਿਹੀ ਦੁਕਾਨ ਬਣਾ ਦੇਣਾ ਜੋ ਕੋਈ ਉਸ ਦੁਕਾਨ ਦੇ ਸ਼ਬਦ ਪੜ੍ਹੇ ਉਹ ਵੀ ਤਰ ਜਾਵੇ ਕਹਿਣ ਦਾ ਮਤਲਬ ਬੁਰਾਈਆਂ ‘ਚ ਡੁੱਬੇ ਇਨਸਾਨਾਂ ਨੂੰ ਸਤਿਸੰਗ ‘ਚ ਆ ਕੇ ਹੀ ਸਮਝ ਆਉਂਦੀ ਹੈ ਆਪ ਜੀ ਨੇ ਫ਼ਰਮਾਇਆ ਕਿ ਸੋਝੀ (ਸਮਝ) ਤਾਂ ਆ ਜਾਂਦੀ ਹੈ ਪਰ ਉਸ ‘ਤੇ ਅਮਲ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਸਮਝ ਤਾਂ ਹੋ ਨਹੀਂ ਸਕਦਾ ਕਿ ਸਤਿਸੰਗੀ ਨੂੰ ਨਾ ਆਵੇ, ਕਈ ਸਤਿਸੰਗੀ ਕਹਿ ਦਿੰਦੇ ਹਨ ਕਿ ਜਾਣੇ-ਅਣਜਾਣੇ ‘ਚ ਗਲਤੀ ਹੋ ਗਈ ਜੀ ਚਲੋ ਅਣਜਾਣੇ ‘ਚ ਗਲਤੀ ਹੋ ਗਈ ਪਰ ਜਾਣੇ ਦਾ ਕੀ ਮਤਲਬ? ਸਾਨੂੰ ਨਹੀਂ ਲੱਗਦਾ ਕਿ ਸਤਿਸੰਗੀ ਗਲਤੀਆਂ ਤੋਂ ਅਣਜਾਣ ਹਨ ਤੁਹਾਡੇ ‘ਚੋਂ ਕੋਈ ਵੀ ਅਜਿਹਾ ਹੈ ਜੋ ਨਹੀਂ ਜਾਣਦਾ ਕਿ ਬੁਰਾ ਕੰਮ ਕਿਹੜਾ ਹੈ, ਚੰਗਾ ਕੰਮ ਕਿਹੜਾ ਹੈ? ਅਰੇ ਸਤਿਸੰਗੀਆਂ ਨੂੰ ਛੱਡੋ, ਤੁਹਾਡੇ ‘ਚੋਂ ਕੋਈ ਵੀ ਆਦਮੀ ਹੋਵੇ ਜਿਨ੍ਹਾਂ ਨੂੰ ਨਾ ਪਤਾ ਹੋਵੇ ਕਿ ਬੁਰਾ ਕੰਮ ਕਿਹੜਾ ਹੈ ਅਤੇ ਚੰਗਾ ਕੰਮ ਕਿਹੜਾ ਹੈ? ਸਾਰਾ ਪਤਾ ਹੁੰਦਾ ਹੈ, ਤੁਹਾਡਾ ਮੱਥਾ ਹੀ ਚੁਗਲੀ ਕਰ ਦਿੰਦਾ ਹੈ ਉਸ ‘ਤੇ ਸਾਫ-ਸਾਫ ਲਿਖਿਆ ਹੁੰਦਾ ਹੈ ਕਿ ਇਸਨੇ ਇਹ-ਇਹ ਗੁਲ ਖਿਲਾ ਰੱਖੇ ਹਨ ਅਤੇ ਬਾਹਰੋਂ ਵਿਖਾਉਂਦੇ ਹਨ ਭੋਲੇ-ਭਾਲੇ ਬਣ ਕੇ ਫਕੀਰਾਂ ਨੂੰ ਕੀ ਹੈ? ਉਂਜ ਹੀ ਟੋਲਾ ਲਾ ਦਿਓ ਇਹ ਨਹੀਂ ਪਤਾ ਕਿ ਤੁਸੀਂ ਖੁਦ ਦੇ ਹੀ ਟੋਲਾ ਲਾ ਰਹੇ ਹੋ ਚਾਰੇ ਖਾਨੇ ਚਿੱਤ ਹੋ ਜਾਓਗੇ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਘੱਟੋ-ਘੱਟ ਇੱਕ ਜਗ੍ਹਾਂ ਅਜਿਹੀ ਹੁੰਦੀ ਹੈ ਜਿੱਥੇ ਸੱਚ ਬੋਲਣਾ ਚਾਹੀਦਾ ਹੈ ਅਤੇ ਉਹ ਜਗ੍ਹਾਂ ਹੁੰਦੀ ਹੈ ਸਤਿਸੰਗ ਜੇਕਰ ਤੁਸੀਂ ਉਸ ਜਗ੍ਹਾਂ ‘ਤੇ ਜਾ ਕੇ ਵੀ ਗੱਪ ਮਾਰਦੇ ਹੋ, ਤਾਂ ਆਪਣੇ ਆਪ ਨਾਲ ਮਜ਼ਾਕ ਕਰ ਰਹੋ ਹੋ ਸੰਤ ਕੁਝ ਨਹੀਂ ਕਹਿਣਗੇ ਨਾ ਤੇਰਾ ਪਰਦਾ ਚੁੱਕਣਗੇ, ਨਾ ਤੈਨੂੰ ਗਲਤ ਬੋਲਣਗੇ ਉਨ੍ਹਾਂ ਨੇ ਤਾਂ ਇਹੀ ਬੋਲਣਾ ਹੈ ਚੰਗਾ ਬੇਟਾ ਠੀਕ ਹੈ ਪਰ ਜੋ ਤੁਸੀਂ ਗੱਪ ਮਾਰਿਆ ਹੈ ਉਹ ਗੁਨਾਹ , ਜੋ ਤੁਸੀਂ ਪਰਦਾ ਪਾਇਆ ਹੈ ਉਹ ਤੁਹਾਡੇ ਲਈ ਦੁਖਦਾਈ ਹੋਵੇਗਾ, ਕਿਉਂਕਿ ਪੀਰ-ਫਕੀਰ ਸਾਹਮਣੇ ਜਦੋਂ ਕੋਈ ਮੰਨ ਜਾਂਦਾ ਹੈ, ਉਸ ਸਤਿਗੁਰੂ ਮੌਲਾ ਦੇ ਨਾਲ ਜੁੜ ਜਾਂਦਾ ਹੈ ਪਤਾ ਨਹੀਂ ਉਸ ਸਮੇਂ ਉਹ ਮੁਆਫ਼ੀ ਹੀ ਨਹੀਂ ਕੀ ਬਖ਼ਸ ਦੇਵੇ ਪਰ ਇਹ ਤਾਂ ਆਦਮੀ ਦੇ ਉੱਪਰ ਹੈ ਕਿ ਆਦਮੀ ਸੱਚ ਮੰਨਦਾ ਹੈ ਕਿ ਨਹੀਂ ਮੰਨਦਾ ਆਪ ਜੀ ਨੇ ਫ਼ਰਮਾਇਆ ਕਿ ਬਾਕੀ ਅੱਜ ਕੱਲ੍ਹ ਦੇ ਆਦਮੀ ਬਹੁਤ ਚਲਾਕ ਹਨ ਜੀ ਇੱਕ-ਦੂਜੇ ਨੂੰ ਸਮਝਾਉਂਦੇ ਰਹਿੰਦੇ ਹਨ ਜਦੋਂ ਮੂਡ ਅਜਿਹਾ ਹੁੰਦਾ ਹੈ ਤਾਂ ਅਜਿਹਾ ਕਰਦੇ ਹਨ ਜਦੋਂ ਮੂਡ ਉਹੋ ਜਿਹਾ ਹੁੰਦਾ ਹੈ ਤਾਂ ਉਹੋ ਜਿਹਾ ਕਰਦੇ ਹਨ ਫਕੀਰਾਂ ‘ਤੇ ਹੀ ਤਵਾ-ਤਰੀ ਰੱਖਦੇ ਹਨ ਤੁਸੀਂ ਆਪਣੇ ਮੂਡ ਦਾ ਫਿਕਰ ਕਰੋ, ਫਕੀਰਾਂ ਦੇ ਮੂਡ ਤਾਂ ਚਲਦੇ ਰਹਿੰਦੇ ਹਨ ਕਿਉਂਕਿ ਜੇਕਰ ਕੋਈ ਦੁੱਖ ‘ਚ ਕੁਰਲਾ ਰਿਹਾ ਹੈ ਫਕੀਰ ਹੱਸ ਨਹੀਂ ਸਕਦਾ ਉਹ ਉਸਦੇ ਦੁੱਖ ‘ਚ ਸ਼ਾਮਲ ਹੋ ਕੇ ਦੁੱਖ ਨੂੰ ਵੰਡ ਰਿਹਾ ਹੈ ਸਗੋਂ ਕਈ ਵਾਰ ਉਨ੍ਹਾਂ ਦੇ ਦੁੱਖਾਂ ਨੂੰ ਦੂਰ ਕਰ ਦਿੰਦਾ ਹੈ ਕੀ ਤੁਸੀਂ ਇੰਨਾ ਕਰ ਸਕਦੇ ਹੋ? ਕਦੇ ਨਹੀਂ ਤੁਸੀਂ ਕੀ ਜਾਣੋ ਮੂਡ ਕੀ ਹੁੰਦਾ ਹੈ
ਬਜਾਇ ਗੱਪ-ਸ਼ੱਪ ਮਾਰਨ ਦੇ ਮਾਲਕ ਦਾ ਨਾਮ ਜਪੋ
