ਸੰਪਾਦਕੀ

ਮਾਲਿਆ ਖਿਲਾਫ਼ ਸਖ਼ਤੀ

ਆਖਰ ਸਰਕਾਰ ਨੇ ਦੇਸ਼ ਛੱਡ ਚੁੱਕੇ ਭਗੌੜੇ ਕਾਰੋਬਾਰੀ ਵਿਜੈ ਮਾਲਿਆ ਦੀ 6 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਜਬਤ ਕਰਕੇ ਇਹ ਸੰਦੇਸ਼ ਤਾਂ ਦੇ ਹੀ ਦਿੱਤਾ ਹੈ ਕਿ ਦੇਸ਼ ਨੂੰ ਚੂਨਾ ਲਾਉਣ ਲਈ ਹਰ ਸਖ਼ਤ ਕਦਮ ਚੁੱਕਿਆ ਜਾਏਗਾ ਮਾਲਿਆ ਭਾਰਤੀ ਬੈਂਕਾਂ ਦਾ 9000 ਕਰੋੜ ਰੁਪਏ ਕਰਜ਼ਾ ਦੇਣ ਤੋਂ ਬਿਨਾ ਗੈਰ-ਕਾਨੂੰਨੀ ਤਰੀਕੇ ਨਾਲ ਇੰਗਲੈਂਡ ਚਲੇ ਗਏ ਹਨ ਪਰ ਅਸਲ ਕਾਰਵਾਈ ਤਾਂ ਉਦੋਂ ਹੀ ਮੰਨੀ ਜਾਵੇਗੀ ਜਦੋਂ ਅਜਿਹੇ ਭਗੌੜੇ ਨੂੰ ਦੇਸ਼ ਲਿਆ ਕੇ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਹਾਲ ਦੀ ਘੜੀ ਮਾਲਿਆ ਦੀ ਗ੍ਰਿਫ਼ਤਾਰੀ ਲਈ ਠੋਸ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ ਅਜਿਹੀ ਕਾਨੂੰਨ ਵਿਵਸਥਾ ਬਣਾਈ ਜਾਣੀ ਚਾਹੀਦੀ ਹੈ ਕਿ ਸ਼ਾਤਰ ਦਿਮਾਗ ਵਿਅਕਤੀ ਬੈਂਕਾਂ ਜਾਂ ਆਮ ਲੋਕਾਂ ਦਾ ਪੈਸਾ ਹੜੱਪ ਕਰਕੇ ਵਿਦੇਸ਼ ਵੱਲ ਭੱਜਣ ਦੀ ਚਾਲ ‘ਚ ਸਫ਼ਲ ਨਾ ਹੋ ਸਕਣ ਇਸ ਤੋਂ ਪਹਿਲਾਂ ਪਰਲਜ਼ ਕੰਪਨੀ ਦਾ ਮੁਖੀ ਵੀ ਨਿਵੇਸ਼ਕਾਂ ਦਾ ਹਜ਼ਾਰਾਂ ਕਰੋੜ ਰੁਪੱਇਆ ਹੜੱਪ ਕੇ ਵਿਦੇਸ਼ ਚਲਾ ਗਿਆ ਦਰਅਸਲ ਇਹ ਸਾਰਾ ਕੁਝ ਆਪਣੇ ਆਪ ਨਹੀਂ ਵਾਪਰਦਾ ਗੈਰ-ਕਾਨੂੰਨੀ ਕੰਮ ‘ਚ ਸਰਕਾਰੀ ਮਹਿਕਮਿਆਂ ‘ਚ ਕੁਝ ਅਫ਼ਸਰ ਕਾਲੀਆਂ ਭੇਡਾਂ ਹੁੰਦੀਆਂ ਹਨ ਜੋ ਅਪਰਾਧੀਆਂ ਨੂੰ ਹੀ ਸਾਰੇ ਢੰਗ-ਤਰੀਕੇ ਦੱਸਦੇ ਹਨ ਤੇ ਉਹਨਾਂ ਦੀ ਪੂਰੀ ਸਹਾਇਤਾ ਕਰਦੇ ਹਨ ਚਿਟਫੰਡ ਕੰਪਨੀਆਂ ਦਾ ਧੰਦਾ ਸ਼ਹਿਰਾਂ ‘ਚ ਸ਼ਰ੍ਹੇਆਮ ਚਲਦਾ ਹੈ ਸਭ ਕੁਝ ਮੀਡੀਆ ‘ਚ ਆਉਂਦਾ ਹੈ ਪਰ ਸਥਾਨਕ ਪ੍ਰਸ਼ਾਸਨ ਚੁੱਪ-ਚਾਪ ਤਮਾਸ਼ਾ ਵੇਖਦਾ ਰਹਿੰਦਾ ਹੈ ਜਦੋਂ ਕੋਈ ਕੰਪਨੀ ਠੱਗੀ ਮਾਰ ਕੇ ਤੁਰਦੀ ਬਣਦੀ ਹੈ ਤਾਂ ਪੁਲਿਸ ਸਰਗਰਮ ਹੁੰਦੀ ਹੈ, ਛਾਪੇਮਾਰੀ ਕੀਤੀ ਜਾਂਦੀ ਹੈ ਫਿਰ ਕੁਝ ਲੱਭਦਾ ਨਹੀਂ ਪੁਲਿਸ ਪ੍ਰਬੰਧ ਤੇ ਪ੍ਰਸ਼ਾਸਨ ਦੀ ਸੁਸਤੀ ਤੇ ਬਦਨੀਤੀ ਦਾ ਹੀ ਨਤੀਜਾ ਹੈ ਕਿ ਲੋਕ ਠੱਗਾਂ ਦੇ ਸ਼ਿਕਾਰ ਹੋ ਜਾਂਦੇ ਹਨ ਜਿੱਥੋਂ ਤੱਕ ਮਾਲਿਆ ਦਾ ਸਬੰਧ ਹੈ ਇਸ ਮਾਮਲੇ ‘ਚ ਬੈਂਕ ਅਧਿਕਾਰੀਆਂ ‘ਤੇ ਦੋਸ਼ ਲੱਗਦੇ ਰਹੇ ਹਨ ਕਿ ਹਜ਼ਾਰਾਂ ਕਰੋੜ ਦਾ ਕਰਜਾ ਦੇਣ ਵੇਲੇ ਵੀ ਨਿਯਮਾਂ ਦੀ ਪਾਲਣਾ ਹੀ ਨਹੀਂ ਕੀਤੀ ਗਈ ਏਥੋਂ ਤੱਕ ਕਿ ਮਾਲਿਆ ਨੂੰ ਭਜਾਉਣ ਪਿੱਛੇ ਵੀ ਕੁਝ ਬੈਂਕ ਅਧਿਕਾਰੀਆਂ ‘ਤੇ ਹੀ ਉਂਗਲ ਉੱਠਦੀ ਰਹੀ ਹੈ ਬੈਂਕ ਮਾਲਿਆ ਦਾ ਪਾਸਪੋਰਟ ਰੱਦ ਕਰਾਉਣ ਅਦਾਲਤ ‘ਚ ਉਦੋਂ ਪੁੱਜੇ ਜਦੋਂ ਉਹ ਦੇਸ਼ ਛੱਡ ਚੁੱਕਾ ਸੀ ਇਹ ਵੀ ਹੈਰਾਨੀ ਦੀ ਗੱਲ ਹੈ ਕਿ ਫਰਾਡ ਕਰਨ ਵਾਲੇ ਜਦੋਂ ਦੇਸ਼ ਵਾਪਸ ਪਰਤਦੇ ਹਨ ਤਾਂ ਪੁਲਿਸ ਉਹਨਾਂ ਨੂੰ ਹਵਾਈ ਅੱਡੇ ‘ਤੇ ਗ੍ਰਿਫ਼ਤਾਰ ਕਰ ਲੈਂਦੀ ਹੈ ਪਰ ਦੇਸ਼ ਛੱਡਣ ਵੇਲੇ ਹਵਾਈ ਅੱਡੇ ‘ਤੇ ਉਹੀ ਪੁਲਿਸ ਸੁਸਤ ਕਿਉਂ ਹੁੰਦੀ ਹੈ ਕੁਝ ਵੀ ਹੋਵੇ ਧੋਖੇਬਾਜ਼ ਕੰਪਨੀਆਂ ਪ੍ਰਤੀ ਜਨਤਾ ‘ਚ ਕਾਫ਼ੀ ਰੋਸ ਹੈ ਤੇ ਲੋਕ ਸਰਕਾਰ ਤੇ ਪੁਲਿਸ ਤੋਂ ਇਸ ਸਬੰਧੀ ਜਵਾਬ ਦੀ ਆਸ ਰੱਖਦੇ ਹਨ ਲੋਕ ਜਾਗਰੂਕ ਹੋ ਰਹੇ ਹਨ ਜਨਤਕ ਦਬਾਅ ਕਾਰਨ ਸਰਕਾਰ ਕਾਰਵਾਈ ਵੀ ਕਰ ਰਹੀ ਹੈ ਮਾਲਿਆ ਦੀ ਜਾਇਦਾਦ ਜਬਤ ਹੋਈ ਹੈ ਆਸ ਕਰਨੀ ਚਾਹੀਦੀ ਹੈ ਕਿ ਸਰਕਾਰ ਉਸ ਨੂੰ ਵਾਪਸ ਲਿਆਉਣ ਲਈ ਬਣਦੀ ਕਾਰਵਾਈ ਅਮਲ ‘ਚ ਲਿਆਏਗੀ

ਪ੍ਰਸਿੱਧ ਖਬਰਾਂ

To Top