Breaking News

‘ਮਹਾਂ ਪਰਉਪਕਾਰ ਦਿਵਸ : ਲਾਇਨ ਹਾਰਟ ਪ੍ਰਮੋਸ਼ਨ ਫੁੱਲ ਬਲਾਸਟ’ ਅੱਜ

‘ਐੱਮਐੱਸਜੀ ਦ ਵਾਰੀਅਰ ਲਾਇਨ ਹਾਰਟ’ ਦੀਆਂ ਖੁਸ਼ੀਆਂ ‘ਚ ਰੰਗਿਆ ਪਵਿੱਤਰ ਭੰਡਾਰਾ, ਸਾਧ-ਸੰਗਤ ‘ਚ ਭਾਰੀ ਉਤਸ਼ਾਹ

ਸਰਸਾ,  ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਹੋਣ ਵਾਲਾ ਮਹਾਂ ਪਰਉਪਕਾਰ ਦਿਵਸ ਦਾ ਪਵਿੱਤਰ ਭੰਡਾਰਾ ਪੂਜਨੀਕ ਗੁਰੂ ਜੀ ਦੀ ਆਉਣ ਵਾਲੀ ਤੀਜੀ ਫਿਲਮ ‘ਐੱਮਐੱਸਜੀ ਦ ਵਾਰੀਅਰ ਲਾਇਨ ਹਾਰਟ’ ਦੀਆਂ ਖੁਸ਼ੀਆਂ ਦੇ ਰੰਗ ‘ਚ ਰੰਗਿਆ ਹੋਵੇਗਾ ਪੂਜਨੀਕ ਗੁਰੂ ਜੀ ਨੇ ਪਵਿੱਤਰ ਭੰਡਾਰੇ ਨੂੰ ‘ਮਹਾਂ ਪਰਉਪਕਾਰ ਦਿਵਸ : ਲਾਇਨ ਹਾਰਟ ਪ੍ਰਮੋਸ਼ਨ ਫੁੱਲ ਬਲਾਸਟ’ ਦੀ ਉਪਾਧੀ ਨਾਲ ਨਿਵਾਜਿਆ ਹੈ ਆਪ ਜੀ ਨੇ ਟਵਿੱਟਰ ਰਾਹੀਂ ਪ੍ਰਸ਼ੰਸਕਾਂ ਨੂੰ ਸੰਦੇਸ਼ ਦਿੱਤਾ ਕਿ ਸ਼ੁੱਕਰਵਾਰ ਰਾਤ ਨੂੰ ਇਸ ਖੁਸ਼ੀ ‘ਚ ਬਹੁਤ ਸਪੈਸ਼ਲ ਪ੍ਰੋਗਰਾਮ ਕੀਤਾ ਜਾਵੇਗਾ ‘ਮਹਾਂਪਰਉਪਕਾਰ ਦਿਵਸ : ਲਾਇਨ ਹਾਰਟ ਪ੍ਰਮੋਸ਼ਨ ਫੁੱਲ ਬਲਾਸਟ’ ਦੀਆਂ ਖੁਸ਼ੀਆਂ ‘ਚ ਡੇਰਾ ਸ਼ਰਧਾਲੂ ਰੰਗੇ ਹੋਏ ਨਜ਼ਰ ਆਉਣ ਲੱਗੇ ਹਨ ਪਵਿੱਤਰ ਭੰਡਾਰੇ ‘ਚ ਸ਼ਿਰਕਤ ਕਰਨ ਲਈ ਸਾਧ-ਸੰਗਤ ਦਾ ਆਉਣਾ ਲਗਾਤਾਰ ਜਾਰੀ ਹੈ ਸ਼ਾਹ ਸਤਿਨਾਮ ਜੀ ਧਾਮ ਤੇ ਸ਼ਾਹ ਮਸਤਾਨਾ ਜੀ ਧਾਮ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਹੈ ਰੰਗ-ਬਰੰਗੀਆਂ ਝੰਡੀਆਂ, ਬਿਜਲਈ ਲੜੀਆਂ ਤੇ ਵੱਡੇ-ਵੱਡੇ ਸਵਾਗਤੀ ਗੇਟ ਇਸ ਮਹਾਂ ਉਤਸਵ ਦੀਆਂ ਖੁਸ਼ੀਆਂ ਨੂੰ ਕਈ ਗੁਣਾ ਵਧਾ ਰਹੇ ਹਨ ਆਸ਼ਰਮ ਦੀ ਸੁੰਦਰਤਾ ਵੱਖਰੀ ਹੀ ਦੁਨੀਆ ਦਾ ਨਜ਼ਾਰਾ ਪੇਸ਼ ਕਰ ਰਹੀ ਹੈ, ਹਜ਼ਾਰਾਂ ਸੇਵਾਦਾਰ ਇਸ ਮਹਾਂ ਭੰਡਾਰੇ ਦੇ ਸਮਾਰੋਹ ‘ਚ ਸੇਵਾਵਾਂ ਦੇਣ ਪਹੁੰਚ ਚੁੱਕੇ ਹਨ, ਜਿਨ੍ਹਾਂ ਦੀਆਂ ਵੱਖ-ਵੱਖ ਸੰਮਤੀਆਂ ਪਾਣੀ ਸੰਮਤੀ, ਬਿਜਲੀ ਸੰਮਤੀ, ਟਰੈਫ਼ਿਕ ਸੰਮਤੀ, ਲੰਗਰ ਸੰਮਤੀ, ਸਾਊਂਡ ਸੰਮਤੀ ਆਦਿ ‘ਚ ਡਿਊਟੀਆਂ ਲੱਗ ਚੁੱਕੀਆਂ ਹਨ ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਦੀ ਤੀਜੀ ਫਿਲਮ ‘ਐੱਮਐੱਸਜੀ ਦ ਵਾਰੀਅਰ ਲਾਇਨ ਹਾਰਟ’ ਆਉਂਦੀ 7 ਅਕਤੂਬਰ ਨੂੰ ਰਿਲੀਜ਼ ਹੋਵੇਗੀ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਜ਼ਬਰਦਸਤ ਉਤਸ਼ਾਹ ਹੈ ਇਸ ਫਿਲਮ ‘ਚ ਪੂਜਨੀਕ ਗੁਰੂ ਜੀ ਪਹਿਲੀ ਵਾਰ ਕਿਰਦਾਰ ਵਜੋਂ ਨਜ਼ਰ ਆਉਣਗੇ ਤੇ ਉਹ ਵੀ ਇੱਕ ਜਾਂ ਦੋ ਨਹੀਂ ਸਗੋਂ ਤਿੰਨ-ਤਿੰਨ ਕਿਰਦਾਰਾਂ ‘ਚ ਮਹਿਲਾਵਾਂ ਤੇ ਧਰਤੀ ਦੀ ਇੱਜ਼ਤ ਬਚਾਉਣ ਲਈ ਪੂਜਨੀਕ ਗੁਰੂ ਜੀ ‘ਸ਼ੇਰਦਿਲ’ ਦੇ ਰੂਪ ‘ਚ ਦੂਜੇ ਗ੍ਰਹਿਆਂ ਤੋਂ ਆਉਣ ਵਾਲੇ ਏਲੀਅਨਸ ਨਾਲ ਟਕਰਾਉਂਦੇ ਦਿਖਾਈ ਦੇਣਗੇ ਤੇ ‘ਲਾਇਨ ਹਾਰਟ’ ਵਜੋਂ ਸੀਕ੍ਰੇਟ ਏਜੰਟ ਵਜੋਂ ਦੇਸ਼ ਖਿਲਾਫ਼ ਸਾਜਿਸ਼ਕਾਰੀ ਤਾਕਤਾਂ ਨਾਲ ਲੋਹਾ ਲੈਂਦੇ ਨਜ਼ਰ ਆਉਣਗੇ ਇਸ ਫਿਲਮ ‘ਚ ਪੂਜਨੀਕ ਗੁਰੂ ਜੀ ਨੇ ਫਿਲਮ ਨਿਰਮਾਣ ਦੀਆਂ 30 ਕਲਾਵਾਂ ਦੀ ਜ਼ਿੰਮੇਵਾਰੀ ਖੁਦ ਨਿਭਾਈ ਹੈ ਤੇ ਪੂਜਨੀਕ ਗੁਰੂ ਜੀ ਤੇ ਉਨ੍ਹਾਂ ਦੀ ਸਪੁੱਤਰੀ ਆਦਰਯੋਗ ਭੈਣ ਸਾਹਿਬਜ਼ਾਦੀ ਹਨੀਪ੍ਰੀਤ ਜੀ ਇੰਸਾਂ (ਬਾਪ-ਬੇਟੀ ਦੀ ਜੋੜੀ) ਦੇ ਕੁਸ਼ਲ ਨਿਰਦੇਸ਼ਨ ‘ਚ ਸਿਰਫ਼ 25 ਦਿਨਾਂ ‘ਚ ਬਣੀ ਇਹ ਫਿਲਮ 7 ਅਕਤੂਬਰ ਨੂੰ ਤਿਉਹਾਰੀ ਸੀਜ਼ਨ ‘ਚ ਬਾਕਸ ਆਫ਼ਸ ‘ਤੇ ਧਮਾਕਾ ਕਰਨ ਆ ਰਹੀ ਹੈ

ਪ੍ਰਸਿੱਧ ਖਬਰਾਂ

To Top