Breaking News

ਭਗਵੰਤ ਮਾਨ ਨੇ ਮੰਗੀ ਮੁਆਫ਼ੀ, ਥਾਣੇ ‘ਚ ਸ਼ਿਕਾਇਤ ਦਰਜ, ਸਪੀਕਰ ਵੀ ਸਖ਼ਤ

ਨਵੀਂ ਦਿੱਲੀ। ਸੰਸਦ ਦੇ ਅੰਦਰ ਦਾ ਵੀਡੀਓ ਫੇਸਬੁੱਕ ‘ਤੇ ਲਾਈਵ ਦਿਖਾਉਣ ‘ਤੇ ਘਿਰ ਆਪ ਸਾਂਸਦ ਭਗਵੰਤ ਮਾਨ ਦੀਆ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਮਾਨ ਨੇ ਇਸ ਲਈ ਬਿਨਾਂ ਸ਼ਰਤ ਮੁਆਫ਼ੀ ਵੀ ਮੰਗ ਲਈ ਹੈ। ਇਸ ਦੇ ਬਾਵਜ਼ੂਦ, ਸਪੀਕਰ ਨੇ ਕਿਹਾ ਕਿ ਸਿਰਫ਼ ਮੁਆਫ਼ੀ ਮੰਗਣ ਨਾਲ ਕੰਮ ਨਹੀਂ ਚੱਲੇਗਾ ਤੇ ਉਹ ਵੇਖਣਗੇ ਕਿ ਇਸ ਬਾਰੇ ਕੀ ਕਾਰਵਾਈ ਕੀਤੀ ਜਾ ਸਕਦੀਹੈ ?
ਉਧਰ ਮਾਨ ਖਿਲਾਫ਼ ਪਾਰਲੀਮੈਂਟ ਸਟ੍ਰੀਟ ਪੁਲਿਸ ਥਾਣਾ ‘ਚ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਜ਼ਿਕਰਯੋਗ ਹੈ ਕਿ ਵੀਡੀਓ ਬਣਾਉਣ ਦੇ ਮਾਮਲੇ ‘ਚ ਭਾਜਪਾ ਤੇ ਅਕਾਲੀ ਦਲ ਨੇ ਉਨ੍ਹਾਂ ‘ਤੇ ਖਾਸ ਤੌਰ ‘ਤੇ ਨਿਸ਼ਾਨਾ ਵਿੰਨ੍ਹਿਆ ਸੀ।
ਵਿਰੋਧੀ ਧਿਰ ਦੇ ਆਗੂਆਂ ਦਾ ਕਹਿਣਾ ਸੀ ਕਿ ਮਾਨ ਨੇ ਸਾਂਸਦਾਂ ਦੀ ਜ਼ਿੰਦਗੀ ਖ਼ਤਰੇ ‘ਚ ਪਾਈ ਹੈ। ਉਧਰ ਮਾਨ ਦੇ ਤੇਵਰ ਵੀ ਬਦਲੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕੱਲ੍ਹ ਇਹ ਵੀ ਕਿਹਾ ਸੀ ਕਿ ਉਹ ਅਜਿਹਾ ਦੁਬਾਰਾ ਕਰਨਗੇ। ਪਰ ਹੁਣ ਉਨ੍ਹਾਂ ਨੇ ਬਿਨਾਂ ਸ਼ਰਤ ਮੁਆਫ਼ੀ ਮੰਗ ਲਈ ਹੈ।

ਲੋਕ ਸਭਾ ਸਪੀਕਰ ਨੇ ਭਗਵੰਤ ਮਾਨ ਨੂੰ ਤਾੜਿਆ, ਕਿਹਾ ਸੰਸਦ ਦੀ ਮਰਿਆਦਾ ਅਹਿਮ
ਨਵੀਂ ਦਿੱਲੀ। ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਸੰਸਦ ਭਵਨ ਦਾ ਵੀਡੀਓ ਬਣਾ ਕੇ ਉਸ ਨੂੰ ਸੋਸ਼ਲ ਮੀਡੀਆ ‘ਤੇ ਜਾਰੀਕਰਨ ਦੇ ਮਾਮਲੇ ‘ਚ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੂੰ ਅੱਜ ਆਪਣੇ ਰੂਮ ‘ਚ ਬੁਲਾਇਆ ਅਤੇ ਸੰਸਦ ਭਵਨ ਕੈਂਪਸ ਦੀ ਵੀਡੀਓ ਜਾਰੀ ਕਰਨ ‘ਤੇ ਡੂੰਘੀ ਨਾਰਾਜ਼ਗੀ ਪ੍ਰਗਟਾਈ।
ਸੂਤਰਾਂ ਅਨੁਸਾਰ ਸ੍ਰੀਮਤੀ ਮਹਾਜਨ ਨੇ ਕਿਹਾ ਕਿ ਸੰਸਦ ਦੀ ਮਰਿਆਦਾ, ਨਿਯਮ ਅਤੇ ਪਵਿੱਤਰਤਾ ਨੂੰ ਬਣਾਈ ਰੱਖਣਾ ਸਾਰੇ ਮੈਂਬਰਾਂ ਦੀ ਜਿੰਮੇਵਾਰੀ ਹੈ। ਅਨੁਸ਼ਾਸਨਹੀਣਤਾ ਕਿਸੇ ਵੀ ਪੱਧਰ ‘ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਸੰਸਦ ਨੂੰ ਸੁਰੱਖਿਆ ਰੱਖਣਾ ਸਦਨ ਦੇ ਸਾਰੇ ਮੈਂਬਰਾਂ ਦੀ ਸਮੂਹਿਕ ਜਿੰਮੇਵਾਰੀ ਹੈ। ਸੰਸਦ ਭਵਨ ਕੈਂਪਸ ਦਾ ਵੀਡੀਓ ਸੰਸਦ ਦੇ ਮੈਂਬਰਾਂ ਵੱਲੋਂ ਜਾਰੀ ਕਰਨ ਦੀ ਖ਼ਬਰ ਸੁਣਨਤੋਂ ਬਾਅਦ ਤੋਂ ਹੀ ਉਹ ਬਹੁਤ ਪਰੇਸ਼ਾਨ ਸਨ ਅਤੇ ਬੀਤੀ ਸ਼ਾਮ ਤੋਂ ਹੀ ਲਗਾਤਾਰ ਸ੍ਰੀ ਮਾਨ ਨਾਲ ਸੰਪਰਕ ਕਰਨ ਦੀ ਵੀ ਕੋਸ਼ਿਸ਼ ਕਰ ਰੇ ਸਨ ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਰਹੀ ਸੀ।

ਪ੍ਰਸਿੱਧ ਖਬਰਾਂ

To Top