Uncategorized

ਅਮਰੀਕਾ ਪੁੱਜਾ ਕੋਪਾ ਅਮਰੀਕਾ ਸੈਮੀਫਾਈਨਲ ‘ਚ

ਸਿਆਟਲ,  (ਏਜੰਸੀ) ਮੇਜ਼ਬਾਨ ਅਮਰੀਕਾ ਨੇ ਇਕਵਾਡੋਰ ਖਿਲਾਫ਼ ਰੋਮਾਂਚਕ ਮੁਕਾਬਲੇ ‘ਚ  2-1 ਦੀ ਜਿੱਤ ਨਾਲ ਸਾਲ 1995 ਤੋਂ ਬਾਅਦ ਪਹਿਲੀ ਵਾਰ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ ‘ਚ  ਜਗ੍ਹਾ ਬਣਾ ਲਈ ਹੈ  ਕਲਾਇੰਟ ਡੇਮਸੀ ਤੇ ਗਿਆਸੀ ਜਾਰਡੇਸ ਦੇ ਜ਼ਬਰਦਸਤ ਗੋਲਾਂ ਦੀ ਬਦੌਲਤ ਅਮਰੀਕਾ ਨੇ ਪਹਿਲੇ ਤੇ ਦੂਜੇ ਹਾਫ਼ ‘ਚ ਗੋਲ ਦਾਗੇ ਤੇ ਇਕਵਾਡੋਰ ‘ਤੇ ਵਾਧਾ ਬਣਾਇਆ ਹਾਲਾਂਕਿ ਇਕਵਾਡੋਰ ਲਈ ਮਾਈਕਲ Âਰੋਵੋ ਨੇ 74ਵੇਂ ਮਿੰਟ ‘ਚ ਗੋਲ ਕਰਕੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ ਪਰ ਮੇਜ਼ਬਾਨ ਟੀਮ ਅੰਤ ਤੱਕ ਇਸ ਵਾਧੇ ਨੂੰ ਕਾਇਮ ਰੱਖਣ ‘ਚ ਕਾਮਯਾਬ ਰਹੀ ਤੇ ਸੈਮੀਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਜਿੱਥੇ ਉਸ ਦੇ ਸਾਹਮਣੇ ਵੈਨਜੂਏਲਾ ਤੇ ਅਰਜਨਟੀਨਾ ਦਰਮਿਆਨ ਮੈਚ ਦੀ ਜੇਤੂ ਟੀਮ ਨਾਲ ਮੁਕਾਬਲਾ ਹੋਵੇਗਾ ਕੁਆਰਟਰ ਫਾਈਨਲ  ਮੁਕਾਬਲੇ ‘ਚ ਦੋਵਾਂ ਹੀ ਟੀਮਾਂ ਨੇ ਕਾਫ਼ੀ ਹਮਲਾਵਰ ਤਰੀਕੇ ਨਾਲ ਖੇਡਿਆ ਤੇ ਇਸ ਦਾ ਨਤੀਜਾ ਰਿਹਾ ਕਿ ਅਮਰੀਕਾ ਤੇ ਇਕਵਾਡੋਰ ਦੇ ਇੱਕ-ਇੱਕ ਖਿਡਾਰੀ ਨੂੰ ਬਾਹਰ ਭੇਜ ਦਿੱਤਾ, ਉੱਥੇ  ਇਕਵਾਡੋਰ ਦੇ ਕੋਚ ਨੂੰ ਵੀ ਸਟੈਂਡ ‘ਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਮੈਚ ਦੇ 51ਵੇਂ  ਮਿੰਟ ‘ਚ ਇਕਵਾਡੋਰ ਦੇ ਐਂਟੋਨੀਓ ਵੈਲੇਂਸ਼ੀਆ ਤੇ ਅਮਰੀਕਾ ਦੇ ਜਰਮਨ ਜੋਂਸ ਨੂੰ ਰੈੱਡ ਕਾਰਡ ਮਿਲੇ ਤੇ ਉਨ੍ਹਾਂ ਨੂੰ ਮੈਦਾਨ ਛੱਡਣਾ ਪਿਆ ਹਾਲਾਂਕਿ ਅਮਰੀਕਾ ਸੈਮੀਫਾਈਨਲ ‘ਚ ਥਾਂ ਬਣਾਉਣ ‘ਚ ਕਾਮਯਾਬ ਰਿਹਾ

ਪ੍ਰਸਿੱਧ ਖਬਰਾਂ

To Top