ਦੇਸ਼

ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਵੱਛਤਾ ਸਰਵੇ ਗ਼ਲਤ : ਚਾਵਲਾ

ਸ੍ਰੀ ਅੰਮ੍ਰਿਤਸਰ ਸਾਹਿਬ। ਪੰਜਾਬ ਦੀ ਸਾਬਕਾ ਸਿਹਤ ਮੰਤਰੀ ਪ੍ਰੋ. ਲਕਸ਼ਮੀਕਾਂਤਾ ਚਾਵਲਾ ਨੇ ਭਾਰਤ ਦੇ ਪੇਂਡੂ ਸਵੱਛਤਾ ਸਰਵੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ‘ਚ ਕੀਤੇ ਗਏ ਸਵੱਛਤਾ ਸਰਵੇ ਨੂੰ ਗ਼ਲਤ ਦੱਸਿਆ ਹੈ।
ਪ੍ਰੋ. ਚਾਵਲਾ ਨੇ ਕਿਹਾ ਕਿ ਸਰਵੇ ਦੇ ਅਨੁਸਾਰ ਸਵੱਛਤਾ ਦੇ ਮਾਮਲੇ ‘ਚ ਪੰਜਾਬ-10 ‘ਚ ਹੈ ਜਦੋਂ ਕਿ ਅਸਲੀਅਤ ਇਸ ਦੇ ਬਿਲਕੁਲ ਉਲਟ ਹੈ।
ਉਨ੍ਹਾਂ ਕਿਹਾ ਕਿ ਜੋ ਲੋਕ ਪੰਜਾਬ ‘ਚ ਰਹਿੰਦੇ ਹਨ ਜਾਂ ਦੂਜੇ ਨਗਰਾਂ ਦਾ ਪ੍ਰਵਾਸ ਕਰਦੇ ਹਨ ਉਹ ਪੰਜਾਬ ਦੇ ਸ਼ਹਿਰਾਂ, ਪਿੰਡਾਂ ਤੇ ਗਲਤੀਆਂ ‘ਚ ਫ਼ੈਲੀ ਗੰਦਗੀ, ਕੂੜੇ ਤੇ ਸੀਵਰੇਜ਼ ਦੇ ਸੜਕਾਂ ‘ਤੇ ਵਹਿੰਦੇ ਪਾਣੀ ਤੋਂ ਪ੍ਰੇਸ਼ਾਨ ਹਨ। ਸਰਵੇ ‘ਚ ਇਹ ਕਿਹਾ ਗਿਆ ਹੈ ਕਿ ਘਰਾਂ ਦੇ ਆਲੇਦੁਆਲੇ ਗੰਦਗੀ ਤੇ ਕੂੜਾ ਨਾ ਹੋਣ ਦੇ ਤੀਹ ਅੰਕ ਤੇ ਜਨਤਕ ਥਾਵਾਂ ‘ਤੇ ਸਫ਼ਾਈ ਹੋਣ ‘ਤੇ ਵੀਹ ਅੰਕਾਂ ਦੀ ਤਜਵੀਜ਼ ਹੈ।

ਪ੍ਰਸਿੱਧ ਖਬਰਾਂ

To Top