Breaking News

ਪਾਕਿਸਤਾਨ ‘ਚ ਮਸਜਿਦ ‘ਚ ਧਮਾਕਾ, 28 ਮਰੇ

ਇਸਲਾਮਾਬਾਦ। ਪਾਕਿਸਤਾਨ ਦੇ ਪੱਛਮ ਉੱਤਰ ਖੇਤਰ ਦੀ ਇੱਕ ਮਸਜਿਦ ‘ਚ ਜੁਮੇ ਦੀ ਨਮਾਜ ਦੌਰਾਨ ਇੱਕ ਆਤਮਘਾਤੀ ਹਮਲਾਵਰ ਨੇ ਧਮਾਕੇ ਨਾਲ ਖੁਦ ਨੂੰ ਉਡਾ ਲਿਆ ਜਿਸ ਕਾਰਨ 28 ਵਿਅਕਤੀਆਂ ਦੀ ਮੌਤ ਹੋ ਗਈ।
ਅਧਿਕਾਰੀਆਂ ਨੇ ਅੱਜ ਇੱਥੇ ਦੱਸਿਆ ਕਿ ਇਹ ਆਤਮਘਾਤੀ ਹਮਲਾ ਕੱਲ੍ਹ ਜੁਮੇ ਦੀ ਨਮਾਜ ਦੌਰਾਨ ਮੁਹੰਮਦ ਏਜੰਸੀ ਦੇ ਅਲਬਰ ਤਹਿਸੀਲ ਦੀ ਇੱਕ ਮਸਜਿਦ ‘ਚ ਕੀਤਾ ਗਿਆ।
ਇਸ ਹਮਲੇ ‘ਚ ਕੱਲ੍ਹ 25 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 30 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਸਨ।

ਪ੍ਰਸਿੱਧ ਖਬਰਾਂ

To Top