ਆਪਣੇ ਅੰਦਰ ਤਾਕਤ ਹਾਸਲ ਕਰਨ ਲਈ ਰੱਬ ਨਾਲ ਜੁੜੇ ਰਹੋ ਕੰਮ-ਧੰਦਾ ਕਰਦੇ ਹੋ ਰੱਬ ਦਾ ਨਾਮ ਕੋਈ ਲੱਤ ਨਹੀਂ ਅੜਾਉਂਦਾ ਹੱਥਾਂ-ਪੈਰਾਂ ਨਾਲ ਕੰਮ ਕਰਦੇ ਰਹੋ ਅਤੇ ਜੀਭ ਅਤੇ ਖਿਆਲਾਂ ਨਾਲ ਰੱਬ ਦਾ ਨਾਮ ਜਪਦੇ ਰਹੋ ਤੁਸੀਂ ਗੱਡੀ ਚਲਾਉਂਦੇ ਹੋ ਕੀ ਜੀਭ ਨਾਲ ਸਟੇਅਰਿੰਗ ਫੜਦੇ ਹੋ? ਨਹੀਂ ਨਾ! ਬੱਸ ‘ਚ ਬੈਠੋ ਹੋ ਕੀ ਤੁਹਾਡੀ ਜੀਭ ਸੀਟ ਨੂੰ ਫੜ ਕੇ ਬੈਠਦੀ ਹੈ? ਨਹੀਂ ਇਹ ਤਾਂ ਖਾਲੀ ਰਹਿੰਦੀ ਹੈ ਨ! ਪਰ ਇਹ ਖਾਲੀ ਰਹਿੰਦੀ ਨਹੀਂ ਹਿਲਦੀ ਰਹਿੰਦੀ ਹੈ ਕੁਝ ਨਾ ਕੁਝ ਬਾਹਰ ਨਹੀਂ ਤਾਂ ਅੰਦਰ ਕੋਈ ਨਾ ਕੋਈ ਵਿਚਾਰ ਤੁਹਾਡੇ ਦਿਮਾਗ ‘ਚ ਚਲਦੇ ਰਹਿੰਦੇ ਹਨ ਕਿਸੇ ਦੀ ਚੰਗੀ ਦੁਕਾਨ ਵੇਖ ਲਈ ਤਾਂ ਹਾਏ ਹੀ ਖਿੱਚ ਲੈਂਦੇ ਹਨ ਹਾਏ ਰੱਬਾ ਇਹ ਜਾਂ ਤਾਂ ਸਾਨੂੰ ਵੀ ਅਜਿਹੀ ਦੁਕਾਨ ਬਣਾ ਦੇ ਨਹੀਂ ਤਾਂ ਇਸ ‘ਚ ਅੱਗ ਲਾ ਦੇ ਕੋਈ ਵੀ ਖੂਬਸੂਰਤ ਚੀਜ਼ ਵੇਖ ਲਈ, ਤਾਂ ਸੜ ਜਾਂਦੇ ਹਨ, ਹਓੁਂਕੇ ਭਰਦੇ ਰਹਿੰਦੇ ਹਨ ਦੱਸੋ ਉਸ ਨਾਲ ਤੁਹਾਨੂੰ ਕੁਝ ਮਿਲਦਾ ਹੈ ਬੱਸ ਅੱਗੇ ਨਿਕਲ ਜਾਣੀ ਹੈ ਉਹ ਸਮਾਨ ਉੱਧਰ ਹੀ ਪਿਆ ਰਹਿ ਜਾਣਾ ਹੈ ਅਤੇ ਤੁਸੀਂ ਉਂਜ ਹੀ ਕੱਪੜੇ ਪਾੜੀ ਜਾਂਦੇ ਹੋ ਕਿੰਨਾ ਚੰਗਾ ਹੋਵੇ ਜੇ ਰੱਬ ਦਾ ਨਾਮ ਲੈ ਲਓ ਸਫ਼ਰ ਵੀ ਵਧੀਆ ਹੋਵੇਗਾ ਕੀ ਪਤਾ ਅੱਗੇ ਐਕਸੀਡੈਂਟ ਹੋਣ ਵਾਲਾ ਹੋਵੇ ਅਤੇ ਮਾਲਕ ਤੁਹਾਨੂੰ ਬਚਾ ਵੀ ਲਵੇਗਾ ਕੀ ਪਤਾ ਅਗਲੇ ਪਲ ਕੀ ਹੋਣ ਵਾਲਾ ਹੁੰਦਾ ਹੈ ਕੋਈ ਨਹੀਂ ਜਾਣਦਾ ਸੋ ਬਜਾਇ ਗੱਪ-ਸ਼ੱਪ ਮਾਰਨ ਦੇ ਮਾਲਕ ਦਾ ਨਾਮ ਜਪੋ ਲੋਕ ਕਹਿੰਦੇ ਜੀ ਮੈਂ ਤਾਂ ਟਾਈਮ ਪਾਸ ਕਰ ਰਿਹਾ ਸੀ ਟਾਈਮ ਪਾਸ ਨਹੀਂ ਬਰਬਾਦ ਕਰਨਾ ਹੈ  ਉਂਜ ਪਵਿੱਤਰ ਵੇਦ ਬਣੇ, ਗੁਰੂ ਸਾਹਿਬਾਨਾਂ ਦੀ ਗੁਰਬਾਣੀ ਬਣੀ, ਪਵਿੱਤਰ ਕੁਰਾਨ ਸਰੀਫ ਵਜੀਦ ਪਵਿੱਤਰ ਗ੍ਰੰਥ ਬਣੇ ਲੋਕ ਉਸ ਤੋਂ ਸਿੱਖਿਆ ਨਹੀਂ ਲੈਂਦੇ ਕਲਿਯੁਗ ਨਹੀਂ ਤਾਂ ਹੋਰ ਕੀ ਹੈ? ਨਿੰਦਾ ਚੁਗਲੀ ਦਾ ਕੋਈ ਪੁਰਾਣ ਨਹੀਂ, ਕੋਈ ਵੇਦ ਨਹੀਂ ਆਪਣੇ ਆਪ ਹੀ ਫੱਟੇ ਚੱਕੀ ਜਾਨੇ ਹੋ ਬੁਰੇ ਕਾਰਜ ਕਰਨ ਦਾ, ਬੇਈਮਾਨੀ ਕਰਨ ਦਾ, ਚੋਰੀ ਕਰਨ ਦਾ, ਵੇਸ਼ਣਾਪੁਣਾ ਕਰਨ ਦਾ ਕੀ ਕਿਸੇ ਗ੍ਰੰਥ ‘ਚ ਲਿਖਿਆ ਹੈ? ਪਰ ਫਿਰ ਵੀ ਲੋਕ ਉਸਨੂੰ ਕਰ ਰਹੇ ਹਨ ਧਰਮਾਂ ‘ਚ ਇੰਨੇ ਗ੍ਰੰਥ ਭਰੇ ਪਏ ਹਨ, ਸੰਤ ਸਮਝਦੇ ਰਹਿੰਦੇ ਹਨ ਫਿਰ ਵੀ ਲੋਕ ਮੰਨਣ ਲਈ ਤਿਆਰ ਨਹੀਂ ਹੁੰਦੇ ਇਸੇ ਦਾ ਨਾਮ ਕਲਿਯੁਗ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਸ ਕਲਿਯੁਗ ‘ਚ ਹੱਥ ਨੂੰ ਹੱਥ ਖਾ ਰਿਹਾ ਹੈ ਇਨਸਾਨ ਪਰਮ ਪਿਤਾ ਪਰਮਾਤਮਾ ਤੋਂ ਦੂਰ ਹੋ ਰਿਹਾ ਹੈ ਅਜਿਹਾ ਸਵਾਰਥੀ,ਖੁਦਗਰਜ਼ੀ ਬਣ ਗਿਆ ਹੈ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਉਹ ਰੱਬ ਨੂੰ ਵੀ ਕੁਝ ਨਹੀਂ ਸਮਝਦਾ ਹੈ ਅਜਿਹੇ ਇਨਸਾਨ ਨੂੰ ਜੀਵਨ ‘ਚ ਆਉਣ ਵਾਲੇ ਸਮੇਂ ‘ਚ ਬਹੁਤ ਹੀ ਮੁਸ਼ਕਲਾਂ ਹੁੰਦੀਆਂ ਹਨ, ਬਹੁਤ ਦੁੱਖ ਚੁੱਕਣੇ ਪੈਂਦੇ ਹਨ ਸੋ ਰੱਬ ਨੂੰ ਕਦੇ ਵੀ ਮੂਰਖ ਬਣਾਉਣ ਦੀ ਨਾ ਸੋਚੋ, ਪਰਮ ਪਿਤਾ ਪਰਮਾਤਮਾ ਦਾ ਨਾਮ ਜਪੋ ਉਸਦੀ ਭਗਤੀ ਇਬਾਦਤ ਕਰੋ ਜੇਕਰ ਉਸਦਾ ਨਾਮ ਜਪੋਗੇ ਤਾਂ ਹੀ ਖੁਸ਼ੀਆਂ ਮਿਲਣਗੀਆਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਹਾਨੂੰ ਕਈ ਵਾਰ ਸੁਣਾਇਆ ਹੈ, ਇੱਕ ਇਨਸਾਨ ਦੇ ਘਰ ਗਾਂ ਚਲੀ ਗਈ ਉਸਨੇ ਬਹੁਤ ਕੋਸ਼ਿਸ਼ ਕੀਤੀ ਪਰ ਗਾਂ ਨਹੀਂ ਮਿਲੀ ਬਹੁਤ ਪਿਆਰ ਕਰਦਾ ਸੀ ਉਹ ਰੱਬ ਕੋਲ ਗਿਆ ਅਤੇ ਮੰਨਤ ਮੰਗ ਲਈ ਕਿ ਰੱਬਾ! ਗਾਂ ਮਿਲ ਜਾਵੇ ਸਾਰੀ ਦੀ ਸਾਰੀ ਤੈਨੂੰ ਦੇ ਦੇਵਾਂਗਾ ਅਜਿਹਾ ਕੁਦਰਤ ਦਾ ਕਮਾਲ ਕਿ ਦੂਜੇ ਦਿਨ ਉਸਨੂੰ ਗਾਂ ਮਿਲ ਗਈ ਅਤੇ ਫਿਰ ਦੁਨੀਆ ‘ਚ ਉਸਤਾਦ ਬਹੁਤ ਬੈਠੇ ਹਨ ਉਨ੍ਹਾਂ ਕੋਲ ਗਿਆ ਅਤੇ ਬੋਲਿਆ, ਮੈਂ ਅਜਿਹੀ ਮੰਨਤ ਮੰਗੀ ਸੀ ਅਤੇ ਇਸ ਨਾਲ ਤਾਂ ਮੈਨੂੰ ਬਹੁਤ ਘਾਟਾ ਪੈ ਜਾਵੇਗਾ ਉਹ ਕਹਿੰਦੇ, ਕੋਈ ਨਹੀਂ, ਕੰਨ ‘ਚ ਫੂਕ ਮਾਰੀ ਗਾਂ ਲੈ ਲਈ ਅਤੇ ਇੱਕ ਬਿੱਲੀ ਲੈ ਲਈ ਆਵਾਜ਼ ਦੇਣ ਲੱਗ ਗਿਆ, ਬਿੱਲੀ ਦਾ ਰੇਟ 200 ਹੈ ਪੰਜ ਰੁਪਏ ਦੀ ਗਾਂ ਫ੍ਰੀ ਹੈ ਸਾਰੇ ਹੈਰਾਨ ਹੋ ਗਏ ਕਿ ਗਾਂ ਦਾ ਰੇਟ ਪੰਜ ਰੁਪਏ, ਬਿੱਲੀ 200 ਦੀ ਇਹ ਕਿਵੇਂ ਹੋ ਸਕਦਾ ਹੈ ਤਾਂ ਇੱਕ ਆਦਮੀ ਆਇਆ ਅਤੇ 205 ਰੁਪਏ ‘ਚੋਂ ਦੋਵਾਂ ਨੂੰ ਖਰੀਦ ਕੇ ਲੈ ਗਿਆ ਗਾਂ ਵੇਚ ਕੇ ਬਹੁਤ ਖੁਸ਼ ਹੋਇਆ ਅਤੇ ਫਿਰ ਉਹ ਰੱਬ ਕੋਲ ਗਿਆ ਅਤੇ ਬੋਲਿਆ, ਇਹ ਲੈ ਪੰਜ ਰੁਪਏ ਤੇਰੀ ਗਾਂ ਦੇ ਸੌ ਰੱਬ ਨਾਲ ਠੱਗੀਆਂ ਜਦੋਂ ਮਾਰਦਾ ਹੈ ਤਾਂ ਇਨਸਾਨ ਬਹੁਤ ਚਲਾਕੀ ਨਾਲ ਮਾਰਦਾ ਹੈ ਪਰ ਭੁੱਲ ਜਾਂਦਾ ਹੈ ਕਿ ਖੋਪੜੀ ਬਣਾਉਣ ਵਾਲਾ ਵੀ ਤਾਂ ਰੱਬ ਹੀ ਹੈ ਉਹ ਇਸ ਤਰੀਕੇ ਨਾਲ ਨਹੀਂ ਤਾਂ ਕਿਸੇ ਹੋਰ ਤਰੀਕੇ ਨਾਲ ਕੱਢ ਲਵੇਗਾ, ਉਸਨੇ ਤਾਂ ਕੱਢ ਲੈਣਾ ਹੈ

ਆਪਣੇ ਆਪ ਨਾਲ ਲੜਨ ਲਈ ਰੱਬ ਦਾ ਨਾਮ ਲੈਣਾ ਜ਼ਰੂਰੀ:
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਬਹੁਤ ਲੋਕ ਹਨ ਪਹਿਲਾਂ ਤਾਂ ਕੁਝ ਹੋਰ ਹੀ ਗੱਲਾਂ ਹੁੰਦੀਆਂ ਹਨ, ਜਦੋਂ ਫਸੇ ਹੁੰਦੇ ਹਨ, ਜਦੋਂ ਨਿਕਲ ਜਾਂਦੇ ਹਨ ਤਾਂ ਗੱਲਾਂ ਕੁਝ ਹੋਰ ਹੋ ਜਾਂਦੀਆਂ ਹਨ ਜਦੋਂ ਜਾਨ ‘ਤੇ ਆਈ ਹੁੰਦੀ ਹੈ ਤਾਂ ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ! ਤੂੰ ਮੇਰਾ!
