Breaking News

ਸਤਿਸੰਗ ‘ਚ ਆਉਣ ਨਾਲ ਭਾਗਾਂਵਾਲਾ ਬਣ ਜਾਂਦਾ ਹੈ ਇਨਸਾਨ : ਪੂਜਨੀਕ ਗੁਰੂ ਜੀ

Spiritual, Satsang, Sirsa, Gurmeet Ram Rahim, Dera Sacha Sauda

22780 ਵਿਅਕਤੀਆਂ ਨੇ ਲਿਆ ਨਾਮ ਸ਼ਬਦ

ਸਰਸਾ:ਸਤਿਸੰਗ ‘ਚ ਆਉਣਾ ਬਹੁਤ ਵੱਡੀ ਗੱਲ ਹੈ ਭਾਗਾਂਵਾਲੇ ਹੁੰਦੇ ਹਨ ਉਹ ਜੋ ਸਤਿਸੰਗ ‘ਚ ਚੱਲ ਕੇ ਆਉਂਦੇ ਹਨ ਬਚਨਾਂ ‘ਤੇ ਅਮਲ ਕਮਾ ਕੇ ਹੋਰ ਭਾਗਾਂਵਾਲੀ ਬਣ ਜਾਂਦੇ ਹਨ । ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਸ਼ਾਹ ਸਤਿਨਾਮ ਜੀ ਧਾਮ ਵਿਖੇ ਹੋਏ ਵਿਸ਼ਾਲ ਰੂਹਾਨੀ ਸਤਿਸੰਗ ਦੌਰਾਨ ਫ਼ਰਮਾਏ। ਇਸ ਦੌਰਾਨ 22780 ਵਿਅਕਤੀਆਂ ਨੇ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕਰਕੇ ਸਮਾਜਿਕ ਬੁਰਾਈਆਂ ਨੂੰ ਤਿਆਗਣ ਦਾ ਪ੍ਰਣ ਲਿਆ।

ਰੂਹਾਨੀ ਸਤਿਸੰਗ ‘ਚ ਪਹੁੰਚੇ ਲੱਖਾਂ ਸ਼ਰਧਾਲੂ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅੱਜ ਕਲਿਯੁਗ ਦਾ ਦੌਰ ਹੈ, ਜਿਸ ‘ਚ ਇਨਸਾਨ ਮਨਮਤੇ ਜ਼ਿਆਦਾ ਚੱਲਦਾ ਹੈ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ ਤੇ ਮਾਇਆ  ਇਨ੍ਹਾਂ ਸਭ ਨੇ ਇਨਸਾਨ ਨੂੰ ਆਪਣਾ ਗੁਲਾਮ ਬਣਾ ਰੱਖਿਆ ਹੈ । ਅੱਜ ਇਨਸਾਨ ਵਿਸ਼ੇ ਵਿਕਾਰਾਂ ‘ਚ ਸਮਾਂ ਲਾਉਂਦਾ ਹੈ ਠੱਗੀ, ਬੇਈਮਾਨੀ, ਭ੍ਰਿਸ਼ਟਾਚਾਰ ‘ਚ ਸਮਾਂ ਲਾਉਂਦਾ ਹੈ।  ਝੂਠ ਬੋਲਣਾ ਉਸ ‘ਚ ਸਮਾਂ ਲਾਉਂਦਾ ਹੈ, ਚੁਗਲੀਆਂ, ਨਿੰਦਾ, ਗਪ ਮਾਰਨਾ ਇਹ ਅੱਜ ਕੱਲ੍ਹ ਆਮ ਗੱਲ ਹੋ ਗਈ ਹੈ।

ਇਸ ਕਲਿਯੁਗ ‘ਚ ਸਭ ਤੋਂ ਮੁਸ਼ਕਲ ਹੈ ਰਾਮ ਦੇ ਨਾਮ ‘ਚ ਬੈਠਣਾ ਰਾਮ ਦੇ ਨਾਮ ਦਾ ਜਾਪ ਕਰਨਾ ਦਸ ਮਿੰਟ ਵੀ ਜੇਕਰ ਪ੍ਰਭੂ ਦਾ ਨਾਮ ਲੈਣਾ ਪੈ ਜਾਵੇ ਤਾਂ ਇੰਜ ਲੱਗਦਾ ਹੈ ਕਿ ਜਿਵੇਂ ਬਹੁਤ ਸਾਰਾ ਬੋਝ ਉਠਾ ਲਿਆ ਹੋਵੇ, ਇੰਜ ਲੱਗਦਾ ਹੈ ਕਿ ਜਿਵੇਂ  ਬਹੁਤ ਵੱਡੀ ਕੁਰਬਾਨੀ ਦੇ ਦਿੱਤੀ ਹੋਵੇ । ਦੁਨੀਆ ਦੀਆਂ ਤਮਾਮ ਗੱਲਾਂ ਮਸਾਲੇਦਾਰ ਲੱਗਦੀਆਂ ਹਨ, ਪਰ ਰਾਮ-ਨਾਮ ਦੀ ਗੱਲ ਅਲੁਨੀਸੀਲ ਦੀ ਤਰ੍ਹਾਂ ਲੱਗਦੀ ਹੈ ਕਿ ਇਹ ਤਾਂ ਬਕਬਕਾ ਸਮਾਨ ਹੈ, ਪਰ ਤੁਸੀਂ ਨਹੀਂ ਜਾਣਦੇ ਕਈ ਬਕਬਕੀ ਚੀਜ਼ਾਂ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ।  ਉਦਾਹਰਨ : ਅਵੋਕਾੜੋ ਇੱਕ ਫ਼ਲ ਆਇਆ ਹੈ ਬੜਾ ਹੀ ਬਕਬਕਾ ਹੈ ਪਰ ਕਹਿੰਦੇ ਹਨ ਕਿ ਉਹ ਫ਼ਲ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ ਕੁਨੇਨ ਬਹੁਤ ਕੌੜੀ ਹੁੰਦੀ ਹੈ ਪਰ ਸਿਹਤ ਲਈ ਬਹੁਤ ਹੀ ਚੰਗੀ ਹੁੰਦੀ ਹੈ । ਨਿੰਮ ਦੀ ਦਾਤਣ ਬਹੁਤ ਕੌੜੀ ਹੁੰਦੀ ਹੈ ਪਰ ਦੰਦਾਂ ਦੇ ਨਾਲ ਮੂੰਹ ਦੀ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਿਜਾਤ ਦਿਵਾ ਦਿੰਦੀ ਹੈ । ਨਿੰਮ, ਕਰੇਲਾ, ਜਾਮਨ, ਮੇਥੀ ਇਹ ਅਜਿਹੀ ਚੀਜ਼ਾਂ ਹਨ, ਜਿਸ ਨੂੰ ਕੋਈ ਖਾਣਾ ਪਸੰਦ ਨਹੀਂ ਕਰੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਚੀਜ਼ਾਂ ਸਰੀਰ ਸਿਹਤ ਲਈ ਕਿੰਨੀਆਂ ਲਾਹੇਵੰਦ ਹਨ ਤੇ ਪੁਰਾਤਣ ‘ਚ ਲੋਕ ਇਨ੍ਹਾਂ ਨੂੰ ਖਾਇਆ ਕਰਦੇ ਸਨ।

