[horizontal_news id="1" scroll_speed="0.10" category="breaking-news"]
ਸਤਿਸੰਗ

ਸਭ ਰੋਗਾਂ ਨੂੰ ਕੱਟਦਾ ਹੈ ਰਾਮ ਨਾਮ : ਪੂਜਨੀਕ ਗੁਰੂ ਜੀ

ਸਰਸਾ।

ਮਾਲਕ ਦਾ ਨਾਮ ਜਿੰਨਾ ਕੋਈ ਲੈਂਦਾ ਹੈ, ਉਸ ਤੋਂ ਕਈ ਗੁਣਾ ਵਧ ਕੇ ਫ਼ਲ ਉਸ ਇਨਸਾਨ ਨੂੰ ਮਿਲਦਾ ਹੈ। ਇਸ ਕਲਿਯੁਗ ‘ਚ ਹਰ ਕਾਰਜ ਬੜੀ ਆਸਾਨੀ ਨਾਲ ਕੀਤੇ ਜਾ ਸਕਦੇ ਹਨ ਪਰ ਪਰਮਾਤਮਾ, ਅੱਲ੍ਹਾ, ਰਾਮ ਦਾ ਨਾਮ ਲੈਣ ‘ਚ ਬੜੀ ਹੀ ਦਿੱਕਤ ਆਉਂਦੀ ਹੈ, ਬੋਝ ਲਗਦਾ ਹੈ, ਘਬਰਾਉਂਦਾ ਹੈ, ਡਾਵਾਂਡੋਲ ਹੁੰਦਾ ਹੈ ਤੇ ਤਰ੍ਹਾਂ-ਤਰ੍ਹਾਂ ਦੀ ਬਹਾਨੇਬਾਜ਼ੀ ਕਰਦਾ ਹੈ ਕਿ ਜਦੋਂਕਿ ਰਾਮ-ਨਾਮ ਸਭ ਰੋਗਾਂ ਨੂੰ ਕੱਟਣ ਵਾਲਾ ਹੈ।
ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਨੂੰ ਸ਼ਾਹ ਸਤਿਨਾਮ ਜੀ ਧਾਮ ਸਰਸਾ ‘ਚ ਹੋਈ ਰੂਹਾਨੀ ਸਤਿਸੰਗ ਦੌਰਾਨ ਫ਼ਰਮਾਏ। ਇਸ ਮੌਕੇ ‘ਤੇ ਪੂਜਨੀਕ ਗੁਰੂ ਜੀ ਨੇ 71,50 ਲੋਕਾਂ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕੀਤੀ ਤੇ ਉਨ੍ਹਾਂ ਨੂੰ ਬੁਰਾਈਆਂ ਤਿਆਗਣ ਦਾ ਪ੍ਰਣ ਕਰਵਾਇਆ।
ਸਤਿਸੰਗ ਦੌਰਾਨ ‘ਆਸ਼ਿਆਨਾ’ ਮੁਹਿੰਮ ਤਹਿਤ ਸਾਧ-ਸੰਗਤ ਵੱਲੋਂ ਇੱਕ ਲੋੜਵੰਦ ਮਹਿਲਾ ਨੂੰ ਬਣਾ ਕੇ ਦਿੱਤੇ ਮਕਾਨ ਦੀ ਚਾਬੀ ਪੂਜਨੀਕ ਗੁਰੂ ਜੀ ਨੇ ਪ੍ਰਦਾਨ ਕੀਤੀ, ਨਾਲ ਹੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਭਲਾਈ ਫੰਡ ‘ਚੋਂ ਦੋ ਵਿਅਕਤੀਆਂ ਨੂੰ 1 ਲੱਖ 20 ਹਜ਼ਾਰ ਰੁਪਏ ਦੇ ਚੈੱਕ ਪ੍ਰਦਾਨ ਕੀਤੇ। ਪੂਜਨੀਕ ਗੁਰੂ ਜੀ ਨੇ ਇੰਗਲੈਂਡ ਦੀ ਸਾਧ-ਸੰਗਤ ਦੀ ਵੈੱਬਸਾਈਟ ਵੀ ਲਾਂਚ ਕੀਤੀ।
ਸ਼ਰਧਾਲੂਆਂ ਆਪਣੇ ਬਚਨਾਂ ਨਾਲ ਨਿਹਾਲ ਕਰਦਿਆਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੋ ਚਲਦੇ, ਫਿਰਦੇ ਰਾਮ ਨਾਮ ਨਾਲ ਜੁੜੇ ਰਹਿੰਦੇ ਹਨ। ਉਨ੍ਹਾਂ ਨੂੰ ਮਾਲਕ ਕਦੇ ਕੋਈ ਕਮੀ ਨਹੀਂ ਆਉਣ ਦਿੰਦਾ। ਨਾਮ ਦੇ ਸਿਮਰਨ ਤੋਂ ਸੌਖਾ ਕੰਮ ਦੁਨੀਆ ‘ਚ ਕੋਈ ਵੀ ਨਹੀਂ ਹੈ। ਇਸ ਲਈ ਆਤਮਿਕ ਤੇ ਸਰੀਰਿਕ ਮਿਹਨਤ ਦੀ ਕੀ ਲੋੜ ਨਹੀਂ ਹੁੰਦੀ। ਪਰਮ ਪਿਤਾ ਪਰਮਾਤਮਾ ਦਾ ਸਿਮਰਨ ਤੁਸੀਂ ਜੀਭ-ਖ਼ਿਆਲਾਂ ਨਾਲ ਕਰਦੇ ਰਹੋ।