ਉਸਦੇ ਬਿਨਾ ਤਾਂ ਕੋਈ ਗੱਲ ਹੀ ਨਹੀਂ ਹੁੰਦੀ ਕੁਝ ਦਿੱਸਦਾ ਹੀ ਨਹੀਂ ਜਦੋਂ ਕੰਮ ਨਿਕਲ ਗਿਆ ਤਾਂ ਮੈਂ ਮੇਰਾ! ਤੂੰ ਮੇਰਾ! ਪਤਾ ਨਹੀਂ ਵਿਚਾਰਾ ਰੱਬ ਕਿੱਥੇ ਚਲਾ ਜਾਂਦਾ ਹੈ? ਪਹਿਲਾਂ ਤਾਂ ਇੰਨਾ ਨੇੜੇ ਹੁੰਦਾ ਹੈ ਫਿਰ ਪਹਿਲਾਂ ਇਹ ਦੋਸਤ, ਮਾਂ-ਬਾਪ, ਭਰਾ, ਭੈਣ, ਰੱਬ ਨੂੰ ਤਾਂ ਸਭ ਤੋਂ ਆਖਿਰ ‘ਚ ਖੜ੍ਹਾ ਕਰ ਦਿੰਦੇ ਹਨ ਪਤਾ ਨਹੀਂ ਕਿਸ ਰੰਗ ‘ਚ ਖੁਸ਼ ਰਹਿੰਦਾ ਹੈ ਸੋ ਅਜਿਹੇ ਲੱਛਣ ਨਾ ਕਰਿਆ ਕਰੋ ਸੋ ਰੱਬ ਨਾਲ ਮਜ਼ਾਕ ਨਾ ਕਰੋ ਕਿਉਂਕਿ ਉਸਦਾ ਮਜ਼ਾਕ ਬਹੁਤ ਹੀ ਬੁਰਾ ਹੈ ਜੋ ਕਰਨ ‘ਤੇ ਆ ਗਿਆ ਤਾਂ ਜ਼ਿੰਦਗੀ ਮਜ਼ਾਕ ਬਣ ਜਾਂਦੀ ਹੈ ਇਨਸਾਨ ਦੀ ਸੋ ਚਲਾਕੀਆਂ ਨਾ ਕਰੋ ਸਤਿਗੁਰੂ, ਅੱਲ੍ਹਾ, ਰਾਮ, ਗਾੱਡ, ਖੁਦਾ, ਰੱਬ ਸਭ ਦਾ ਦਾਤਾ ਹੈ ਦੀਨਤਾ ਨਿਮਰਤਾ ਨਾਲ ਉਸ ਪਰਮਾਤਮਾ ਨਾਲ ਪਿਆਰ ਕਰੋਗੇ ਤਾਂ ਝੌਲੀਆਂ ਭਰ ਲਵੋਗੇ ਜੇਕਰ ਚਲਾਕੀਆਂ ‘ਤੇ ਆ ਗਏ ਤਾਂ ਕੁਝ ਨਹੀਂ ਪੈਣਾ ਪੱਲੇ ਸੋ ਭਗਵਾਨ ਨੂੰ ਭਗਵਾਨ ਮੰਨਦੇ ਹੋਏ, ਉਸਦੀ ਯਾਦ ‘ਚ ਸਮਾਂ ਲਾਇਆ ਕਰੋ ਰੱਬ ਦੇ ਬੰਦਿਆਂ ਦਾ ਭਲਾ ਕਰੋ ਤੁਹਾਡੇ ਅੰਦਰ ਕਮੀਆਂ ਹਨ ਉਨ੍ਹਾਂ ਨੂੰ ਕੱਢੋ, ਦੂਜਿਆਂ ਦੀ ਨਾ ਗਿਣਦੇ ਫਿਰੋ ਕਦੇ ਆਪਣਾ ਹਿਸਾਬ ਲਾਇਆ ਕਈ ਤਾਂ ਕਹਿੰਦੇ ਹਨ ਬੱਸ ਪੰਜ ਸੱਤ ਮਾੜੀਆਂ ਆਦਤਾਂ ਹਨ ਉਹ ਤਾਂ ਪਸ਼ੂਆਂ ‘ਚ ਵੀ ਹੁੰਦੀਆਂ ਤਾਂ ਤੂੰ ਵੀ ਸੰਗਲ ਪਾ ਕੇ ਕਿੱਲੇ ਨਾਲ ਬੰਨ੍ਹ ਜਾ ਤੂੰ ਤਾਂ ਬੰਦਾ ਹੈ ਆਪਣੀਆਂ ਮਾੜੀਆਂ ਆਦਤਾਂ ‘ਤੇ ਜਿੱਤ ਹਾਸਲ ਕਰਕੇ ਵੇਖ ਜੇਕਰ ਤੂੰ ਸ਼ੂਰਵੀਰ ਹੈ ਤਾਂ ਤੈਨੂੰ ਪਤਾ ਚੱਲ ਜਾਵੇਗਾ ਕਿ ਕਿੰਨਾ ਬਹਾਦੁਰ ਹੈ? ਕਮਜ਼ੋਰ ਨੂੰ ਦਬਾ ਲੈਣਾ ਕੋਈ ਵੱਡੀ ਗੱਲ ਨਹੀਂ ਹੈ ਵੱਡੀ ਗੱਲ ਹੈ ਆਪਣੇ ਮਨ ਨੂੰ ਝੁਕਾ ਦੇਣਾ, ਆਪਣੀਆਂ ਮਾੜੀਆਂ ਆਦਤਾਂ ਦੀ ਨੱਕ ਮੋੜ ਦੇਣਾ ਇਸਨੂੰ ਕਹਿੰਦੇ ਹਨ ਸ਼ੂਰਵੀਰਤਾ ਸੋ ਆਪਣੇ ਆਪ ਨਾਲ ਲੜਨ ਲਈ ਰੱਬ ਦਾ ਨਾਮ ਲੈਣਾ ਜ਼ਰੂਰੀ ਹੈ ਨਹੀਂ ਤਾਂ ਬੰਦਾ ਆਪਣੇ ਆਪ ਤੋਂ ਨਹੀਂ ਜਿੱਤ ਸਕਦਾ ਤੁਸੀਂ ਇੱਕ ਗੱਲ ਸੁਣੋਗੇ ਮਨ ਨੇ ਅਜਿਹਾ ਪੌਚਾ ਮਾਰਨਾ ਹੈ ਕਿ ਆਪਣੀ ਗੱਲ ਉਸਨੇ ਸਹੀ ਸਾਬਤ ਕਰ ਦੇਣੀ ਹੈ ਅਤੇ ਪੀਰ ਫਕੀਰ ਦੀ ਗੱਲ ਨੂੰ ਪੱਲੇ ਨਹੀਂ ਪੈਣ ਦੇਵੇਗਾ ਇਸ ਲਈ ਸਮਾਂ ਕੱਢਿਆ ਕਰੋ, ਆਪਣੇ ਬਾਰੇ ਸੋਚਿਆ ਕਰੋ, ਪੰਜ ਦਸ ਮਿੰਟ ਸਿਮਰਨ ਕਰੋ ਅਤੇ ਜੋ ਵੀ ਗੰਦੀਆਂ ਆਦਤਾਂ ਹਨ ਉਨ੍ਹਾਂ ਨੂੰ ਛੱਡਦੇ ਜਾਇਆ ਕਰੋ ਜਿੰਨਾ ਛੱਡਦੇ ਜਾਓਗੇ ਓਨਾ ਹੀ ਰੱਬ ਦੇ ਨੇੜੇ ਹੁੰਦੇ ਜਾਓਗੇ

ਮਾਲਕ… ਜਦੋਂ ਤੇਰੀ ਯਾਦ ‘ਚ ਬੈਠਾਂ….
