ਪੰਜਾਬ

ਆਪ ਆਗੂਆਂ ਨੇ ਮੈਨੂੰ ਸਿਆਸੀ ਤੌਰ ‘ਤੇ ਮਾਰਨ ਦੀ ਕੋਸ਼ਿਸ਼ ਕੀਤੀ: ਛੋਟੇਪੁਰ

ਸ੍ਰੀ ਅੰਮ੍ਰਿਤਸਰ ਸਾਹਿਬ, (ਰਾਜਨ ਮਾਨ)

ਆਮ ਆਦਮੀ ਪਾਰਟੀ ਵੱਲੋਂ ਹਟਾਏ ਗਏ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਛੇ ਸਤੰਬਰ ਤੋਂ ਬਾਅਦ ਆਪਣੀ ਨਵੀਂ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।

ਸ੍ਰੀ ਛੋਟੇਪੁਰ ਅੱਜ ਭਾਰੀ ਗਿਣਤੀ ਵਿੱਚ ਆਪਣੇ ਹਮਾਇਤੀਆਂ ਨਾਲ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਏ ਸਨ ਅੱਜ ਆਪ ਦੇ ਆਗੂਆਂ  ਖਿਲਾਫ਼ ਨਿੱਤਰੇ ਸੈਂਕੜੇ ਹਮਾਇਤੀਆਂ ਨੇ ਛੋਟੇਪੁਰ ਦੇ ਨਾਲ ਖੜੇ ਹੋਣ ਦਾ ਸਬੂਤ ਦਿੰਦਿਆਂ ਉਹਨਾਂ ਦੇ ਨਾਲ ਨੱਤਮਸਤਕ ਹੁੰਦਿਆਂ ਪੰਜਾਬ ਦੇ ਲੋਕਾ ਲਈ ਸੰਘਰਸ਼ ਕਰਨ ਦਾ ਪ੍ਰਣ ਲਿਆ।
ਛੋਟੇਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪ ਦੇ ਆਗੂਆਂ ਵੱਲੋਂ ਗਿਣੀ ਮਿਥੀ ਸ਼ਾਜਿਸ਼ ਤਹਿਤ ਉਸ ਨੂੰ ਸਿਆਸੀ ਤੌਰ ‘ਤੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਅਜਿਹਾ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੇ। ਉਹਨਾਂ ਕਿਹਾ ਕਿ ਆਪ ਅੰਦਰ ਬਗਾਵਤੀ ਸੁਰਾਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਹੌਲੀ ਹੌਲੀ ਪੰਜਾਬ ਦੇ ਲੋਕਾਂ ਨੂੰ ਆਪ ਦੇ ਆਗੂਆਂ ਦੀ ਅਸਲੀਅਤ ਦਾ ਪਤਾ ਲੱਗ ਰਿਹਾ ਹੈ ਅਤੇ ਲੋਕ ਇਸੇ ਕਰਕੇ ਹੁਣ ਆਪ ਤੋ ਮੂੰਹ ਮੋੜ ਰਹੇ ਹਨ। ਉਹਨਾਂ ਕਿਹਾ ਕਿ ਆਪ ਦੇ ਦਿੱਲੀ ਤੋਂ ਆਏ ਆਗੂਆਂ ਵੱਲੋਂ ਪੈਸੇ ਲੈ ਕੇ ਟਿਕਟਾਂ ਦਿੱਤੇ ਜਾਣ ਦੀ ਅਸਲੀਅਤ ਜੱਗ ਜ਼ਾਹਰ ਹੋ ਚੁੱਕੀ ਹੈ। ਹੈਰਾਨੀ ਦੀ ਗੱਲ ਹੈ ਕਿ ਸੁੱਚਾ ਸਿੰਘ ਛੋਟੇਪੁਰ ਨੇ ਵੀ ਆਮ ਆਦਮੀ ਪਾਰਟੀ ‘ਤੇ ਵੀ ਟਿਕਟਾਂ ਵੰਡਣ ਲਈ ਪੈਸੇ ਦੇਣ ਦੇ ਉਹੀ ਦੋਸ਼ ਲਾਏ ਜੋ ਕਦੇ ਆਪ ਆਗਨੂੰ ਲਖਵਿੰਦਰ ਕੌਰ ਤੇ ਉਸ ਦੇ ਪਤੀ ਨੇ ਛੋਟੇਪੁਰ’ਤੇ ਲਾਏ ਸਨ ਇਨ੍ਹਾਂ ਦੋਸ਼ਾਂ ਦੀ ਸ਼ੁਰੂਆਤ ਛੋਟੇਪੁਰ ਤੋਂ ਹੋਈ ਸੀ ਉਹਨਾਂ ਕਿਹਾ ਕਿ ਇੱਕ ਤੋਂ ਬਾਅਦ ਇੱਕ ਆਗੂ ਆਪ ਦਾ ਝਾੜੂ ਛੱਡੀ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹ ਛੇ ਸਤੰਬਰ ਤੋ ਸਾਰੇ ਪੰਜਾਬ ਦਾ ਦੌਰਾ ਕਰਨਗੇ ਅਤੇ ਲੋਕਾਂ ਦੀ ਰਾਇ ਲੈਣ ਉਪਰੰਤ ਅਗਲਾ ਫੈਸਲਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਇੰਨਾ ਪਿਆਰ ਦਿੱਤਾ ਹੈ ਕਿ ਅੱਜ ਉਸ ਦੀ ਬਦੌਲਤ ਹੀ ਉਹ ਇਥੇ ਪਹੁੰਚੇ ਹਨ। ਉਹਨਾਂ ਕਿਹਾ ਕਿ ਆਪ ਦੀ ਕੇਂਦਰੀ ਲੀਡਰਸ਼ਿਪ ਪੰਜਾਬੀਆਂ ਨੂੰ ਅੱਗੇ ਲਿਆ ਕੇ ਖੁਸ਼ ਨਹੀਂ ਹੈ।

ਪ੍ਰਸਿੱਧ ਖਬਰਾਂ

To Top