ਕੁੱਲ ਜਹਾਨ

ਪਹਿਲਾਂ ਭਗਤੀ ਕਰੋ ਫਿਰ ਮਿਲੇਗਾ ਪਰਮਾਤਮਾ : ਪੂਜਨੀਕ ਗੁਰੂ ਜੀ

ਸਰਸਾ, (ਸੱਚ ਕਹੂੰ ਨਿਊਜ਼) ਸ਼ਾਹ ਸਤਿਨਾਮ ਜੀ ਧਾਮ ਵਿਖੇ ਹੋਏ ਮਹੀਨਾਵਾਰ ਰੂਹਾਨੀ ਸਤਿਸੰਗ ਵਿੱਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹੁੰਮਸ ਭਰੀ ਗਰਮੀ ਵਿੱਚ ਆਪਣੇ ਅਨਮੋਲ ਬਚਨਾਂ ਨਾਲ ਸਾਧ-ਸੰਗਤ ਦੇ ਹਿਰਦਿਆਂ ਨੂੰ ਠੰਢਕ ਪਹੁੰਚਾਈ ਹੁੰਮਸ ਭਰੀ ਗਰਮੀ ਵਿੱਚ ਵੀ ਲੱਖਾਂ ਦੀ ਗਿਣਤੀ ਵਿੱਚ ਸਾਧ-ਸੰਗਤ ਨੇ ਸਤਿਸੰਗ ਵਿੱਚ ਸ਼ਿਰਕਤ ਕੀਤੀ ਪੂਜਨੀਕ ਗੁਰੂ ਜੀ ਨੇ ਰੂਹਾਨੀ ਸਤਿਸੰਗ ਤੋਂ ਬਾਅਦ 20690 ਨਵੇਂ ਵਿਅਕਤੀਆਂ ਨੂੰ ਨਸ਼ੇ ਤੇ ਹੋਰ ਸਮਾਜਿਕ ਬੁਰਾਈਆਂ ਛੁਡਵਾ ਕੇ ਨਾਮ-ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕੀਤੀ ਰੂਹਾਨੀ ਸਤਿਸੰਗ ਤੋਂ ਬਾਅਦ ਪੂਜਨੀਕ ਗੁਰੂ ਜੀ ਦੀ ਹਜ਼ੂਰੀ ਵਿੱਚ 3 ਜੋੜਿਆਂ ਦੀ ਸ਼ਾਦੀ ਵੀ ਦਿਲਜੋੜ ਮਾਲਾ ਪਹਿਨਾ ਕੇ ਸੰਪੰਨ ਹੋਈ
ਆਪਣੇ ਅਨਮੋਲ ਬਚਨਾਂ ਨਾਲ ਸਾਧ-ਸੰਗਤ ਨੂੰ ਨਿਹਾਲ ਕਰਦਿਆਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅੱਜ ਜੋ ਸਮਾਂ ਚੱਲ ਰਿਹਾ ਹੈ, ਜਿਸ ਨੂੰ ਸਵਾਰਥੀ, ਖੁਦਗਰਜ਼ ਕਹੋ, ਜਿੱਥੇ ਬਿਨਾਂ ਕਿਸੇ ਗਰਜ਼ ਤੋਂ ਕੋਈ ਕਿਸੇ ਨਾਲ ਅੱਖ ਨਹੀਂ ਮਿਲਾਉਂਦਾ, ਬਿਨਾਂ ਕਿਸੇ ਗਰਜ਼ ਤੋਂ ਕੋਈ ਕਿਸੇ ਦੇ ਘਰ ਨਹੀਂ ਜਾਂਦਾ, ਬਿਨਾਂ ਗਰਜ਼ ਤੋਂ ਕੋਈ ਕਿਸੇ ਨਾਲ ਹੱਥ ਨਹੀਂ ਮਿਲਾਉਂਦਾ ਅਜਿਹਾ ਕਲਿਯੁਗ ਹੈ ਅਜਿਹੇ ਸਮੇਂ ਵਿੱਚ ਕੀ ਇਨਸਾਨ ਕਿਸੇ ‘ਤੇ ਭਰੋਸਾ ਨਾ ਕਰੇ, ਜਾਂ ਨਹੀਂ, ਯਕੀਨ ਤਾਂ ਇਨਸਾਨ ਨੂੰ ਇੱਕ-ਦੂਜੇ ‘ਤੇ ਕਰਨਾ ਪੈਂਦਾ ਹੈ ਉਸ ਤੋਂ ਬਿਨਾਂ ਕੰਮ ਨਹੀਂ ਚਲਦਾ ਤੁਸੀਂ ਬੱਸ ‘ਤੇ ਸਫ਼ਰ ਕਰਦੇ ਹੋ ਤਾਂ ਤੁਹਾਨੂੰ ਬੱਸ ਡਰਾਈਵਰ ‘ਤੇ ਯਕੀਨ ਕਰਨਾ ਪੈਂਦਾ ਹੈ ਆਪ੍ਰੇਸ਼ਨ ਲਈ ਡਾਕਟਰ ‘ਤੇ ਯਕੀਨ ਕਰਨਾ ਪੈਂਦਾ ਹੈ ਖੇਤਾਂ ਵਿੱਚ ਬੀਜ ਬੀਜਦੇ ਹੋ ਦੁਕਾਨਦਾਰ ਕਹਿੰਦੇ ਹਨ ਕਿ ਇਹ ਬੀਜ ਲੈ ਕੇ 60-70 ਮਣ ਝਾੜ ਨਿੱਕਲੇਗਾ ਤਾਂ ਤੁਸੀਂ ਉਸ ‘ਤੇ ਯਕੀਨ ਕਰਕੇ ਉਹ ਬੀਜ ਆਪਣੇ ਖੇਤਾਂ ਵਿੱਚ ਬੀਜਦੇ ਹੋ ਆਪ ਜੀ ਨੇ ਫ਼ਰਮਾਇਆ ਕਿ ਜਦੋਂ ਦੁਨਿਆਵੀ ਕੰਮਾਂ ਲਈ ਇਨਸਾਨ ਇੱਕ-ਦੂਜੇ ‘ਤੇ ਯਕੀਨ ਕਰਦਾ ਹੈ ਤਾਂ ਲੋਕ ਸੰਤ, ਫ਼ਕੀਰ, ਗੁਰੂ ‘ਤੇ ਭਰੋਸਾ ਨਹੀਂ ਨਹੀਂ ਕਰਦੇ ਆਪ ਜੀ ਨੇ ਫ਼ਰਮਾਇਆ ਕਿ ਸੰਤ ਕਹਿੰਦੇ ਹਨ ਭਗਤੀ, ਸਿਮਰਨ, ਮਾਲਕ ਦਾ ਨਾਮ ਜਪੋ, ਪਰਮਾਤਮਾ ਮਿਲੇਗਾ ਲੋਕ ਕਹਿੰਦੇ ਹਨ ਨਹੀਂ ਪਹਿਲਾਂ ਭਗਵਾਨ ਮਿਲੇ ਫਿਰ ਸੰਤ
satsang 31 july 2016ਆਪ ਜੀ ਨੇ ਫ਼ਰਮਾਇਆ ਕਿ ਲੋਕ ਅੱਜ ਸ਼ਾੱਟਕੱਟ ਰਸਤਾ ਅਪਣਾ ਰਹੇ ਹਨ ਇਸ ਸ਼ਾੱਟਕੱਟ ਕਾਰਨ ਸਮਾਜ ਵਿੱਚ ਪਾਖੰਡ ਵਧ ਗਏ ਹਨ ਆਪ ਜੀ ਨੇ ਸਮਾਜ ਵਿੱਚ ਫੈਲੇ ਵਹਿਮਾਂ-ਭਰਮਾਂ ਦਾ ਖੰਡਨ ਕਰਦਿਆਂ ਫ਼ਰਮਾਇਆ ਕਿ ਜੋ ਤੁਹਾਡੇ ਕੋਲੋਂ ਪੰਜ ਰੁਪਏ ਮੰਗ ਰਿਹਾ ਹੈ, ਉਹ ਤੁਹਾਡਾ ਭਲਾ ਕਿਵੇਂ ਕਰ ਦੇਵੇਗਾ ਆਪ ਜੀ ਨੇ ਫ਼ਰਮਾਇਆ ਕਿ ਜੋ ਨੋਟ ਦੁੱਗਣੇ ਕਰਨ ਦੀ ਗੱਲ ਕਰਦੇ ਹਨ, ਉਹ ਤੁਹਾਡੇ ਸਾਹਮਣੇ ਤਾਂ ਦੁੱਗਣੇ ਕਰ ਨਹੀਂ ਸਕਦਾ, ਘਰ ਜਾ ਕੇ ਕਿੱਥੋਂ ਦੁੱਗਣੇ ਕਰ ਦੇਵੇਗਾ ਆਪ ਜੀ ਨੇ ਫ਼ਰਮਾਇਆ ਕਿ ਲੋਕ ਛਿੱਕ ਵੱਜਣ ਨੂੰ ਬੁਰਾ ਸਮਝਦੇ ਹਨ ਉਹ ਕਹਿੰਦੇ ਹਨ ਕਿ ਜੇ ਛਿੱਕ ਵੱਜ ਗਈ ਤਾਂ ਬੁਰਾ ਹੋਵੇਗਾ ਆਪ ਜੀ ਨੇ ਫ਼ਰਮਾਇਆ ਕਿ ਜੇਕਰ ਅਜਿਹੀ ਗੱਲ ਹੈ ਤਾਂ ਫਿਰ ਤੁਹਾਡੇ ਦੁਸ਼ਮਣ ਛਿੱਕ ਮਾਰ ਕੇ ਤੁਹਾਡਾ ਕੰਮ ਵਿਗਾੜ ਦਿੰਦੇ ਆਪ ਜੀ ਨੇ ਫ਼ਰਮਾਇਆ ਕਿ ਜੇਕਰ ਜੁੱਤੀ ਪੁੱਠੀ ਹੋ ਜਾਵੇਗਾ ਤਾਂ ਕਹਿਣਗੇ ਅੱਜ ਲੜਾਈ ਹੋਵੇਗੀ ਜੇਕਰ ਅੱਗੇ-ਪਿੱਛੇ ਹੋ ਜਾਵੇ ਤਾਂ ਕਹਿੰਦੇ ਹਨ ਕਿਤੇ ਜਾਣਾ ਪਵੇਗਾ ਆਪ ਜੀ ਨੇ ਫ਼ਰਮਾਇਆ ਕਿ ਤੁਸੀਂ ਇਨ੍ਹਾਂ ਚੀਜ਼ਾਂ ਵਿੱਚ ਨਾ ਪਿਆ ਕਰੋ
ਆਪ ਜੀ ਨੇ ਕਾਲਾ ਜਾਦੂ ਨੂੰ ਢੋਂਗ ਦੱਸਦਿਆਂ ਕਿਹਾ ਕਿ ਕਾਲਾ ਜਾਦੂ ਅਤੇ ਭੂਤ-ਪ੍ਰੇਤ ਨਹੀਂ ਹੁੰਦੇ ਭੂਤ-ਪ੍ਰੇਤਾਂ ਦੀ ਰੂਹਾਨੀ ਮੰਡਲਾਂ ‘ਤੇ ਇੱਕ ਵੱਖਰੀ ਜੂਨ ਹੁੰਦੀ ਹੈ
ਆਪ ਜੀ ਨੇ ਫ਼ਰਮਾਇਆ ਕਿ ਅਸੀਂ ਰਾਜਸਥਾਨ ਦੇ ਭਾਨਗੜ੍ਹ ਕਿਲ੍ਹੇ ਵਿੱਚ ਫਿਲਮ ਦੀ ਸ਼ੂਟਿੰਗ ਕਰਨ ਲਈ ਗਏ ਸਾਨੂੰ ਦੱਸਿਆ ਗਿਆ ਸੀ ਕਿ ਉੱਥੇ ਭੂਤ ਰਹਿੰਦੇ ਹਨ ਅਸੀਂ ਕਿਲ੍ਹੇ ਅੰਦਰ ਗਏ ਤਾਂ ਸਾਨੂੰ ਉੱਥੇ ਚਮਗਿੱਦੜ, ਉੱਲੂ, ਲੰਗੂਰ ਆਦਿ ਜਾਨਵਰ ਤਾਂ ਮਿਲੇ ਪਰ ਭੂਤ ਕੋਈ ਨਹੀਂ ਮਿਲਿਆ