ਪਿੰਡਾਂ ‘ਚ ਬਹੁਤ ਚੰਗਾ ਜਿਹਾ ਫ਼ਲ ਹੁੰਦਾ ਹੈ ਨਿੰਮ ਦੀ ਨਿਮੌਲੀ ਨਿੰਮ ਦੇ ਬੀਜ ਲੱਗਦੇ ਹਨ, ਪਹਿਲਾਂ ਉਹ ਹਰੇ ਰੰਗ ਦੀ ਹੁੰਦੀ ਹੈ ਤੇ ਫਿਰ ਬਾਅਦ ‘ਚ ਪੀਲੀ ਰੰਗ ਦੀ ਹੋ ਜਾਂਦੀ ਹੈ।  ਫਿਰ ਹਲਕਾ ਜਿਹਾ ਸੰਤਰਾ ਰੰਗ ਹੋ ਜਾਂਦਾ ਹੈ ਤਾਂ ਜਦੋਂ ਨਿਮੌਲੀ ਦਾ ਰੰਗ ਜਦੋਂ ਪੀਲਾ ਜਾਂ ਸੰਤਰਾ ਹੁੰਦਾ ਹੈ, ਉਦੋਂ ਉਹ ਖਾ ਲਈ ਜਾਂ ਚੂਸ ਲਈ ਜਾਵੇ ਤਾਂ ਉਹ ਬਹੁਤ ਹੀ ਮਿੱਠੀ ਹੁੰਦੀ ਹੈ ਤੇ ਬੜੀ ਹੀ ਗੁਣਕਾਰੀ ਹੁੰਦੀ ਹੈ ਤਾਂ ਕਹਿਣ ਦਾ ਭਾਵ ਹਰ ਮਿੱਠੀ ਚੀਜ਼ ਫਾਇਦੇਮੰਦ ਨਹੀਂ ਹੁੰਦੀ ਤੇ ਹਰ ਕੌੜੀ ਚੀਜ਼ ਨੁਕਸਾਨਦਾਇਕ ਨਹੀਂ ਹੁੰਦੀ। ਮਿੱਠੇ ‘ਚ ਖੰਡ ਹੈ ਤੇ ਹੁਣ ਡਾਕਟਰ ਮੰਨਣ ਲਗੇ ਹਨ ਕਿ ਖੰਡ ਸਭ ਤੋਂ ਘਾਤਕ ਹੈ, ਨਮਕ ਹੈ  ਉਹ ਵੀ ਸਭ ਤੋਂ ਘਾਤਕ ਹੈ ਤੇ ਤੁਸੀਂ ਨਮ ਮਿਰਚ ਵਾਲੀਆਂ ਗੱਲਾਂ ਹੀ ਪਸੰਦ ਕਰਦੇ ਹੋ । ਜਦੋਂ ਖਾਣ-ਪੀਣ ‘ਚ ਨਮਕ ਮਿਰਚ ਘਾਤਕ ਹੈ ਤਾਂ ਜੋ ਗੱਲਾਂ ਵੀ ਨਮਕ ਮਿਰਚ ਵਾਲੀਆਂ ਹੁੰਦੀਆਂ ਹਨ, ਉਹ ਵੀ ਓਨੀਆਂ ਹੀ ਘਾਤਕ ਹਨ।  ਚੁੰਗਲੀ ਕਰਦੇ ਹੋ, ਇੱਕ ਤਰ੍ਹਾਂ ਨਾਲ ਤੁਸੀਂ ਦੂਜਿਆਂ ਦੀ ਮੈਲ ਧੋਦੇ ਹੋ, ਇੱਕ ਤਰ੍ਹਾਂ ਨਾਲ ਤੁਸੀਂ ਦੂਜਿਆਂ ਦੀਆਂ ਬੁਰਾਈਆਂ ਆਪਣੇ ਆਪ ‘ਚ ਪ੍ਰਵੇਸ਼ ਕਰਨ ਦਾ ਮੌਕਾ ਦਿੰਦੇ ਹੋ, ਇਸ ਲਈ ਨਿੰਦਾ ਚੁਗਲੀ ਕਦੇ ਵੀ ਨਹੀਂ ਕਰਨੀ ਚਾਹੀਦੀ।

