Breaking News

ਫੁੱਟਬਾਲ ਏਆਈਐਫਐਫ ਅਵਾਰਡ : ਸੁਨੀਲ ਛੇਤਰੀ ਅਤੇ ਕਮਲਾ ਦੇਵੀ ਸਾਲ ਦੇ ਸਰਵਸ੍ਰੇਸ਼ਠ ਖਿਡਾਰੀ

 

ਛੇਤਰੀ ਹਾਲ ਹੀ ‘ਚ ਸਾਬਕਾ ਕਪਤਾਨ ਬਾਈਚੁੰਗ ਭੁਟੀਆ ਤੋਂ ਬਾਅਦ 100 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਦੂਸਰੇ ਭਾਰਤੀ ਖਿਡਾਰੀ ਬਣੇ

ਏਜੰਸੀ, ਮੁੰਬਈ, 22 ਜੁਲਾਈ

ਆਲ ਇੰਡੀਆ ਫੁੱਟਬਾਲ ਮਹਾਂਸੰਘ (ਏਆਈਐਫਐਫ) ਨੇ ਭਾਰਤੀ ਫੁੱਟਬਾਲ ਕਪਤਾਨ ਸੁਨੀਲ ਛੇਤਰੀ ਨੂੰ ਪੁਰਸ਼ ਵਰਗ ‘ਚ ਅਤੇ ਕਮਲਾ ਦੇਵੀ ਨੂੰ ਮਹਿਲਾ ਵਰਗ 2017 ਲਈ ਸਾਲ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਹੈ ਏਆਈਐਫਐਫ ਨੇ ਇੱਥੇ ਆਪਣੀ ਕਾਰਜਕਾਰੀ ਕਮੇਟੀ ਦੀ ਬੈਠਕ ‘ਚ ਸਾਲ 2017 ਦੇ ਇਨਾਮਾਂ ਦਾ ਐਲਾਨ ਕੀਤਾ ਦੇਸ਼ ਦੇ ਸਰਵਸ੍ਰੇਸ਼ਠ ਸਟਰਾਈਕਰ ਅਤੇ ਕਪਤਾਨ ਛੇਤੀ ਨੂੰ ਪਲੇਅਰ ਆਫ਼ ਦ ਯੀਅਰ ਅਵਾਰਡ ਲਈ ਚੁਣਿਆ ਗਿਆ ਛੇਤਰੀ ਹਾਲ ਹੀ ‘ਚ ਸਾਬਕਾ ਕਪਤਾਨ ਬਾਈਚੁੰਗ ਭੁਟੀਆ ਤੋਂ ਬਾਅਦ 100 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਦੂਸਰੇ ਭਾਰਤੀ ਖਿਡਾਰੀ ਬਣੇ ਸਨ

 

ਕਮਲਾ ਦੇਵੀ ਨੂੰ ਮਹਿਲਾ ਵਰਗ ‘ਚ ਪਲੇਅਰ ਆਫ਼ ਦ ਯੀਅਰ ਚੁਣਿਆ ਗਿਆ ਹਾਲ ਹੀ ‘ਚ ਚਾਰ ਦੇਸ਼ਾਂ ਦੇ ਇੰਟਰਨੈਸ਼ਨਲ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨੌਜਵਾਨ ਅਨਿਰੁਦ ਥਾਪਾ ਨੂੰ ਅਮਰਜ਼ਿੰਗ ਪਲੇਅਰ ਆਫ਼ ਦ ਯੀਅਰ ਚੁਣਿਆ ਗਿਆ ਭਾਰਤ ਨੇ ਇਸ ਟੂਰਨਾਮੈਂਟ ‘ਚ ਖ਼ਿਤਾਬੀ ਜਿੱਤ ਦਰਜ ਕੀਤੀ ਸੀ ਮਹਿਲਾ ਵਰਗ ‘ਚ ਈ ਪੰਥੋਈ ਨੂੰ 2017 ਲਈ ਅਮਰਜ਼ਿੰਗ ਪਲੇਅਰ ਆਫ਼ ਦ ਯੀਅਰ ਚੁਣਿਆ ਗਿਆ
ਏਆਈਐਫਐਫ ਦੇ 2017 ਦੇ ਅਵਾਰਡ
ਜਮੀਨੀ ਪੱਧਰ ‘ਤੇ ਫੁੱਟਬਾਲ ਦੇ ਸਰਵਸ੍ਰੇਸ਼ਠ ਵਿਕਾਸ ਪ੍ਰੋਗਰਾਮ: ਕੇਰਲ ਐਫਸੀ
ਭਾਰਤੀ ਫੁੱਟਬਾਲ ‘ਚ ਲੰਮੇ ਸਮੇਂ ਤੋਂ ਯੋਗਦਾਨ: ਹੀਰੋ ਮੋਟੋਕਾਰਪ
ਸਰਵਸ੍ਰੇਸ਼ਠ ਸਹਾਇਕ ਰੈਫਰੀ: ਸੁਮੰਤ ਦੱਤ (ਅਸਮ)
ਸਰਵਸ੍ਰੇਸ਼ਠ ਰੈਫਰੀ: ਸੀਆਰ ਸ਼੍ਰੀਕ੍ਰਿਸ਼ਨਾ
ਸਰਵਸ੍ਰੇਸ਼ਠ ਉੱਭਰਦੀ ਮਹਿਲਾ ਖਿਡਾਰੀ: ਈ ਪੈਂਥੋਈ
ਸਰਵਸ੍ਰੇਸ਼ਠ ਉੱਭਰਦਾ ਪੁਰਸ਼ ਖਿਡਾਰੀ: ਅਨਿਰੁਦ ਥਾਪਾ
ਸਰਵਸ੍ਰੇਸ਼ਠ ਪੁਰਸ਼ ਖਿਡਾਰੀ: ਸੁਨੀਲ ਛੇਤਰੀ
ਸਰਵਸ੍ਰੇਸ਼ਠ ਮਹਿਲਾ ਖਿਡਾਰੀ: ਕਮਲਾ ਦੇਵੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top