ਆਪ ਜੀ ਨੇ ਫ਼ਰਮਾਇਆ ਕਿ ਮਾਲਕ ਕਿਸੇ ਦੇ ਪ੍ਰਸ਼ਾਦ ਦਾ ਭੁੱਖਾ ਨਹੀਂ ਹੈ, ਸਗੋਂ  ਤੁਹਾਡੀ ਸ਼ਰਧਾ ਭਾਵਨਾ ਦਾ ਭੁੱਖਾ ਹੈ ਜ਼ਰਾ ਸੋਚੋ ਜੋ ਤੁਹਾਨੂੰ ਬਣਾ ਸਕਦਾ ਹੈ, ਕੀ ਉਹ ਤੁਹਾਡੇ ਬਣਾਏ ਲੱਡੂ-ਪੇੜੇ ਨਹੀਂ ਬਣਾ ਸਕਦਾ ਮਾਲਕ, ਖੁਦਾ, ਗੌਡ, ਰੱਬ, ਵਾਹਿਗੁਰੂ ਸਭ ਇੱਕ ਹੈ ਉਹ ਸੱਚੀ ਤੜਫ਼, ਸੱਚੀ ਭਾਵਨਾ ਨਾਲ ਮਿਲਦਾ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਮਾਲਕ ਨਾ ਕਰੇ ਤੁਹਾਡਾ ਬੱਚਾ ਸੈਂਕਡੇ ਕਿਲੋਮੀਟਰ ਦੂਰ ਹੋਵੇ ਅਤੇ ਉੱਥੇ ਉਸ ਦਾ ਐਕਸੀਡੈਂਟ ਹੋ ਜਾਵੇ ਤੁਸੀਂ ਉਸ ਲਈ ਤੜਫ਼ਦੇ ਹੋ ਉਹ ਹੈ ਸ਼ਰਧਾ ਜੇਕਰ ਤੁਸੀਂ ਉਹੋ ਜਿਹੀ ਸ਼ਰਧਾ ਮਾਲਕ ਲਈ 10-15 ਫੀਸਦੀ ਹੀ ਬਣਾ ਲਵੋ ਇਹ ਹੋ ਨਹੀਂ ਸਕਦਾ, ਮਾਲਕ ਤੁਹਾਨੂੰ ਨਾ ਮਿਲੇ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਨੂੰ ਢੌਂਗ-ਵਿਖਾਵੇ ਵਿੱਚ ਨਹੀਂ ਪੈਣਾ ਚਾਹੀਦਾ, ਸਗੋਂ ਇਨ੍ਹਾਂ ਨੂੰ ਛੱਡ ਕੇ ਉਸ ਨੂੰ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਉਸ ਨੂੰ ਨਾਂਅ ਲੈ ਕੇ ਪੁਕਾਰੋਗੇ ਤਾਂ ਉਹ ਤੁਹਾਨੂੰ ਜ਼ਰੂਰ ਮਿਲੇਗਾ ਆਪ ਜੀ ਨੇ ਫ਼ਰਮਾਇਆ ਜੇਕਰ ਰੋਂਦੇ ਬੱਚੇ ਨੂੰ ਮਾਂ ਸੁਣ ਸਕਦੀ ਹੈ ਤਾਂ  ਉਹ ਮਾਂ ਨੂੰ ਬਣਾਉਣ ਵਾਲੇ ਪਰਮਾਤਮਾ ਲਈ ਜੇਕਰ ਤੁਸੀਂ ਰੋਂਦੇ ਹੋ ਤਾਂ ਉਹ ਤੁਹਾਡੀ ਕਿਵੇਂ ਨਹੀਂ ਸੁਣੇਗਾ

ਪ੍ਰਸਿੱਧ ਖਬਰਾਂ

To Top