ਮਾਨਵਤਾ ਭਲਾਈ ਦੀ ਮਾਲਾ ‘ਚ ਜੁੜਿਆ 131 ਵਾਂ ਅਨਮੋਲ ਰਤਨ

  • ਹੁਣ ਹਰ ਉਤਸਵ ‘ਤੇ ਹੋਵੇਗੀ ਕਾਓ ਮਿਲਕ ਪਾਰਟੀ

ਗਊ ਮਾਤਾ ਦੀ ਸੁਰੱਖਿਆ ਦੇ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਸ਼ਾਹ ਸਤਿਨਾਮ ਜੀ ਧਾਮ ਵਿਖੇ ਰੂਹਾਨੀ ਸਤਿਸੰਗ ਦੌਰਾਨ ਸਾਧ-ਸੰਗਤ ਨੂੰ ਸੱਦਾ ਦਿੱਤਾ ਕਿ ਪਰਿਵਾਰ ‘ਚ ਖੁਸ਼ੀ ਮੌਕੇ ਵਿਆਹ-ਸ਼ਾਦੀ, ਜਨਮਦਿਨ,  ਵਰ੍ਹੇਗੰਢ ਆਦਿ ‘ਤੇ ਕਾਊ ਮਿਲਕ ਪਾਰਟੀ ਕੀਤੀ ਜਾਵੇ । ਇਸ ‘ਤੇ ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਇਸ ਮੁਹਿੰਮ ‘ਚ ਵਧ-ਚੜ੍ਹ ਕੇ ਸਹਿਯੋਗ ਕਰਨ ਦਾ ਪ੍ਰਣ ਲਿਆ ਡੇਰਾ ਸੱਚਾ ਸੌਦਾ ਨੇ ਇਸ ਕਾਰਜ ਨੂੰ 131 ਵੇਂ ਮਾਨਵਤਾ ਭਲਾਈ ਕਾਰਜ ਵਜੋਂ ਅਪਣਾਇਆ ਹੈ। ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਲਈ ਹੁਣ ਤੋਂ ਪਹਿਲਾਂ 130 ਕਾਰਜ ਜ਼ੋਰ-ਸ਼ੋਰ ਨਾਲ ਚਲਾਏ ਜਾ ਰਹੇ ਹਨ ।  ਪੂਜਨੀਕ ਗੁਰੂ ਜੀ ਨੇ ਇਸ ਦੌਰਾਨ ਫਰਮਾਇਆ ਕਿ ਪਰਿਵਾਰ ‘ਚ ਬੱਚੇ ਦੇ ਜਨਮ ਦਿਨ ‘ਤੇ, ਵਿਆਹ ਦੌਰਾਨ ਅਤੇ ਹੋਰ ਅਜਿਹੇ ਉਤਸਵ ‘ਚ ਕਾਓ ਮਿਲਕ ਪਾਰਟੀ ਕੀਤੀ ਜਾਵੇ ਤਾਂ ਇਸ ਨਾਲ ਗਊ ਮਾਤਾ ਦਾ ਹੋਰ ਸਨਮਾਨ ਵਧੇਗਾ ਗਾਓ ਦੇ ਦੁੱਧ ਨੂੰ ਅਜਿਹੇ ਮੌਕਿਆਂ ‘ਤੇ ਆਈਸਕ੍ਰੀਮ, ਮਲਾਈ, ਮੱਖਣ ਤੇ ਹੋਰ ਪਕਵਾਨ ਵਜੋਂ ਵੀ ਵਰਤਿਆ ਜਾ ਸਕਦਾ ਹੈ।

4 ਪੀੜਤਾਂ ਨੂੰ 3.5 ਲੱਖ ਰੁਪਏ ਦੀ ਆਰਥਿਕ ਮੱਦਦ

ਰੂਹਾਨੀ ਸਤਿਸੰਗ ‘ਚ ਪੂਜਨੀਕ ਗੁਰੂ ਜੀ ਨੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਭਲਾਈ ਫੰਡ ‘ਚੋਂ ਰਵਿੰਦਰ ਸਿੰਘ ਭਵਾਨੀਗੜ੍ਹ (ਪੰਜਾਬ) ਨੂੰ ਖੁਦ ਦੇ ਇਲਾਜ ਲਈ ਇੱਕ ਲੱਖ ਰੁਪਏ, ਹਰਦੀਪ ਕੌਰ ਬਲਾਕ ਦਿੜ੍ਹਬਾ (ਪੰਜਾਬ) ਨੂੰ ਪਤੀ ਦੇ ਇਲਾਜ ਲਈ ਇੱਕ ਲੱਖ ਰੁਪਏ, ਗੁਰਪ੍ਰੀਤ ਕੌਰ, ਬਲਾਕ ਭਵਾਨੀਗੜ੍ਹ (ਪੰਜਾਬ) ਨੂੰ ਸਿੱਖਿਆ ਲਈ ਇੱਕ ਲੱਖ ਰੁਪਏ ਤੇ ਅਜ਼ਾਦ, ਹਿਸਾਰ ਨੂੰ ਪਤਨੀ ਦੇ ਇਲਾਜ ਲਈ 50 ਹਜ਼ਾਰ ਰੁਪਏ ਦੇ ਚੈੱਕ ਪ੍ਰਦਾਨ ਕੀਤੇ।

ਅਪਾਹਿਜ਼ਾਂ ਨੂੰ ਦਿੱਤੀ ਟਰਾਈਸਾਈਕਲ

ਰੂਹਾਨੀ ਸਤਿਸੰਗ ਦੌਰਾਨ ਡੇਰਾ ਸੱਚਾ ਸੌਦਾ ਦੇ 131 ਮਾਨਵਤਾ ਭਲਾਈ ਕਾਰਜਾਂ ‘ਚੋਂ ਸਾਥੀ ਮੁਹਿੰਮ ਤਹਿਤ ਅਪਾਹਿਜ਼ ਹਰਜਿੰਦਰ ਕੌਰ ਤੇ ਰਮੇਸ਼ ਕੁਮਾਰ, ਜ਼ਿਲ੍ਹਾ ਸਰਸਾ ਨੂੰ ਟਰਾਈਸਾਈਕਲ ਦਿੱਤੀ ਗਈ।

7 ਪਰਿਵਾਰਾਂ ਨੂੰ ਸੌਂਪੀ ਮਕਾਨ ਦੀ ਚਾਬੀ

ਪੂਜਨੀਕ ਗੁਰੂ ਜੀ ਨੇ ਸਤਿਸੰਗ ਦੌਰਾਨ 7 ਲੋੜਵੰਦ ਵਿਧਵਾ ਸਾਵਿਤਰੀ, ਪਟੌਦੀ ਜ਼ਿਲ੍ਹਾ ਗੁਰੂਗ੍ਰਾਮ, ਵਿਧਵਾ ਬਬਲੀ ਇੰਸਾਂ (ਗੁਰੂਗ੍ਰਾਮ), ਵਿਧਵਾ ਸੀਮਾ ਇੰਸਾਂ, ਬਲਾਕ ਕੋਟਕਪੂਰਾ (ਪੰਜਾਬ), ਕਾਲੂ ਇੰਸਾਂ, ਬਲਾਕ ਨਾਥੂਸਰੀ ਕਲਾਂ (ਸਰਸਾ), ਧਰਮਪਾਲ ਇੰਸਾਂ, ਬਲਾਕ ਬੁਢਲਾਡਾ (ਮਾਨਸਾ), ਨਿਰਭੈਅ ਇੰਸਾਂ, ਬਲਾਕ ਸ਼ੇਰਪੁਰ (ਸੰਗਰੂਰ) ਤੇ ਸੰਦੀਪ ਕੁਮਾਰ, ਬਲਾਕ ਬਰਨਾਲਾ (ਪੰਜਾਬ) ਨੂੰ ਸਾਧ-ਸੰਗਤ ਵੱਲੋਂ ਬਣਾਏ ਗਏ ਮਕਾਨਾਂ ਦੀਆਂ ਚਾਬੀਆਂ ਦਿੱਤੀਆਂ।

ਬਣੀ ਭਗਤ ਵੀਰਾਂਗਣਾ ਗਾਜੀ

ਰੂਹਾਨੀ ਸਤਿਸੰਗ ਦੌਰਾਨ ਸੁਖਮਿੰਦਰ ਕੌਰ ਇੰਸਾਂ, ਸ੍ਰੀ ਮੁਕਤਸਰ ਸਾਹਿਬ ਨੇ  ਭਗਤ ਵੀਰਾਂਗਣਾ ਗਾਜੀ ਬਣਨ ਦਾ ਪ੍ਰਣ ਲਿਆ ਇਸ ਦੇ ਨਾਲ ਹੀ ਭਗਤ ਵੀਰਾਂਗਣਾ ਗਾਜੀ ਦੀ ਗਿਣਤੀ 6 ਪਹੁੰਚ ਗਈ  ਜ਼ਿਕਰਯੋਗ ਹੈ ਕਿ ਇਹ ਉਹ ਲੜਕੀਆਂ ਹਨ, ਜੋ ਪੂਜਨੀਕ ਗੁਰੂ ਜੀ ਦੇ ਸੱਦੇ ‘ਤੇ ਅਪਾਹਿਜ਼, ਵਿਧੁਰ ਤੇ ਸਰੀਰਕ ਪੱਖੋਂ ਅਪਾਹਿਜ਼ ਹੋਣ ਵਾਲੇ ਨੌਜਵਾਨਾਂ ਨਾਲ ਵਿਆਹ ਕਰਨ ਲਈ ਤਿਆਰ ਹਨ।

ਬਾਪ-ਬੇਟੀ ਦੀ ਜੋੜੀ ਨੇ ਕੀਤਾ 1.50 ਲੱਖ ਰੁਪਏ ਦਾ ਪਰਮਾਰਥ

ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਸਾਹਿਬਜ਼ਾਦੀ ਭੈਣ ਹਨੀਪ੍ਰੀਤ ਇੰਸਾਂ (ਬਾਪ-ਬੇਟੀ ਦੀ ਜੋੜੀ) ਨੇ ਆਪਣੀ ਨੇਕ ਕਮਾਈ ਵਿੱਚੋਂ ਮਾਨਵਤਾ ਭਲਾਈ ਕਾਰਜ ਲਈ ਡੇਢ ਲੱਖ ਰੁਪਏ ਦਾ ਪਰਮਾਰਥ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

*

ਪ੍ਰਸਿੱਧ ਖਬਰਾਂ

To Top