Breaking News

‘ਉਡਤਾ ਪੰਜਾਬ’ ਨੂੰ ਸੁਪਰੀਮ ਕੋਰਟ ਵੱਲੋਂ ਹਰੀ ਝੰਡੀ, 17 ਨੂੰ ਹੋਵੇਗੀ ਰਿਲੀਜ਼

ਕਿਹਾ, ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਕੀਤੀ ਜਾਵੇ ਅਪੀਲ
ਨਵੀਂ ਦਿੱਲੀ। ਫ਼ਿਲਮ ‘ਉਡਤਾ ਪੰਜਾਬ’ ਦੀ ਰਿਲੀਜ਼ ‘ਤੇ ਸੁਪਰੀਮ ਕੋਰਟ ਨੇ ਪੰਜਾਬ ਦੀ ਇੱਕ ਗੈਰ ਸਰਕਾਰੀ ਸੰਗਠਨ ਦੀ ਪਟੀਸ਼ਨ ਨੂੰ ਰੱਦ ਕਰਦਿਆਂ ਫ਼ਿਲਮ ‘ਉਡਤਾ ਪੰਜਾਬ’ ਦੀ ਰਿਲੀਜ਼ਿੰਗ ‘ਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਇਸ ਸੰਗਠਨ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ‘ਚ ਅਪੀਲ ਕਰਨ ਲਈ ਕਿਹਾ ਹੈ। ਪਰ ਇਸ ਸੰਗਠਨ ਦੀ ਪਟੀਸ਼ਨ ਪਹਿਲਾਂ ਹੀ ਹਾਈਕੋਰਟ ‘ਚ ਵਿਚਾਰ ਅਧੀਨ ਹੈ।
ਜ਼ਿਕਰਯੋਗ ਹੈ ਕਿ ਫ਼ਿਲਮ ਉਡਤਾ ਪੰਜਾਬ ਦੀ ਰਿਲੀਜ ‘ਤੇ ਇਹ ਕਹਿੰਦਿਆਂ ਰੋਕ ਲਾਉਣ ਦੀ ਮੰਗ ਕੀਤੀ ਹੈ ਕਿ ਫ਼ਿਲਮ ‘ਚ ਸੂਬੇ ਦੀ ਗਲਤ ਦਿੱਖ ਪੇਸ਼ ਕੀਤੀ ਗਈ ਹੈ।

ਪ੍ਰਸਿੱਧ ਖਬਰਾਂ

To Top