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਦੀ ਸੋਚ ਹੈ, ਜਿਹੋ ਜਿਹੀ ਸੋਚ ਸੋਚਦਾ ਹੈ ਮਨ ਉਹੋ ਜਿਹਾ ਹੀ ਉਸਨੂੰ ਬਣਾ ਦਿੰਦਾ ਹੈ ਅਤੇ ਪੀਰ-ਫਕੀਰ ਨੂੰ ਜਿਹੋ ਜਿਹਾ ਮੰਨਦਾ ਹੈ ਉਹੋ ਜਿਹਾ ਉਸਨੂੰ ਦਿੱਸਣ ਲੱਗਦਾ ਹੈ ਇਸ ਲਈ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਦੇ ਸਮੇਂ ਉਸ ਤੋਂ ਬਾਅਦ ਅਰਦਾਸ ਕਰਕੇ ਇਹ ਮੰਗਿਆ ਕਰੋ ਕਿ ਮਾਲਕ! ਜਦੋਂ ਤੇਰੀ ਯਾਦ ‘ਚ ਬੈਠਾਂ, ਜਦੋਂ ਤੇਰੇ ਕਿਸੇ ਫਕੀਰ ਨੂੰ ਮਿਲਾਂ ਜਦੋਂ ਮੌਕਾ ਮਿਲ ਜਾਵੇ, ਮੈਨੂੰ ਗੱਲ ਕਰਨ ਦਾ ਤਾਂ ਮੈਂ ਸੱਚ ਬੋਲਾਂ, ਆਪਣੇ ਗੁਨਾਹਾਂ ਤੋਂ ਤੌਬਾ ਕਰ ਲਵਾਂ ਅਤੇ ਤੇਰੇ ਨੂਰੀ ਦਰਸ਼ ਦੀਦਾਰ ਨਾਲ ਮਾਲਾਮਾਲ ਹੋ ਜਾਵਾਂ
ਆਪ ਜੀ ਨੇ ਫ਼ਰਮਾਇਆ ਕਿ ਸਤਿਸੰਗ ‘ਚ ਜਦੋਂ ਆਉਂਦੇ ਹੋ, ਚੁਗਲੀ, ਨਿੰਦਾ, ਫਜੂਲ ਦੀਆਂ ਗੱਲਾਂ ਨਾ ਕਰਿਆ ਕਰੋ ਜਦੋਂ ਵੀ ਸਤਿਸੰਗ ਸ਼ੁਰੂ ਹੋ ਜਾਵੇ ਰੱਬ ਦਾ ਨਾਮ ਹੀ ਜਪਿਆ ਕਰੋ ਮਾਲਕ ਨੂੰ ਯਾਦ ਕਰਿਆ ਕਰੋ ਦੂਜੀਆਂ ਗੱਲਾਂ ਤੋਂ ਤੌਬਾ ਕਰਿਆ ਕਰੋ, ਯਾਰੀਆਂ, ਮੁਲਹਾਜੇਦਾਰੀਆਂ ਕਦੇ ਸਾਥ ਨਹੀਂ ਨਿਭਾ ਸਕਦੀਆਂ ਹਨ, ਜਿੰਨਾ ਰੱਬ ਸਾਥ ਨਿਭਾ ਸਕਦਾ ਹੈ ਵੱਖ-ਵੱਖ ਯਾਰੀਆਂ ਦੇ ਸਟੈਂਡਰਡ ਹੁੰਦੇ ਹਨ ਕੋਈ ਤੁਹਾਨੂੰ ਖਾਣਾ ਚੰਗਾ ਖਵਾਉਂਦਾ ਹੈ ਉਹ ਵੀ ਯਾਰੀ ਹੈ ਤਾਸ਼ ਦੇ ਪੱਤਿਆਂ ‘ਤੇ ਸਾਰਾ ਜ਼ੋਰ ਲਾ ਦਿੰਦੇ ਹੋ ਤਾਸ਼ ਨਾਲ ਵੀ ਇੱਕ ਯਾਰੀ ਹੈ ਗਲਤ ਚੀਜ਼ਾਂ ਗਲਤ ਹਨ ਸੋ ਇਨਸਾਨ ਦੀ ਸੋਚ ਜਿਸ ਤਰ੍ਹਾਂ ਦੀ ਹੈ ਯਾਰੀਆਂ ਉਸੇ ਤਰ੍ਹਾਂ ਆਉਣੀਆਂ ਹਨ ਤੂੰ ਮੇਰੀ ਹਾਂ ‘ਚ ਹਾਂ ਮਿਲਾਉਣਾ ਮੈਂ ਤੇਰੀ ਹਾਂ ‘ਚ ਹਾਂ ਮਿਲਾਵਾਂ ਇੱਕ ਯਾਰੀ ਇਹ ਵੀ ਹੁੰਦੀ ਹੈ ਇੱਕ-ਦੂਜੇ ਦੇ ਪੈਸੇ ‘ਤੇ ਨਿਗ੍ਹਾ ਰੱਖੀ ਹੁੰਦੀ ਹੈ ਉਹ ਵੀ ਇੱਕ ਯਾਰੀ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਮਤਲਬਪ੍ਰਸਤ ਦਾ ਦੂਜਾ ਨਾਮ ਹੀ ਯਾਰੀ ਹੈ ਅੱਜ ਦੇ ਕਲਯੁੱਗ ‘ਚ ਬਿਨਾ ਮਤਲਬ  ਤੋਂ ਦੋਸਤੀ ਕੋਈ ਨਹੀਂ ਬਣਾਉਂਦਾ ਦੋਸਤ ਜ਼ਿਆਦਾਤਰ ਅੱਜ ਦੇ ਗਰਜ ਨਾਲ ਬੰਨ੍ਹੇ ਹਨ ਗਰਜ ਹੈ ਤਾਂ ਦੋਸਤੀ ਹੈ, ਗਰਜ ਨਹੀਂ ਤਾਂ ਤੂੰ ਕੌਣ ਅਤੇ ਮੈਂ ਕੌਣ, ਸਤਿਸੰਗ ‘ਚ ਦੱਸਿਆ ਜਾਂਦਾ ਹੈ ਕਿ ਇੱਕ ਅਜਿਹਾ ਡਾਢਾ ਅਤੇ ਸੱਚਾ ਯਾਰ ਹੈ ਜਿਸਨੂੰ ਆਪਣਾ ਬਣਾ ਲਵੋਗੇ ਤਾਂ ਤੁਸੀਂ ਇਸਨੂੰ ਛੱਡਦੇ ਵੀ ਰਹੋਗੇ ਤਾਂ ਵੀ ਉਸਨੇ ਤੁਹਾਡੀ ਬਾਂਹ ਨਾ ਇਸ ਜਹਾਂ ‘ਚ ਛੱਡਣੀ ਹੈ ਅਤੇ ਨਾ ਅਗਲੇ ਜਹਾਂ ‘ਚ ਅਤੇ ਉਹ ਯਾਰ ਅੱਲ੍ਹਾ, ਵਾਹਿਗੁਰੂ, ਗਾੱਡ, ਖੁਦਾ, ਰਾਮ ਹੈ ਉਸਨੂੰ ਆਪਣਾ ਬਣਾ ਲਓ, ਅਤੇ ਉਸਨੂੰ ਆਪਣਾ ਬਣਾਉਣ ਲਈ ਪੈਸਾ ਨਹੀਂ ਦੇਣਾ, ਚੜ੍ਹਾਵਾ ਨਹੀਂ ਕਰਨਾ, ਧਰਮ ਨਹੀਂ ਬਦਲਣਾ ਭਾਸ਼ਾ ਨਹੀਂ ਬਦਲਣੀ ਬਸ ਆਪਣੀ ਸੋਚ ਬਦਲਣੀ ਹੈ ਜੇਕਰ ਤੁਹਾਡੀ ਸੋਚ ਬਦਲ ਜਾਂਦੀ ਹੈ ਅਤੇ ਉਸਦੇ ਅੰਦਰ ਪਰਮ ਪਿਤਾ ਪਰਮਾਤਮਾ ਦੀ ਯਾਦ ਹਮੇਸ਼ਾ ਚੱਲਦੀ ਰਹਿੰਦੀ ਹੈ ਤਾਂ ਹੋ ਹੀ ਨਹੀਂ ਸਕਦਾ ਤੁਹਾਡੇ ਅੰਦਰ-ਬਾਹਰ ਕੋਈ ਕਮੀ ਰਹਿ ਜਾਵੇ  ਮਾਲਕ ਮਾਲਾਮਾਲ ਰੱਖੇਗਾ ਅੰਦਰ-ਬਾਹਰ ਭਰੇ ਹੀ ਰੱਖੇਗਾ

ਪ੍ਰਸਿੱਧ ਖਬਰਾਂ

To Top