Breaking News

ਨਵ ਵਿਆਹੁਤਾ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ

Suicide, Bride, Nabha 

ਤਰੁਣ ਕੁਮਾਰ ਸ਼ਰਮਾ
ਨਾਭਾ 29 ਦਸੰਬਰ 

ਸਥਾਨਕ ਹਰੀਦਾਸ ਕਾਲੋਨੀ ਦੀ ਨਿਵਾਸੀ ਇੱਕ ਨਵ ਵਿਆਹੁਤਾ ਵੱਲੋਂ ਸ਼ੱਕੀ ਹਾਲਾਤਾਂ ਵਿੱਚ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਗਈ ਜਿਸ ਦੀ ਪਹਿਚਾਣ ਮੰਨੂੰ (19 ਸਾਲ) ਪਤਨੀ ਰਮਨ ਕੁਮਾਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਨਵ ਵਿਆਹੁਤਾ ਦਾ ਪਤੀ ਨੌਕਰੀ ਕਰਦਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾ ਦੀ ਸੱਸ ਤੇ ਉਸ ਦੇ ਪਤੀ ਨੇ ਦੱਸਿਆ ਕਿ ਮੰਨੂ ਦਾ ਵਿਆਹ ਸੱਤ ਮਹੀਨੇ ਪਹਿਲਾ ਹੀ ਹੋਇਆ ਸੀ ਤੇ ਉਹ ਉਨ੍ਹਾਂ ਦੇ ਘਰ ਖੁਸ਼ੀ ਨਾਲ ਰਹਿ ਰਹੀ ਸੀ।

ਵਾਰਦਾਤ ਵਾਲੇ ਦਿਨ ਉਨ੍ਹਾਂ ਦੇ ਘਰ ਕਿਸੇ ਵੀ ਕਿਸਮ ਦੀ ਲੜਾਈ ਨਹੀਂ ਹੋਈ ਤੇ ਮ੍ਰਿਤਕਾ ਵੱਲੋਂ ਜਿਸ ਸਮੇਂ ਖੁਦਕੁਸ਼ੀ ਕੀਤੀ ਗਈ ਹੈ ਉਸ ਸਮੇਂ ਘਰ ਕੋਈ ਵੀ ਮੌਜ਼ੂਦ ਨਹੀਂ ਸੀ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਘਰ ਦੇ ਬੰਦ ਗੇਟ ਨੂੰ ਧੱਕੇ ਨਾਲ ਖੋਲ੍ਹਿਆ ਤਾਂ ਮੰਨੂੰ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ।

ਦੂਜੇ ਪਾਸੇ ਮਾਮਲੇ ਦੀ ਪੁਸ਼ਟੀ ਕਰਦਿਆਂ ਕੋਤਵਾਲੀ ਪੁਲਿਸ ਇੰਚਾਰਜ਼ ਐਸਆਈ ਕਰਨੈਲ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਨੇ ਆਤਮਹੱਤਿਆ ਕਿਉਂ ਕੀਤੀ ਹੈ, ਇਸ ਦੀ ਪੁਲਿਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਮ੍ਰਿਤਕਾ ਦੇ ਪੇਕਿਆਂ ਨੂੰ ਪੁਲਿਸ ਵੱਲੋਂ ਸੂਚਿਤ ਕਰ ਦਿੱਤਾ ਗਿਆ ਹੈ ਤੇ ਉਨਾਂ ਦੇ ਬਿਆਨਾਂ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top