ਆਪ ਜੀ ਨੇ ਫ਼ਰਮਾਇਆ ਕਿ ਕੰਮ-ਧੰਦਾ ਕਰਦੇ ਹੋਏ, ਸਿਮਰਨ ਕਰਦੇ ਤੁਸੀਂ ਮਾਲਕ ਦੀ ਕਿਰਪਾ ਦੇ ਪਾਤਰ ਬਣ ਸਕਦੇ ਹੋ। ਸੇਵਾ ਸਿਮਰਨ ਇਨਸਾਨ ਜਿੰਨਾ ਕਰਦਾ ਜਾਂਦਾ ਹੈ, ਉਸ ਨੂੰ ਓਨੀਆਂ ਖੁਸ਼ੀਆਂ ਅੰਦਰੋਂ-ਬਾਹਰੋਂ ਮਿਲਦੀਆਂ ਚਲੀਆਂ ਜਾਂਦੀਆਂ ਹਨ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਸੀਂ ਸਿਮਰਨ ਕਰੋ ਤੇ ਮਾਲਕ ਤੋਂ ਮਾਲਕ ਨੂੰ ਮੰਗੋ। ਜਿੰਨਾ ਹੋ ਸਕੇ ਮਾਲਕ ਤੋਂ ਮਾਲਕ ਦੀ ਔਲਾਦ ਨੂੰ ਜੋੜਨ ਦਾ ਕੰਮ ਕਰੋ, ਇਸ ਨੂੰ ਘਰ-ਪਰਿਵਾਰ ‘ਚ ਖੁਸ਼ੀਆਂ ਨਾਲ ਬਹਾਰਾਂ ਛਾ ਜਾਂਦੀਆਂ ਹਨ। ਇਸ ਦਾ ਪੁੰਨ ਸਰਵੋਤਮ ਹੈ। ਆਪ ਜੀ ਨੇ ਫ਼ਰਮਾਇਆ ਕਿ ਭੁੱਲ ਕੇ ਵੀ ਕਿਸੇ ਜੀਵ ਨੂੰ ਮਾਲਕ ਤੋਂ ਦੂਰ ਕਰਨ ਦੀ ਨਾ ਸੋਚੋ। ਚਲਦੇ-ਫਿਰਦੇ ਕੰਮ-ਧੰਦਾ ਕਰਦੇ ਹੋਏ ਮਾਲਕ ਦਾ ਨਾਮ ਜਪਣਾ ਜ਼ਰੂਰੀ ਹੈ।
ਟੈਨਸ਼ਨ, ਚਿੰਤਾ ਨਾ ਲਓ ਜੋ ਉਸ ਦੀ ਭਗਤੀ-ਇਬਾਦਤ ਕਰਦੇ ਹਨ, ਉਸ ਦੀ ਔਲਾਦ ਦੀ ਸੇਵਾ ਕਰਦੇ ਹਨ, ਮਾਲਕ ਉਨ੍ਹਾਂ ਨੂੰ ਅੰਦਰੋਂ-ਬਾਹਰੋਂ ਕਮੀ ਨਹੀਂ ਆਉਣ ਦਿੰਦਾ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਭਲਾ ਕਰਿਆ ਕਰੋ, ਡਿੱਗੇ ਹੋਏ ਨੂੰ ਚੁੱਕਣਾ ਭਲਾ ਕਰਮ ਹੈ।
ਡੇਰਾ ਸੱਚਾ ਸੌਦਾ ਦੁਆਰਾ ਕੀਤੇ ਜਾ ਰਹੇ 124 ਕਾਰਜ ਆਪਣੇ ਆਪ ‘ਚ ਬੇਮਿਸਾਲ ਹਨ ਜੋ ਵੀ ਉਨ੍ਹਾਂ ਨੂੰ ਫਾਲੋ ਕਰ ਰਹੇ ਹਨ, ਖੁਸ਼ੀਆਂ ਵੀ ਉਨ੍ਹਾਂ ਨੂੰ ਫਾਲੋ ਕਰ ਰਹੀਆਂ ਹਨ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਹੰਕਾਰ ਤੇ ਪਰਮਾਤਮਾ ਦਾ ਪਿਆਰ ਕਦੇ ਇਕੱਠੇ ਨਹੀਂ ਰਹਿ ਸਕਦੇ। ਸੇਵਾ ਬਹੁਤ ਹੀ ਉੱਤਮ ਧੰਦਾ ਹੈ। ਸੇਵਾ ਸਿਮਰਨ ਕਰਦੇ ਹੋਏ ਮਾਲਕ ਤੋਂ ਮਾਲਕ ਨੂੰ ਮੰਗੋ, ਮਾਲਕ ਦੀ ਪਰਜਾ ਦਾ ਭਲਾ ਮੰਗੋ। ਚਿੰਤਾ, ਟੈਨਸ਼ਨ ਨਾ ਕਰੋ, ਉਹ ਡੁਬੋਣ ਵਾਲੀ ਹੈ, ਸਭ ਮਾਲਕ ‘ਤੇ ਛੱਡ ਦਿਓ, ਸਿਮਰਨ ਕਰੋ।
ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ਸ਼ਰਧਾਲੂਆਂ ਦੁਆਰਾ ਪੁੱਛੇ ਗਏ ਰੂਹਾਨੀਅਤ ਸਬੰਧਿਤ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਦੀ ਜਗਿਆਸਾ ਸ਼ਾਂਤ ਕੀਤੀ।

ਪ੍ਰਸਿੱਧ ਖਬਰਾਂ

To Top